ਜਸਵੰਤ ਸਿੰਘ ਕੰਵਲ ਦੀਆਂ ਕੌੜੀਆਂ ਮਿੱਠੀਆਂ । ਮੁਲਾਕਾਤੀ ਸਾਥੀ ਲੁਧਿਆਣਵੀ
ਜਸਵੰਤ ਸਿੰਘ ਕੰਵਲ ਸਾਡੇ ਬੜੇ ਸਤਿਕਾਰਤ ਨਾਵਲਕਾਰ ਹਨ। 'ਪੂਰਨਮਾਸ਼ੀ' 'ਪਾਲੀ', 'ਰਾਤ ਬਾਕੀ ਹੈ' ਤੇ 'ਲਹੂ ਦੀ ਲੋਅ' ਲਿਖ਼ਣ ਵਾਲੇ ਇਸ ਲੇਖ਼ਕ ਦੇ ਦੇਸਾਂ ਵਿਦੇਸ਼ਾਂ ਵਿਚ ਬੜੇ ਪਾਠਕ ਹਨ। ਪਰ ਕਈਆਂ ਲੋਕਾਂ ਨੂੰ ਸ਼ਿਕਾਇਤ ਹੈ ਕਿ ਕੰਵਲ ਪਹਿਲਾਂ ਵਾਲਾ ਕੰਵਲ ਨਹੀਂ ਰਹਿ ਗਿਆ। ਪ੍ਰੋਗਰੈਸਿਵ ਧਾਰਾ ਵਾਲਾ ਕੰਵਲ ਇਕ ਸਿੱਖ ਲੇਖ਼ਕ ਬਣ ਕੇ ਹੀ ਰਹਿ ਗਿਆ ਹੈ। ਜਦੋਂ ਵੀ ਕੰਵਲ ਜੀ ਇੰਗਲੈਂਡ ਆਏ ਇਕ ਦੋ ਮੌਕਿਆਂ ਤੋਂ ਬਿਨਾਂ ਉਹ ਸਾਡੇ ਘਰ ਵੀ ਆਉਂਦੇ ਅਤੇ ਇਨ੍ਹਾਂ ਮਿਲਣੀਆਂ ਦੌਰਾਨ ਅਸੀਂ ਰੱਜ ਕੇ ਗੱਲਾਂ ਕਰਦੇ ਸਾਂ। ਇਹ ਇੰਟਰਵਿਊ ਮੈਂ ਉਨ੍ਹਾਂ ਨਾਲ 1983 ਵਿਚ ਕੀਤੀ ਸੀ ਤੇ ਉਸ ਵੇਲੇ ਇਹ ਬੜੀ ਚਰਚਿਤ ਰਹੀ ਸੀ। ਇਸ ਗੱਲ ਬਾਤ ਨੂੰ ਉਸ ਸਮੇਂ ਨੂੰ ਸਾਹਮਣੇ ਰੱਖ ਕੇ ਹੀ ਪੜ੍ਹਿਆ ਜਾਵੇ। ਇਹ ਗੱਲ ਵੀ ਧਿਆਨ ਵਿਚ ਰੱਖੀ ਜਾਵੇ ਕਿ ਉਸ ਵੇਲੇ ਤੀਕ 1984 ਵਾਲੀਆਂ ਘਟਨਾਵਾਂ ਨਹੀਂ ਸਨ ਵਾਪਰੀਆਂ। -ਮੁਲਾਕਾਤੀਜਸਵੰਤ ਸਿੰਘ ਕੰਵਲਸਾਥੀ- ਕੰਵਲ ਜੀ, ਆਪਾਂ ਗੱਲਬਾਤ ਏਸ ਪ੍ਰਸ਼ਨ ਤੋਂ ਸ਼ੁਰੂ ਕਰਦੇ ਹਾਂ ਕਿ ਅੱਜ ਕੱਲ ਤੁਸੀਂ ਕੋਈ ਨਵਾਂ ਨਾਵਲ ਵੀ ਲਿਖ ਰਹੇ ਹੋ? ਕੰਵਲ- ਇਕ ਨਾਵਲ ਦੇ ਮੈਂ ਨੋਟ ਤਿਆਰ ਕੀਤੇ ਹੋਏ ਹਨ। ਸ਼ੀਘਰ ਹੀ ਲਿਖਾਂਗਾ। ਵੈਸੇ ਹੁਣੇ ਜਿਹੇ ਹੀ ਮੇਰਾ ਨਾਵਲ 'ਮੋੜਾ' ਪ੍ਰਕਾਸ਼ਤ ਹੋਇਆ ਹੈ। ਸਾਥੀ- ਹਾਂ, 'ਮੋੜਾ' ਦਾ ਇਕ ਕਾਂਡ ਮੈਂ 'ਆਰਸੀ' ਵਿਚ ਪੜ੍ਹਿਆ ਸੀ। ਉਸ ਵਿਚਲਾ ਇਕ ਵਿਸ਼ੇਸ਼ ਪਾਤਰ ਜਿਹੜਾ ਕੋਈ ਗਜ਼ਟਡ ਅਫਸਰ ਸੀ... ਕੰਵਲ- (ਟੋਕ ਕੇ) ਗਜ਼ਟਡ ਅਫਸਰ ਨਹੀਂ ਡਿਪਟੀ ਸੈਕਟਰੀ ਹੈ। ਸਾਥੀ- ਚਲੋ, ਡਿਪਟੀ ਸੈਕਟਰੀ ਹੀ ਸਹੀ ਪਰ ਹੈ ਤਾਂ ਬੜਾ ਹਾਈ ਪੁਜ਼ੀਸ਼ਨ ਦਾ ਬੰਦਾ। ਪੁੱਛਣਾ ਮੈਂ ਇਹ ਚਾਹੁੰਨਾਂ ਕਿ ਕੀ ਏਡੀ ਪੁਜ਼ੀਸ਼ਨ 'ਤੇ ਪਹੁੰਚ ਕੇ ਬੰਦੇ ਦੀ ਬੋਲੀ ਵਿਚ ਰਿਫਾਈਨਮੈਂਟ ਨਹੀਂ ਆ ਜਾਂਦੀ? ਆਖਰ ਕਾਲਜ ਗਿਆ ਹੋਵੇਗਾ। ਸ਼ਹਿਰ 'ਚ ਰਹਿੰਦਾ ਹੋਵੇਗਾ ਤੇ ਏਸ ਪੁਜ਼ੀਸ਼ਨ ਉੱਤੇ ਹੋਣ ਕਾਰਨ ਰਿਫਾਈਂਡ ਤੇ ਸੁਲਝੇ ਹੋਏ ਬੰਦਿਆਂ ਨੂੰ ਵੀ ਮਿਲਦਾ ਹੋਏਗਾ। ਜਦ ਕਿ ਤੁਹਾਡੇ ਪਾਤਰ ਦੀ ਬੋਲ ਚਾਲ ਤੁਸੀਂ ਇੰਝ ਦਿਖਾਈ ਹੈ ਜਿਵੇਂ ਉਹ ਕਦੇ ਪਿੰਡੋਂ ਬਾਹਰ ਹੀ ਨਾ ਨਿਕਲਿਆ ਹੋਵੇ ਤੇ ਉਜੱਡ ਕਿਸਮ ਦਾ ਹੋਵੇ। ਕੀ ਪਾਤਰ ਚਿਤਰਨ ਵਿਚ ਇਹ ਤੁਹਾਥੋਂ ਕਮਜ਼ੋਰੀ ਨਹੀਂ ਰਹਿ ਗਈ? ਕੰਵਲ- ਨਹੀਂ, ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਪੰਜਾਬ ਬੜਾ ਛੋਟਾ ਜਿਹਾ ਦੇਸ਼ ਹੈ। ਪਿੰਡਾਂ ਤੇ ਸ਼ਹਿਰਾਂ ਦੀ ਪੰਜਾਬੀ ਵਿਚ ਬਹੁਤਾ ਫਰਕ ਨਹੀਂ ਰਹਿ ਗਿਆ। ਮੇਰਾ ਵਾਹ ਡਿਪਟੀ ਸੈਕਟਰੀਆਂ ਨਾਲ ਪੈਂਦਾ ਰਹਿੰਦਾ ਹੈ। ਤੁਸੀਂ ਇਹਨਾਂ ਨੂੰ ਅਗਰ ਗਾਹਲਾਂ ਦਿੰਦਿਆਂ ਨੂੰ ਸੁਣੋਂ ਤਾਂ ਹੈਰਾਨ ਰਹਿ ਜਾਵੋਂ ਕਿ ਇਹਨਾਂ ਲੋਕਾਂ ਦੀ ਐਜ਼ੂਕੇਸ਼ਨ ਕਿਥੇ ਗਈ? ਨਾਲੇ ਜਦੋਂ ਬੰਦੇ ਨੂੰ ਇਹ ਪਤਾ ਲੱਗੇ ਕਿ ਉਹਦੀ ਔਰਤ ਕਿਸੇ ਹੋਰ ਯਾਰ ਕੋਲ ਜਾਂਦੀ ਐ ਤਾਂ ਉਹਦਾ ਰਿਐਕਸ਼ਨ ਇਹੋ ਜਿਹਾ ਹੀ ਹੁੰਦਾ ਹੈ। ਸਾਥੀ- ਯਾਨੀ ਕਿ ਤੁਸੀਂ ਕਹਿ ਰਹੇ ਹੋ ਕਿ ਗੁੱਸੇ ਵਿਚ ਆ ਕੇ ਇਨਸਾਨ ਦਾ ਧੁਰ ਅੰਦਰ ਨੰਗਾ ਹੋ ਜਾਂਦਾ ਹੈ? ਕੰਵਲ- ਹਾਂ ਜੀ। ਸਾਥੀ- ਕੁਝ ਵਰ੍ਹੇ ਪਹਿਲਾਂ ਤੁਹਾਡਾ ਇਕ ਨਾਵਲ ਇੰਗਲੈਂਡ ਦੀ ਜ਼ਿੰਦਗੀ ਬਾਰ