ਆਪਣੀ ਬੋਲੀ, ਆਪਣਾ ਮਾਣ

ਪੰਜਾਬੀ ਸਾਹਿਤ ਅਕਾਡਮੀ ਵਲੋਂ ਪੁਰਸਕਾਰ ਮੁੜ ਸ਼ੁਰੂ

ਅੱਖਰ ਵੱਡੇ ਕਰੋ+=
punjabi sahit academy awards
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ
ਲੁਧਿਆਣਾ। ਉੱਘੇ ਅਰਥ ਸ਼ਾਸਤਰੀ ਸਰਦਾਰਾ ਸਿੰਘ ਜੌਹਲ,  ਲੇਖਕ ਜਸਵੰਤ ਸਿੰਘ ਕੰਵਲ, ਸੀਨੀਅਰ ਮੀਤ ਪ੍ਰਧਾਨ ਅਨੂਪ ਸਿੰਘ, ਜਨਰਲ ਸਕੱਤਰ ਸੁਖਦੇਵ ਸਿੰਘ ਅਤੇ ਅਕਾਡਮੀ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਫਰਵਰੀ ਵਿਚ ਹੋਏ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਇਜਲਾਸ ਵਿਚਕਾਫ਼ੀ ਸਮੇਂ ਤੋਂ ਲੰਬਿਤ ਪਏ 15 ਧਾਲੀਵਾਲ ਪੁਰਸਕਾਰ ਦੀ ਪ੍ਰਵਾਨਗੀ ਦਿੰਦਿਆਂ ਫ਼ੈਸਲਾ ਕੀਤਾ ਕਿ ਹੁਣ ਪੰਜਾਬੀ ਸਾਹਿਤ ਅਕਾਡਮੀ ਵਲੋਂ ਇਹ ਪੁਰਸਕਾਰ ਆਪਣੇ ਤੌਰ ‘ਤੇ ਦਿੱਤੇ ਜਾਣਗੇ। ਇਹ ਪੁਰਸਕਾਰ ਦੇਣ ਲਈ ਰਾਸ਼ੀ ਦਾ ਪ੍ਰਬੰਧ ਕਰਨ ਵਿਚ ਅਕਾਡਮੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਅਹਿਮ ਭੂਮਿਕਾ ਰਹੀ।  ਫ਼ਿਲਹਾਲ ਇਹ ਪੁਰਸਕਾਰ ਪਹਿਲਾਂ ਤੋਂ ਇਨ੍ਹਾਂ ਪੁਰਸਕਾਰਾਂ ਲਈ ਚੁਣੇ ਜਾ ਕੇ ਚੁੱਕੇ ਪੰਜਾਬੀ ਲੇਖਕਾਂ ਮੋਹਨਜੀਤ, ਐੱਸ ਤਰਸੇਮ, ਲਾਲ ਸਿੰਘ ਦਸੂਹਾ, ਪ੍ਰੀਤਮ ਸਿੰਘ ਰਾਹੀ, ਅਤਰਜੀਤ, ਡਾ· ਗੁਰਦੇਵ ਸਿੰਘ, ਇੰਦਰਜੀਤ ਕੌਰ ਨੰਦਨ, ਜਸਵੀਰ ਭੁੱਲਰ, ਅਵਤਾਰ ਸਿੰਘ ਬਿਲਿੰਗ, ਸ਼ਹਰਯਾਰ, ਪ੍ਰਗਟ ਸਿੰਘ ਸਿੱਧੂ, ਸਤੀਸ਼ ਕੁਮਾਰ ਵਰਮਾ, ਗੁਰਬਖ਼ਸ਼ ਸਿੰਘ ਫ਼ਰੈਂਕ, ਭਗਵੰਤ ਰਸੂਲਪੁਰੀ ਅਤ ਵਿਸ਼ੇਸ਼ ਸਨਮਾਨ ਸਵਰਨਜੀਤ ਸਵੀ ਨੂੰ ਦਿੱਤੇ ਜਾਣਗੇ। ਇਸ ਤਰ੍ਹਾਂ ਲੰਬੇ ਸਮੇਂ ਤੋਂ ਅਲਾਣੇ ਜਾ ਚੁੱਕੇ ਸਨਮਾਨ ਦੇ ਕੇ ਪਿਛਲਾ ਖੱਪਾ ਪੂਰਾ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਇਹ ਸਨਮਾਨ ਪਟਿਆਲਾ ਦੇ ਸਮਾਜ ਸੇਵੀ ਆਗੂ ਸੁਰਜੀਤ ਸਿੰਘ ਰੱਖੜਾ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਪਿਤਾ ਜੀ ਦੀ ਯਾਦ ਵਿਚ ਦਿੱਤੇ ਜਾਂਦੇ ਸਨ, ਪਰ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਅਕਾਡਮੀ ਨੂੰ ਇਨਾਮ ਦੇਣ ਲਈ ਰਾਸ਼ੀ ਪ੍ਰਾਪਤ ਨਹੀਂ ਹੋ ਸਕੀ ਸੀ। ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਵੱਲੋਂ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ ਦੇ ਮਾਲਕ ਹਰੀਸ਼ ਜੈਨ ਵਲੋਂ ਆਪਣੇ ਸਤਿਕਾਰਯੋਗ ਪਿਤਾ ਸ੍ਰੀ ਚਰਨ ਦਾਸ ਜੈਨ ਦੀ ਯਾਦ ਵਿਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਰਾਹੀਂ ਪੰਜ ਇੱਕੀ ਹਜ਼ਾਰ ਰੁਪਏ ਦੇ ਪੁਰਸਕਾਰ ਹਰ ਸਾਲ ਦੇਣ ਦਾ ਫ਼ੈਸਲਾ ਕੀਤਾ। ਇਸ ਤਰ੍ਹਾਂ ਇੱਕੀ ਹਜ਼ਾਰ ਰੁਪਏ ਸਨਮਾਨ ਰਾਸ਼ੀ ਵਾਲਾ ਇਕ ਹੋਰ ਪੁਰਸਕਾਰ  ਸੁਰਜੀਤ ਸਿੰਘ ਹੋਰਾਂ ਦੇ ਯਤਨ ਨਾਲ ਡਾ· ਰਵਿੰਦਰ ਰਵੀ ਸਨਮਾਨ ਦੇ ਰੂਪ ਵਿਚ ਸਥਾਪਤ ਕਰਨ ਬਾਰੇ ਫ਼ੈਸਲਾ ਹੋਇਆ। ਇਸ ਜਨਰਲ ਇਜਲਾਸ ਵਿਚ ਅਕਾਡਮੀ ਦੇ ਲੇਖਕ ਮੈਂਬਰ ਅਤੇ ਅਹੁਦੇਦਾਰ ਕਰਮਜੀਤ ਸਿੰਘ, ਐੱਸ. ਤਰਸੇਮ, ਤੇਜਵੰਤ ਮਾਨ, ਕੁਲਵਿੰਦਰ ਕੌਰ, ਗੁਰਇਕਬਾਲ ਸਿੰਘ, ਜੋਗਿੰਦਰ ਸਿੰਘ ਨਿਰਾਲਾ, ਕੁਲਦੀਪ ਸਿੰਘ ਬੇਦੀ, ਰਵਿੰਦਰ ਭੱਠਲ, ਗੁਲਜ਼ਾਰ ਸਿੰਘ ਪੰਧੇਰ, ਸੁਰਿੰਦਰ ਕੈਲੇ, ਪ੍ਰੇਮ ਸਿੰਘ ਬਜਾਜ, ਜਨਮੇਜਾ ਸਿੰਘ ਜੌਹਲ, ਤ੍ਰੈਲੋਚਨ ਲੋਚੀ, ਦੀਪਕ ਮਨਮੋਹਨ ਸਿੰਘ, ਸੁਰਿੰਦਰ ਰਾਮਪੁਰੀ, ਜਸਵੀਰ ਝੱਜ, ਭਗਵਾਨ ਢਿੱਲੋਂ, ਮਿੱਤਰ ਸੈਨ ਮੀਤ, ਸ਼ਰਨਜੀਤ ਕੌਰ, ਗੁਰਚਰਨ ਕੌਰ ਕੋਚਰ, ਸਵਰਨਜੀਤ ਕੌਰ ਗਰਵਾਲ, ਖੁਸ਼ਵੰਤ ਬਰਗਾੜੀ, ਤਰਸੇਮ ਬਰਨਾਲਾ, ਬੀਬਾ ਬਲਵੰਤ, ਸੀ. ਮਾਰਕੰਡਾ, ਜਗੀਰ ਸਿੰਘ ਨੂਰ, ਕਰਮਜੀਤ ਸਿੰਘ ਔਜਲਾ, ਸੂਫ਼ੀ ਅਮਰਜੀਤ, ਸਵਰਨਜੀਤ ਸਵੀ, ਗੁਰਦਿਆਲ ਦਲਾਲ, ਨਿਰਮਲ ਜੌੜਾ, ਮਨਜਿੰਦਰ ਧਨੋਆ, ਸੁਰਿੰਦਰ ਕੁਮਾਰ ਦਵੇਸ਼ਵਰ, ਕਮਲਪ੍ਰੀਤ ਕੌਰ ਸਿੱਧੂ, ਕਾਨਾ ਸਿੰਘ, ਪ੍ਰਿਤਪਾਲ ਕੌਰ ਚਾਹਲ, ਇੰਦਰਜੀਤਪਾਲ ਕੌਰ ਸਮੇਤ ਵੱਖ-ਵੱਖ ਸ਼ਹਿਰ ਤੋਂ ਆਏ ਲੇਖਕ ਸ਼ਾਮਲ ਸਨ।

Comments

Leave a Reply

This site uses Akismet to reduce spam. Learn how your comment data is processed.


Posted

in

,

Tags:

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com