ਪਟਿਆਲਾ | ਮਨਦੀਪ ਸਿੰਘ
ਬੀਤੇ ਦਿਨੀਂ ਕਪੂਰ ਸਿੰਘ ਘੁੰਮਣ ਮੈਮੋਰੀਅਲ ਸੁਸਾਇਟੀ ਪਟਿਆਲਾ ਵੱਲੋਂ ਕਰਵਾਏ ਗਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਾਹਿਤ ਅਕਾਦਮੀ ਅਵਾਰਡੀ ਪੰਜਾਬੀ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਨੂੰ ਉਨ੍ਹਾਂ ਵੱਲੋਂ ਪੰਜਾਬੀ ਸਾਹਿਤ ਦੇ ਖੇਤਰ ਵਿਚ ਪਾਏ ਉਘੇ ਯੋਗਦਾਨ ਲਈ ਸਵਰਗੀ ਕਪੂਰ ਸਿੰਘ ਘੁੰਮਣ ਯਾਦਗਾਰੀ ਸਨਮਾਨ ਪ੍ਰਦਾਨ ਕੀਤਾ ਗਿਆ। ਡਾ. ਆਸ਼ਟ ਨੂੰ ਇਹ ਸਨਮਾਨ ਪੰਚਾਇਤ ਅਤੇ ਪੇਂਡੂ ਵਿਕਾਸ ਮੰਤਰੀ ਸੁਰਜੀਤ ਸਿੰਘ ਰੱਖੜਾ, ਸੁਸਾਇਟੀ ਦੀ ਪ੍ਰਧਾਨ ਡਾ. ਸਵਰਾਜ ਘੁੰਮਣ, ਹਰਕੇਸ਼ ਸਿੰਘ ਸਿੱਧੂ (ਆਈ.ਏ.ਐਸ). ਨਾਟਕਕਾਰ ਡਾ. ਆਤਮਜੀਤ, ਰਮਣੀਕ ਘੁੰਮਣ, ਜੈਯੰਤ, ਭਗਵਾਨ ਦਾਸ ਗੁਪਤਾ ਅਤੇ ਸੁਭਾਸ਼ ਸ਼ਰਮਾ ਆਦਿ ਵੱਲੋਂ ਸਾਂਝੇ ਤੌਰ ਤੇ ਪ੍ਰਦਾਨ ਕੀਤਾ ਗਿਆ।
ਪੰਜਾਬੀ ਲੇਖਕ ਦਰਸ਼ਨ ਸਿੰਘ ਆਸ਼ਟ ਨੂੰ ਸਨਮਾਨਿਤ ਕਰਦੇ ਹੋਏ ਸੁਰਜੀਤ ਸਿੰਘ ਰੱਖੜਾ ਅਤੇ ਹੋਰ ਪਤਵੰਤੇ |
ਸ਼੍ਰੀ ਰੱਖੜਾ ਨੇ ਕਿਹਾ ਕਿ ਸਰਕਾਰ ਵੱਲੋਂ ਸਾਹਿਤਕਾਰਾਂ ਦੇ ਹਿਤਾਂ ਦੀ ਰਾਖੀ ਲਈ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਅਤੇ ਹੋਰ ਘੜੀਆਂ ਜਾ ਰਹੀਆਂ ਹਨ। ਇਸ ਦੌਰਾਨ ਪ੍ਰੋਫੈਸਰ ਗੁਰਬਚਨ ਸਿੰਘ ਰਾਹੀ, ਪ੍ਰਾਣ ਸੱਭਰਵਾਲ, ਜਗਜੀਤ ਸਰੀਨ, ਮੋਹਨ ਕੰਬੋਜ ਅਤੇ ਕਈ ਹੋਰ ਸਾਹਿਤਕਾਰਾਂ ਨੂੰ ਵੀ ਸਨਮਾਨ ਦਿੱਤੇ ਗਏ। ਡਾ. ਆਤਮਜੀਤ ਨੂੰ ਵਿਸ਼ੇਸ਼ ਐਵਾਰਡ ਪ੍ਰਦਾਨ ਕੀਤਾ ਗਿਆ। ਇਸ ਦੌਰਾਨ ਡਾ. ਸਵਰਾਜ ਘੁੰਮਣ ਦੀ ਪੁਸਤਕ ‘ਪੀੜ ਸਿਆਹੀ’ ਵੀ ਰਿਲੀਜ਼ ਕੀਤੀ ਗਈ। ਸਮਾਗਮ ਵਿਚ ਡਾ. ਮਨਮੋਹਨ ਸਹਿਗਲ, ਹੁਕਮ ਚੰਦ ਰਾਜਪਾਲ, ਨਾਟਕਕਾਰ ਸਤਿੰਦਰ ਸਿੰਘ ਨੰਦਾ, ਕਵਿੰਦਰ ਚਾਂਦ, ਗੁਰਚਰਨ ਪੱਬਾਰਾਲੀ, ਪ੍ਰਿੰਸੀਪਲ ਰਾਜਿੰਦਰ ਕੌਰ ਸਮੇਤ ਵੱਡੀ ਗਿਣਤੀ ਵਿਚ ਲੇਖਕ ਹਾਜ਼ਰ ਸਨ।
Leave a Reply