ਮਾਂ-ਬੋਲੀ ਦੀਆਂ ਬੋਲੀਆਂ । ਦੀਪ ਜਗਦੀਪ ਸਿੰਘ

1
ਖੰਜਰ…ਖੰਜਰ…ਖੰਜਰ
ਕੱਛਾਂ ‘ਚ ਲੁਕਾ ਕੇ ਖੰਜਰ
ਮਾਂ ਬੋਲੀ ਦੇ ਰਾਖੇ ਬਣਦੇ
ਉਹ ਮਾਂ ਬੋਲੀ ਦੇ ਰਾਖੇ ਬਣਦੇ
ਕਲਮਾਂ ਜਿਨ੍ਹਾਂ ਦੀਆਂ ਬੰਜਰ

2
ਚੋਣਾਂ…ਚੋਣਾਂ…ਚੋਣਾਂ
ਆ ਗਈਆਂ ਚੋਣਾਂ…ਚੋਣਾਂ…ਚੋਣਾਂ
ਚੌਧਰ ਕਈਆਂ ਨੂੰ ਮਿਲ ਜਾਣੀ
ਓ, ਚੌਧਰ ਕਈਆਂ ਨੂੰ ਮਿਲ ਜਾਣੀ
ਮਾਂ ਬੋਲੀ ਨੇ ਖੂੰਜੇ ‘ਚ ਬਹਿ ਕੇ ਰੋਣਾ

3
ਦਾਤੀ… ਦਾਤੀ… ਦਾਤੀ…
ਮਾਂ-ਬੋਲੀ ਦੀ ਜੜ੍ਹਾਂ ‘ਚ ਫੇਰ ਕੇ ਦਾਤੀ
ਪੁੱਤ ਪ੍ਰਧਾਨ ਬਣ ਗਏ
ਓ ਪੁੱਤ ਪ੍ਰਧਾਨ ਬਣ ਗਏ
ਮਾਂ-ਬੋਲੀ ਗੋਲੀ ਬਣਾਤੀ

4
ਗਹਿਣਾ…ਗਹਿਣਾ…ਗਹਿਣਾ
ਮਾਂ-ਬੋਲੀ ਰੁਲਦੀ ਰੁਲ ਜੇ
ਹਾਂ ਜੀ ਮਾਂ-ਬੋਲੀ ਰੁਲਦੀ ਰੁਲ ਜੇ
ਛੱਡ ਪਰਾਂ, ਆਪਾਂ ਕੀ ਲੈਣਾ
ਆਪਾਂ ਨੂੰ ਪ੍ਰੋਫੈਸਰੀ ਮਿਲਗੀ
ਓ ਆਪਾਂ ਨੂੰ ਪ੍ਰੋਫੈਸਰੀ ਮਿਲਗੀ
‘ਵਿਹਲਿਆਂ’ ਨੇ ਰੋਂਦੇ ਰਹਿਣੈ
ਮਾਂ-ਬੋਲੀ ਰੁਲਦੀ ਰੁਲ ਜੇ
ਛੱਡ ਪਰਾਂ, ਆਪਾਂ ਕੀ ਲੈਣੇ

5
ਚਰ ਤਾ… ਚਰ ਤਾ… ਚਰ ਤਾ
ਮਾਂ-ਬੋਲੀ ਦੇ ਫੰਡਾਂ ਨੂੰ
ਇਨ੍ਹਾਂ ਪਕੌੜਿਆਂ ਦੇ ਖਾਤੇ ਚਰ ਤਾ
ਆਪ ਵੱਡੇ ਡਾਕਟਰ ਬਣ ਗਏ
ਮਾਂ-ਬੋਲੀ ਨੂੰ ਬੀਮਾਰ ਇਨ੍ਹਾਂ ਕਰ ਤਾ
ਓਏ ਆਪ ਡਾਕਟਰ ਬਣੇ ਫਿਰਦੇ
ਮਾਂ-ਬੋਲੀ ਨੂੰ ਬੀਮਾਰ ਇਨ੍ਹਾਂ ਕਰ ਤਾ

6
ਮਰਦੀ…ਮਰਦੀ…ਮਰਦੀ
ਓ ਦੇਖੋ ਜਾਵੇ ਮਰਦੀ…ਮਰਦੀ…ਮਰਦੀ
ਏ ਸੀ ਵਿਚ ਸੈਮੀਨਾਰ ਚੱਲਦਾ
ਮਾਂ-ਬੋਲੀ ਚੌਕਾਂ ‘ਚ ਧੁੱਪੇ ਸੜਦੀ

7
ਗੂਠਾ…ਗੂਠਾ…ਗੂਠਾ
ਮਾਂ-ਬੋਲੀ ਦੇ ਗਲ ਗੂਠਾ
ਆਪ ਅਕੈਡਮੀਆਂ ਦੇ ਮਾਲਕ ਬਣੇ
ਓ ਆਪ ਵਰਲਡ ਸੈਂਟਰਾਂ ਦੇ ਮਾਲਕ ਬਣੇ
ਮਾਂ-ਬੋਲੀ ਹੱਥ ਫੜਾ ‘ਤਾ ਠੂਠਾ
ਓ ਆਪ ਹਰ ਥਾਂ ਚੌਧਰੀ ਬਣੇ
ਮਾਂ-ਬੋਲੀ ਹੱਥ ਫੜਾ ‘ਤਾ ਠੂਠਾ

-ਦੀਪ ਜਗਦੀਪ ਸਿੰਘ

ਰਚਨਾ ਚੰਗੀ ਲੱਗੀ ਤਾਂ ਸਾਡਾ ਫੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ

Comments

One response to “ਮਾਂ-ਬੋਲੀ ਦੀਆਂ ਬੋਲੀਆਂ । ਦੀਪ ਜਗਦੀਪ ਸਿੰਘ”

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com