ਸਨਮਾਨਿਤ ਸ਼ਖ਼ਸੀਅਤਾਂ ਦੇ ਨਾਲ ਪਤਵੰਤੇ ਸੱਜਣ |
ਯੂਨੀਵਰਸਿਟੀ, ਬਠਿੰਡਾ ਦੇ ਵਾਈਸ ਚਾਂਸਲਰ ਜੈ ਰੂਪ ਸਿੰਘ ਨੇ ਕਿਹਾ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪੰਜਾਬੀ ਦੀ ਸੇਵਾ ਲਈ ਕੀਤਾ ਕੰਮ ਮੁੱਢਲੇ ਅਤੇ ਅਕਾਦਮਿਕ ਰੂਪ ਦਾ ਅਤਿ ਸ਼ਲਾਘਾਯੋਗ ਕਾਰਜ ਹੈ। ਮਾਂ ਬੋਲੀ ਵਿਚ ਮਾਂ ਵੱਲੋਂ ਸੁਣਾਈਆਂ ਬੱਚੇ ਦੇ ਜਨਮ ਤੋਂ ਪਹਿਲਾਂ ਦੀਆਂ ਗੱਲਾਂ ਵੀ ਪ੍ਰਭਾਵ ਪਾਉਂਦੀਆਂ ਹਨ।
ਗੁਰਬਚਨ ਸਿੰਘ ਭੁੱਲਰ ਹੋਰਾਂ ਨੇ ਕਿਹਾ ਕਿ ਆਨੰਦ ਸਾਹਿਬ ਦੇ ਨਾਂ ‘ਤੇ ਪੰਜਾਬੀ ਸਾਹਿਤ ਅਕਾਡਮੀ ਵਲੋਂ ਮਿਲਿਆ ਸਨਮਾਨ ਮੇਰੇ ਲਈ ਮਾਂ ਬੋਲੀ ਪੰਜਾਬੀ ਲਈ ਕੀਤੇ ਕਾਰਜ ਉੱਤੇ ਲੱਗੀ ਮੋਹਰ ਹੈ। ਮੈਂ ਹੋਰ ਸਿਰੜ ਨਾਲ ਕੰਮ ਕਰਾਂਗਾ। ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਗੁਰਭਜਨ ਸਿੰਘ ਨੇ ਕਿਹਾ ਕਿ ਕਾਮਰੇਡ ਜਗਜੀਤ ਸਿੰਘ ਆਨੰਦ ਵਾਰਤਕ ਪੁਰਸਕਾਰ ਰੂਪ ਸਿੰਘ ਰੂਪਾ ਹੁਰਾਂ ਨੇ ਆਪਣੇ ਪਿਤਾ ਕੇਹਰ ਸਿੰਘ ਜੀ ਦੀ ਯਾਦ ਵਿਚ ਸਥਾਪਿਤ ਕੀਤਾ ਹੈ, ਜੋ ਕਿ ਹਰ ਸਾਲ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਦਿੱਤਾ ਜਾਇਆ ਕਰੇਗਾ। ਉਨ੍ਹਾਂ ਕਿਹਾ ਕਿ ਸਾਡੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਖ਼ੁਦ ਰੂਪ ਸਿੰਘ ਰੂਪਾ ਅਮਰੀਕਾ ਤੋਂ ਆ ਕੇ ਨਿੱਜੀ ਤੌਰ ‘ਤੇ ਸਾਡੇ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਦਾ ਆਉਣਾ ਮਾਂ ਬੋਲੀ ਪੰਜਾਬੀ ਅਤੇ ਆਨੰਦ ਸਾਹਿਬ ਲਈ ਸਨੇਹ ਦਾ ਪ੍ਰਤੀਕ ਹੈ। ਅਕਾਡਮੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਮਾਤਾ ਜਸਵੰਤ ਕੌਰ ਮੌਲਿਕ ਬਾਲ ਪੁਸਤਕ ਪੁਰਸਕਾਰ 2012 ਜੋ ਪ੍ਰਸਿੱਧ ਵਿਦਵਾਨ ਪ੍ਰੀਤਮ ਸਿੰਘ ਦੇ ਪਰਿਵਾਰ ਵੱਲੋਂ ਮਾਤਾ ਜਸਵੰਤ ਕੌਰ ਜੀ ਦੀ ਯਾਦ ਵਿਚ ਦਿੱਤਾ ਜਾਂਦਾ ਹੈ। ਇਸ ਵਾਰ ਇਹ ਪੁਰਸਕਾਰ ਸਾਂਝੇ ਤੌਰ ‘ਤੇ ਦੋ ਬਾਲ ਸਾਹਿਤ ਲੇਖਕਾਂ ਨੂੰ ਦਿੱਤਾ ਜਾ ਰਿਹਾ ਹੈ। ਗੁਰਬਚਨ ਸਿੰਘ ਭੁੱਲਰ ਹੋਰਾਂ ਦੀ ਰਚਨਾ ਤੇ ਸ਼ਖਸ਼ੀਅਤ ਬਾਰੇ ਰਜਨੀਸ਼ ਬਹਾਦਰ ਸਿੰਘ ਨੇ ਚਰਚਾ ਕੀਤੀ, ਜਦਕਿ ਬਾਲ ਪੁਸਤਕਾਂ ਬਾਰੇ ਪੇਪਰ ਗੁਲਜ਼ਾਰ ਸਿੰਘ ਪੰਧੇਰ ਨੇ ਪੜ੍ਹਿਆ। ਰੈਫਰੇਂਸ ਲਾਇਬ੍ਰੇਰੀ ਦੇ ਡਾਇਰੈਕਟਰ ਪ੍ਰੇਮ ਸਿੰਘ ਬਜਾਜ, ਸੁਰਿੰਦਰ ਕੈਲੇ, ਗੁਰਚਰਨ ਕੌਰ ਕੋਚਰ ਨੇ ਸ਼ੋਭਾ ਪੱਤਰ ਪੜ੍ਹੇ ਅਤੇ ਗੁਲਦਸਤੇ ਭੇਟ ਕੀਤੇ। ਇਸ ਮੌਕੇ ਸੁਰਿੰਦਰ ਕੈਲੇ, ਮਨਜਿੰਦਰ ਧਨੋਆ, ਤ੍ਰੈਲੋਚਨ ਲੋਚੀ, ਸਵਰਨਜੀਤ ਕੌਰ ਗਰੇਵਾਲ, ਗੁਰਚਰਨ ਕੌਰ ਕੋਚਰ, ਸਵਰਨਜੀਤ ਸਵੀ, ਸੁਖਵਿੰਦਰ ਅੰਮ੍ਰਿਤ, ਇੰਦਰਜੀਤਪਾਲ ਕੌਰ, ਸੁਰਜੀਤ ਅਲਬੇਲਾ, ਰਣਜੀਤ ਸਿੰਘ, ਪ੍ਰੀਤਮ ਸਿੰਘ ਪੰਧੇਰ, ਮਹਿੰਦਰ ਸਿੰਘ ਕੰਗਣਵਾਲ, ਜਸਵਿੰਦਰ ਧਨਾਨਸੂ, ਭਗਵਾਨ ਢਿੱਲੋਂ, ਜਸਵੀਰ ਝੱਜ, ਲਾਭ ਸਿੰਘ, ਤਰਲੋਚਨ ਝਾਂਡੇ, ਕਮਲਜੀਤ ਨੀਲੋਂ, ਸਤੀਸ਼ ਗੁਲਾਟੀ, ਇੰਦਰਪਾਲ ਸਿੰਘ, ਰਜਿੰਦਰ ਵਰਮਾ, ਕੁਲਵਿੰਦਰ ਕੌਰ ਧੀਮਾਨ ਸਮੇਤ ਸਥਾਨਕ ਲੇਖਕ ਹਾਜ਼ਰ ਸਨ।
Leave a Reply