ਪੰਜਾਬੀ ਸਿਨੇਮਾ ਦੀ ਮਸ਼ਹੂਰ ਚਰਿਤੱਰ ਅਦਾਕਾਰਾ ਨਿਰਮਲ ਰਿਸ਼ੀ ਵੱਲੋਂ ਨਿਰਦੇਸ਼ਿਤ, ਅਲਾਇਵ ਆਰਟਿਸਟ ਗਰੁੱਪ ਲੁਧਿਆਣਾ
ਦਾ ਪੰਜਾਬੀ ਨਾਟਕ ‘ਮਾਂ ਮੈਨੂੰ ਮਾਰੀਂ ਨਾ’ 9 ਦਸੰਬਰ 2011 ਨੂੰ ਸ਼ਾਮ 7 ਵਜੇ ਪੰਜਾਬੀ ਭਵਨ, ਲੁਧਿਆਣਾ ਵਿਖੇ ਮੰਚਿਤ ਕੀਤਾ ਜਾ ਰਿਹਾ ਹੈ। ਗਰੁੱਪ ਦੇ ਕੋਆਰਡੀਨੇਟਰ
|
ਨਿਰਮਲ ਰਿਸ਼ੀ |
ਬਲਵਿੰਦਰ ਗਿੱਲ ਤੇ ਜਨਮੇਜਾ ਜੌਹਲ ਨੇ ਦੱਸਿਆ ਕਿ ਇਹ ਨਾਟਕ ਸ਼ਹਿਰ ਵਾਸੀਆਂ ਲਈ ਇਕ ਅਦੁੱਤੀ ਪੇਸ਼ਕਸ਼ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਗਰੁੱਪ ਦੀ ਸਮੁੱਚੀ ਟੀਮ ਲੰਬੇ ਅਰਸੇ ਅਤੇ ਅੱਣਥਕ ਮਿਹਨਤ ਤੋਂ ਬਾਅਦ ਸ਼ਹਿਰ ਵਿਚ ਨਾਟਕ ਕਲਾ ਰਾਹੀਂ ਧੀਆਂ ਦਾ ਸੁਨੇਹਾ ਘਰ-ਘਰ ਪਹੁੰਚਾਉਣ ਜਾ ਰਿਹਾ ਹੈ। ਰੌਸ਼ਨੀ ਅਤੇ ਵਿਰਾਗ ਰਾਗ ਦਾ ਸੰਗੀਤ ਅਤੇ ਬੋਲ ਆਪਣੇ ਆਪ ਵਿਚ ਇਕ ਕੀਰਤੀਮਾਨ ਹੋਣਗੇ, ਇਸ ਵਿਚ 22 ਕਲਾਕਾਰ, ਧਰਮਿੰਦਰਾ, ਰੋਹਿਤ, ਕਰਨ, ਆਲਮ, ਹਰਪ੍ਰੀਤ, ਸੋਨੂੰ, ਹੈਰੀ, ਗੁਰਪ੍ਰੀਤ, ਸੰਨੀ, ਪਰਮਿੰਦਰ, ਰੋਜ਼ੀ, ਜਸਮੀਤ, ਅਨੂ, ਮਨੂ, ਗੋਲਡੀ, ਮੁਸਕਾਨ, ਸੁੱਖੀ, ਸਿਮਰਨ, ਰਾਜਨੀ, ਨਵਕਿਰਨ, ਤੇਜਿੰਦਰ ਅਤੇ ਡਾਇਰੈਕਟਰ ਨਿਰਮਲ ਰਿਸ਼ੀ ਖੁਦ ਅਹਿਮ ਕਿਰਦਾਰ ਨਿਭਾ ਰਹੇ ਹਨ। ਜੌਹਲ ਨੇ ਦੱਸਿਆ ਕਿ ਇਸ ਨਾਟਕ ਨੂੰ ਦੇਖਣ ਲਈ ਕਿਸੇ ਪਾਸ ਜਾਂ ਟਿਕਟ ਦੀ ਲੋੜ ਨਹੀਂ ਬਲਕਿ ਸਮੂਹ ਪੰਜਾਬੀਆਂ ਨੂੰ ਨਾਟਕ ਦੇਖਣ ਦਾ ਖੁੱਲਾ ਸੱਦਾ ਹੈ।
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
Leave a Reply