ਪ੍ਰੋਫੈਸਰ ਕੁਲਵੰਤ ਜਗਰਾਉਂ ਯਾਦਗਾਰੀ ਪੁਰਸਕਾਰ 2011 ਲਈ ਪੁਸਤਕਾਂ ਭੇਜੋ, 30 ਨਵੰਬਰ ਤੱਕ

ਲੁਧਿਆਣਾ।  ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਸ਼ੁਰੂ ਕੀਤੇ ਗਏ ਪ੍ਰੋਫੈਸਰ ਕੁਲਵੰਤ ਜਗਰਾਉਂ ਯਾਦਗਾਰੀ ਸਾਹਿਤ ਸਨਮਾਨ ਵਾਸਤੇ ਨਵੇਂ ਲੇਖਕਾਂ ਤੋਂ ਪੁਸਤਕਾਂ ਮੰਗਵਾਈਆਂ ਗਈ ਹਨ। ਅਕਾਡਮੀ ਦੇ ਸਕੱਤਰ ਸੁਰਿੰਦਰ ਰਾਮਪੁਰੀ ਵੱਲੋਂ ਜਾਰੀ ਕੀਤੇ ਗਈ ਸੂਚਨਾ ਮੁਤਾਬਿਕ ਸਾਲ 2011 ਦਾ ਇਹ ਸਨਮਾਨ ਕੋਈ ਵੀ ਨਵਾਂ ਪੰਜਾਬੀ ਲੇਖਕ (ਜਿਸਦੀ ਉਮਰ ਦੀ 50 ਸਾਲ ਜਾਂ ਇਸ ਤੋਂ ਘੱਟ ਹੋਵੇ) ਜਿਸ ਦੀ ਪਹਿਲੀ ਪੁਸਤਕ ਸਾਲ 2009 ਤੇ 2010 ਵਿਚ ਪ੍ਰਕਾਸ਼ਿਤ ਹੋਈ ਹੋਵੇ, ਉਸ ਦਾ ਨਾਮ ਇਸ ਸਨਮਾਨ ਲਈ ਵਿਚਾਰਿਆ ਜਾਵੇਗਾ। ਇਸ ਸਨਮਾਨ ਦਾ ਹੱਕਦਾਰ ਬਨਣ ਲਈ ਲੇਖਕ ਆਪਣੀ ਮੌਲਿਕ ਅਤੇ ਰਚਨਾਤਮਕ (ਜਿਵੇਂ ਕਵਿਤਾ, ਵਾਰਤਕ, ਕਹਾਣੀ, ਨਾਟਕ ਜਾਂ ਨਾਵਲ ਆਦਿ) ਪੁਸਤਕ ਦੀਆਂ 5-5 ਕਾਪੀਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੂੰ ਭੇਜ ਸਕਦੇ ਹਨ। ਅਕਾਡਮੀ ਦੇ ਪ੍ਰਧਾਨ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਅਤੇ ਜਨਰਲ ਸਕੱਤਰ ਡਾਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਪੁਰਸਕਾਰ ਵਿਚ 5100 ਰੁਪਏ ਦੀ ਰਾਸ਼ੀ, ਦੋਸ਼ਾਲਾ ਅਤੇ ਸਨਮਾਨ ਪੱਤਰ ਭੇਟਾ ਕੀਤਾ ਜਾਵੇਗਾ। ਪੁਸਤਕਾਂ ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਡਮੀ, ਪੰਜਾਬੀ ਭਵਨ ਲੁਧਿਆਣਾ ਦੇ ਨਾਮ ‘ਤੇ 30 ਨਵੰਬਰ 2011 ਤੱਕ ਪਹੁੰਚ ਜਾਣੀਆਂ ਚਾਹੀਦੀਆਂ ਹਨ।

Posted

in

by

Tags:

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com