ਨੀਲਮ ਸੈਣੀ ਦੀ ‘ਹਰਫ਼ਾਂ ਦੀ ਡੋਰ’ ਤੇ ਗੋਸ਼ਟੀ 18 ਮਾਰਚ ਨੂੰ

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਬੇਅ ਏਰੀਆ ਇਕਾਈ ਵਲੋਂ ਨੀਲਮ ਸੈਣੀ ਦੇ ਕਾਵਿ ਸੰਗ੍ਰਿਹ ‘ ਹਰਫ਼ਾਂ ਦੀ ਡੋਰ’ ‘ਤੇ 18 ਮਾਰਚ 2012 ਦਿਨ ਐਤਵਾਰ ਨੂੰ ਬਾਅਦ ਦੁਪਹਿਰ 2:00-6:00 ਵਜੇ ਤੱਕ ਸਾਹਿਤਕ ਗੋਸ਼ਟੀ ਕਰਵਾਈ ਜਾ ਰਹੀ ਹੈ। ਇਸ ਸਾਹਿਤਕ ਮਿਲਣੀ ਵਿਚ ਭਾਰਤ ਤੋਂ ਡਾਕਟਰ ਇੰਦਰਜੀਤ ਸਿੰਘ ਜੀ ਵਾਸੂ ਬਤੌਰ ਮੁੱਖ-ਮਹਿਮਾਨ ਸ਼ਿਰਕਤ ਕਰਨਗੇ। ਗੋਸ਼ਟੀ ਦਾ ਆਗਾਜ਼ ਮਸ਼ਹੂਰ ਫ਼ਨਕਾਰ ਮਾਸਟਰ ਰੈਂਕੋ ਵਲੋਂ ਇਸ ਪੁਸਤਕ ਦੀਆਂ ਰਚਨਾਵਾਂ ਦੀ ਸੰਗੀਤਕ ਲਹਿਰ ਨਾਲ ਹੋਵੇਗਾ। ਸੁਰਜੀਤ ਕੈਨੇਡਾ ਦਾ ਪਰਚਾ ‘ਖ਼ੁਸਆਮਦੀਦ ਹਰਫ਼ਾਂ ਦੀ ਡੋਰ’ ਅਮਰਜੀਤ ਕੌਰ ਪਨੂੰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਡਾਕਟਰ ਸੁਹਿੰਦਰਬੀਰ ਸਿੰਘ ਦਾ ਲਿਖਿਆ ਪਰਚਾ ‘ ਹਰਫ਼ਾਂ ਦੀ ਡੋਰ ਦੇ ਅਬਰਕੀ ਰੰਗ’ ਪਰਮਿੰਦਰ ਸਿੰਘ ਪਰਵਾਨਾ ਵਲੋਂ ਪੜ੍ਹਿਆ਼ ਜਾਵੇਗਾ। ਇਸੇ ਪੁਸਤਕ ਦੇ ਸੰਦਰਭ ਵਿਚ ਕੁਲਦੀਪ ਸਿੰਘ ਢੀਂਡਸਾ ਵੀ ਪਰਚਾ ਪੜ੍ਹਨਗੇ। ਤਾਰਾ ਸਿੰਘ ਸਾਗਰ, ਹਰਬੰਸ ਸਿੰਘ ਜਗਿਆਸੂ, ਮਹਿੰਦਰ ਸਿੰਘ ਘੱਗ, ਐੱਸ∙ ਅਸ਼ੋਕ ਭੌਰਾ, ਮਨਜੀਤ ਕੌਰ ਸੇਖੋਂ, ਸਤਨਾਮ ਸਿੰਘ ਖ਼ਾਲਸਾ ਆਦਿ ਵਿਚਾਰ ਚਰਚਾ ਵਿਚ ਸ਼ਾਮਿਲ ਹੋਣਗੇ। ਅਜ਼ਾਦ ਜਲੰਧਰੀ, ਈਸ਼ਰ ਸਿੰਘ ਮੋਮਨ, ਰਾਠੇਸ਼ਵਰ ਸਿੰਘ ਸੂਰਾਪੁਰੀ, ਗੁਰਿੰਦਰ ਸਿੰਘ ਸੂਰਾਪੁਰੀ, ਇਕਬਾਲ ਸਿੰਘ ਸੂਰਾਪੁਰੀ, ਡਾਕਟਰ ਮਹਿੰਦਰ ਸਿੰਘ ਮਦਾਨ, ਇਕਬਾਲ ਸਿੰਘ ਮੰਝਪੁਰ, ਤਰਲੋਚਨ ਸਿੰਘ ਦੁਪਾਲਪੁਰ,  ਮਾਸਟਰ ਗੁਰਚਰਨ ਸਿੰਘ ਬੇਕਰਸਫੀਲਡ, ਡਾਕਟਰ ਇੰਦਰ ਸਿੰਘ ਖ਼ਾਮੋਸ਼, ਦਲਵੀਰ ਦਿਲ ਨਿੱਝਰ, ਕਮਲ ਬੰਗਾ,ਇੰਦਰਜੀਤ ਸਿੰਘ ਗਰੇਵਾਲ, ਬਲਬੀਰ ਸਿੰਘ ਬਾਸੀ,  ਡਾਕਟਰ ਅਮਰੀਕ ਸਿੰਘ, ਜਯੋਤੀ ਸਿੰਘ, ਤਤਿੰਦਰ ਕੌਰ, ਰਬਿੰਦਰ ਸਿੰਘ ਅਟਵਾਲ, ਪ੍ਰਿੰਸੀਪਲ ਐੱਚ. ਐੱਸ. ਗਿੱਲ, ਡਾਕਟਰ ਗੁਰਦੇਵ ਸਿੰਘ ਘਣਗਸ, ਪਰਗਟ ਸਿੰਘ, ਡਾਕਟਰ ਗੋਬਿੰਦਰ ਸਿੰਘ ਸਮਰਾਓ, ਡਾਕਟਰ ਗੁਰਮੀਤ ਸਿੰਘ ਬਰਸਾਲ, ਜਗਦੇਵ ਸਿੰਘ ਭੰਡਾਲ, ਸੁਦੇਸ਼ ਸਿੰਘ ਅਟਵਾਲ, ਮੱਖਣ ਲੁਹਾਰ, ਹਿੰਮਤ ਸਿੰਘ ਹਿੰਮਤ, ਹਰਜਿੰਦਰ ਸਿੰਘ ਪੰਧੇਰ, ਡਾਕਟਰ ਤ੍ਰਿਪਤ ਸਿੰਘ ਭੱਟੀ, ਮ੍ਰਿਗਇੰਦਰ ਕੌਰ ਪੰਧੇਰ, ਜਸਵੰਤ ਸਿੰਘ ਸ਼ਾਦ, ਹਰਭਜਨ ਸਿੰਘ ਸ਼ੇਰਗਿੱਲ, ਚਰਨਜੀਤ ਸਿੰਘ ਪਨੂੰ, ਅਸ਼ੋਕ ਟਾਂਗਰੀ, ਜਸਪਾਲ ਸਿੰਘ ਸੈਣੀ, ਬਲਬੀਰ ਸਿੰਘ, ਰਾਜ ਬੁਡਵਾਲ ਆਦਿ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ।
ਇਸ ਗੋਸ਼ਟੀ ਵਿਚ ਹਿੱਸਾ ਲੈਣ, ਪੁਸਤਕ ਪ੍ਰਾਪਤ ਕਰਨ ਜਾਂ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਸੰਪਰਕ ਕੀਤਾ ਜਾ ਸਕਦਾ ਹੈ।
ਕੁਲਦੀਪ ਸਿੰਘ ਢੀਂਡਸਾ (510-676-4440), ਨੀਲਮ ਸੈਣੀ ( 510-502-0551), ਨਵਨੀਤ ਕੌਰ ਪਨੂੰ, ਪਰਮਿੰਦਰ ਸਿੰਘ ਪਰਵਾਨਾ( 510-415-9377), ਮਲਵਿੰਦਰ ਸਿੰਘ ਮੰਡ

Venue
Kidango, Rix 43100 Isle Royal St. Fremont 94538 

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: