ਚੰਗੀ ਲੱਗੀ ਤਾਂ ਸ਼ਿਅਰ ਕਰੋ, ਨਹੀਂ ਤਾਂ ਹੇਠਾਂ ਕਮੈਂਟ ਵਿਚ ਆਪਣੇ ਵਿਚਾਰ ਦਿਉ।

ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫ ਕੈਨੇਡਾ ਦੀ ਸਲਾਨਾ ਚੋਣ ਮਿਤੀ 17 ਜੂਨ, 2012 ਦਿਨ ਐਤਵਾਰ ਨੂੰ ਪ੍ਰੋਗਰੈਸਿਵ ਕਲਚਰਲ ਸੈਂਟਰ # 126-7536, 130 ਸਟਰੀਟ ਵਿਖੇ ਦਿਨ ਦੇ 2:00 ਵਜੇ ਹੋਣ ਜਾ ਰਹੀ ਹੈ। ਇਸ ਚੋਣ ਵਿਚ ਸੁਸਾਇਟੀ ਨਾਲ ਜੁੜੇ ਮੈਂਬਰ ਹਿੱਸਾ ਲੈ ਸਕਦੇ ਹਨ। ਸੁਸਾਇਟੀ ਦੇ ਪ੍ਰਧਾਨ ਅਵਤਾਰ ਗਿੱਲ ਅਤੇ ਸਕੱਤਰ ਪਰਮਿੰਦਰ ਸਵੈਚ ਵੱਲੋਂ ਜਾਰੀ ਕੀਤੇ ਗਏ ਬਿਆਨ ਵਿਚ ਉਨ੍ਹਾਂ ਕਿਹਾ ਹੈ ਕਿ ਸਮਾਜ ਵਿੱਚ ਫੈਲਾਏ ਜਾ ਰਹੇ ਅੰਧਵਿਸ਼ਵਾਸ਼ਾਂ ਤੋਂ ਲੋਕਾਂ ਨੂੰ ਮੁਕਤ ਕਰਨ ਲਈ ਵਚਨਬੱਧ ਅਤੇ ਦ੍ਰਿੜਤਾ ਨਾਲ ਅੱਗੇ ਵਧ ਰਹੀ ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫ਼ ਕੈਨੇਡਾ ਲੰਮੇਂ ਸਮੇਂ ਤੋਂ ਅੰਧਵਿਸ਼ਵਾਸਾਂ ਤੋਂ ਰਹਿਤ ਇੱਕ ਨਿਰੋਆ ਸਮਾਜ ਸਿਰਜਣ ਲਈ ਅਨੇਕ ਤਰ੍ਹਾਂ ਦੀਆਂ ਗਤੀਵਿਧੀਆਂ ਕਰਦੀ ਆ ਰਹੀ ਹੈ। ਸੁਸਾਇਟੀ ਆਪਣੇ ਕਾਰਜ ਕਾਲ ਵਿੱਚ ਹਮੇਸ਼ਾਂ ਹੀ ਸਮਾਜ ਵਿੱਚ ਤਰਕ ਦਾ ਪੱਲਾ ਫੜ੍ਹ ਕੇ ਸੁਚੇਤਕ ਚੇਤੰਨਤਾ ਪੈਦਾ ਕਰਨ ਹਿਤ ਤਰਕਸ਼ੀਲ ਮੇਲਿਆਂ, ਸੈਮੀਨਾਰਾਂ, ਨਾਟਕਾਂ, ਸਕਿੱਟਾਂ, ਗੀਤਾਂ, ਰੇਡੀਓ ਟਾਕ ਸ਼ੋਆਂ, ਅਖ਼ਬਾਰਾਂ ਅਤੇ ਤਰਕਸ਼ੀਲ ਸਾਹਿਤ ਰਾਹੀਂ ਮਨੁੱਖਤਾ ਪ੍ਰਤੀ ਆਪਣੇ ਫਰਜ਼ਾਂ ਨੂੰ ਨਿਭਾਉਣ ਲਈ ਲੋਕ ਸੱਥ ਵਿੱਚ ਹਾਜ਼ਰੀ ਲਵਾਉਣ ਲਈ ਹਮੇਸ਼ਾਂ ਤੱਤਪਰ ਰਹੀ ਹੈ। ਸੁਸਾਇਟੀ ਦੀ ਹਮੇਸ਼ਾਂ ਹੀ ਇਹ ਪਹੁੰਚ ਰਹੀ ਹੈ ਕਿ ਅਗਾਂਹਵਧੂ ਤੇ ਤਰਕਵਾਨ ਲੋਕਾਂ ਨੂੰ ਸੁਸਾਇਟੀ ਦੇ ਮੈਂਬਰ ਬਣਨ ਲਈ ਪ੍ਰੇਰਿਆ ਜਾਵੇ ਤਾਂ ਜੋ ਉਹ ਵੀ ਸਮਾਜ ਪ੍ਰਤੀ ਆਪਣੇ ਫਰਜ਼ਾਂ ਨੂੰ ਪਛਾਣਦੇ ਹੋਏ ਸੁਸਾਇਟੀ ਦਾ ਅੰਗ ਬਣ ਕੇ ਅੰਧਵਿਸ਼ਵਾਸ਼ਾਂ ਦੇ ਇਸ ਕੋਹੜ ਨੂੰ ਖਤਮ ਕਰਨ ਲਈ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਅਸੀਂ ਸਮੂਹ ਤਰਕਸ਼ੀਲ ਸੋਚ ਦੇ ਧਾਰਨੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਚੋਣ ਵਿੱਚ ਹਿੱਸਾ ਲੈਣ ਲਈ ਜਰੂਰ ਹੀ ਪਹੁੰਚਣ ਦੀ ਕ੍ਰਿਪਾਲਤਾ ਕਰਨ। ਸੁਸਾਇਟੀ ਦਾ ਮੈਂਬਰ ਬਨਣ ਲਈ ਸੁਸਾਇਟੀ ਦੇ ਸੰਵਿਧਾਨ ਅਤੇ ਪ੍ਰਣ ਪੱਤਰ ਨਾਲ ਸਹਿਮਤੀ ਅਤੇ $20 ਮੈਂਬਰਸ਼ਿੱਪ ਫੀਸ ਦੇ ਕੇ ਮੈਂਬਰ ਬਣਿਆ ਜਾ ਸਕਦਾ ਹੈ।

ਚੰਗੀ ਲੱਗੀ ਤਾਂ ਸ਼ਿਅਰ ਕਰੋ, ਨਹੀਂ ਤਾਂ ਹੇਠਾਂ ਕਮੈਂਟ ਵਿਚ ਆਪਣੇ ਵਿਚਾਰ ਦਿਉ।

Leave a Reply

Your email address will not be published.