ਚੰਗੀ ਲੱਗੀ ਤਾਂ ਸ਼ਿਅਰ ਕਰੋ, ਨਹੀਂ ਤਾਂ ਹੇਠਾਂ ਕਮੈਂਟ ਵਿਚ ਆਪਣੇ ਵਿਚਾਰ ਦਿਉ।


      ਪੰਜਾਬੀ ਸਾਹਿਤ ‘ਚ ਡਾ. ਕਰਨੈਲ ਸਿੰਘ ਸੋਮਲ ਕਿਸੇ ਵਿਸ਼ੇਸ਼ ਜਾਣ-ਪਹਿਚਾਣ ਦੇ ਮੁਥਾਜ ਨਹੀਂ।  ਉਹ 2005 ਤੋਂ ਆਪਣੀਆਂ ਨਰੋਈਆਂ ਲਿਖਤਾਂ ਰਾਹੀਂ ਮਾਂ ਬੋਲੀ ਪੰਜਾਬੀ ਦੀ ਸੇਵਾ ਨਿਭਾਅ ਰਹੇ ਹਨ।
      ਡਾ. ਕਰਨੈਲ ਸਿੰਘ ਸੋਮਲ ਦਾ ਜਨਮ 28 ਸਤੰਬਰ 1940 ਨੂੰ  ਪਿੰਡ ਕਲੌੜ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਖੇ ਹੋਇਆ। ਉਨ੍ਹਾਂ ਮੁੱਢਲੀ ਵਿਦਿਆ ਪ੍ਰਾਪਤ ਕਰਨ ਤੋਂ ਬਾਅਦ ਐਮ. ਏ. (ਪੰਜਾਬੀ, ਹਿੰਦੀ) ਕਰਨ ਤੋਂ ਬਾਅਦ ਪੀ.ਐੱਚ. ਡੀ. ਕੀਤੀ।  ਡਾ. ਕੇਸਰ ਸਿੰਘ ਕੇਸਰ ਦੀ ਪ੍ਰੇਰਨਾ ਨਾਲ ਉਨ੍ਹਾਂ ਪੰਜਾਬੀ ਸਾਹਿਤ ਸਿਰਜਣਾ ਵਿਚ ਪ੍ਰਵੇਸ਼ ਕੀਤਾ। ਉਨ੍ਹਾਂ ਅਧਿਆਪਕ ਵਜੋਂ ਆਪਣਾ ਜੀਵਨ ਸ਼ੁਰੂ ਕੀਤਾ ਅਤੇ ਫਿਰ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਿਖੇ ‘ਭਾਸ਼ਾ ਮਾਹਿਰ ਪੰਜਾਬੀ’ ਵਜੋਂ ਨਿਯੁਕਤ ਹੋਏ। ਇਥੇ ਉਨ੍ਹਾਂ ਵਿਦਿਆਰਥੀਆਂ ਲਈ ਚਾਰ ਕਿਤਾਬਾਂ ਲਿਖੀਆਂ। ਇਸ ਤੋਂ ਇਲਾਵਾ ਉਨ੍ਹਾਂ 24 ਬਾਲ ਪੁਸਤਕਾਂ ਅਤੇ ਸਾਹਿੱਤਕ ਨਿਬੰਧਾਂ ਦੀਆਂ ਪੰਜ ਪੁਸਤਕਾਂ ਰਚੀਆਂ। ਉਨ੍ਹਾਂ ਨੂੰ ਬਾਲ-ਮਨੋਵਿਗਿਆਨ ਦੀ ਡੂੰਘੀ ਸਮਝ ਹੈ। ਉਨ੍ਹਾਂ ਇਤਿਹਾਸ, ਮਿਥਿਹਾਸ ਅਤੇ ਬਾਲ ਮਨੋ-ਵਿਗਿਆਨ ਨੂੰ ਆਪਣੀਆਂ ਕਹਾਣੀਆ ਦਾ ਮੂਲ ਵਿਸ਼ਾ ਬਣਾਇਆ। ਇਸੇ ਕਰਕੇ ਉਨ੍ਹਾਂ ਦੀਆਂ ਬਾਲ ਪੁਸਤਕਾਂ ਪੰਜਾਬੀ ਸਾਹਿਤ ਵਿਚ ਪ੍ਰਵਾਣਿਤ ਹੋਈਆਂ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਉਨ੍ਹਾਂ ਦੀ ਪੁਸਤਕ ‘ਇਸ ਘੋੜੇ ਦੀਆਂ ਵਾਗਾਂ ਫੜੋ’ ਨੂੰ ਮਾਤਾ ਜਸਵੰਤ ਕੌਰ ਸਰਬੋਤਮ ਮੌਲਿਕ ਬਾਲ ਪੁਸਤਕ ਪੁਰਸਕਾਰ (ਸਾਲ 2008) ਪ੍ਰਦਾਨ ਕੀਤਾ ਗਿਆ।

-ਸੁਖਦੇਵ ਸਿੰਘ


ਚੰਗੀ ਲੱਗੀ ਤਾਂ ਸ਼ਿਅਰ ਕਰੋ, ਨਹੀਂ ਤਾਂ ਹੇਠਾਂ ਕਮੈਂਟ ਵਿਚ ਆਪਣੇ ਵਿਚਾਰ ਦਿਉ।

Leave a Reply

Your email address will not be published.