ਖ਼ਾਨ ਸਾਹਿਬ ਦੇ ਨਾਂਅ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ, ਸ਼ਾਸ਼ਤਰੀ ਸੰਗੀਤ, ਪਿੱਠਵਰਤੀ ਗਾਇਕੀ ਅਤੇ ਗ਼ਜ਼ਲ ਗਾਇਕੀ ਦੇ ਬੇਤਾਜ ਬਾਦਸ਼ਾਹ, ਹਰਮੋਨੀਅਮ ਨੂੰ ਉਂਗਲਾਂ ‘ਤੇ ਨਾਚ ਨਚਾਉਣ ਵਾਲੇ, 1957 ਤੋਂ 1999 ਤੱਕ ਚੁਸਤੀ-ਫ਼ੁਰਤੀ ਦੀ ਮਿਸਾਲ ਬਣੇ ਰਹਿਣ ਵਾਲੇ ਪਾਕਿਸਤਾਨੀ ਫ਼ਿਲਮ ਜਗਤ ਵਿੱਚ ਬਾਦਸ਼ਾਹਤ ਕਰਨ ਵਾਲੇ ਉਸਤਾਦ ਮਹਿਦੀ ਹਸਨ ਦਾ ਜਨਮ ਸੰਗੀਤਕ ਘਰਾਣੇ, ਕਲਾਵੰਤ ਕਬੀਲੇ ਦੀ ੧੬ਵੀਂ ਪੀੜ੍ਹੀ ਵਿੱਚ 18 ਜੁਲਾਈ 1927 ਨੂੰ ਰਾਜਸਥਾਨ ਦੇ ਲੂਨਾ, ਝੁਨਝੁਨ ਵਿੱਚ ਵਾਲਿਦ ਉਸਤਾਦ ਅਜ਼ੀਮ ਖ਼ਾਨ ਦੇ ਘਰ ਹੋਇਆ। ਮਹਿਦੀ ਹਸਨ ਦੇ ਪਿਤਾ ਅਤੇ ਉਸ ਦੇ ਚਾਚਾ ਉਸਤਾਦ ਇਸਮਾਈਲ ਖ਼ਾਨ ਰਿਵਾਇਤੀ ਧਰੁਪਦ ਗਾਇਕੀ ਨਾਲ ਸਬੰਧਤ ਸਨ। ਜਦ ਦੇਸ਼ ਦਾ ਬਟਵਾਰਾ ਹੋਇਆ, ਤਾਂ ਮਹਿਦੀ ਹਸਨ ਨੂੰ ਵੀ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਵਿੱਚ ਰੋਜ਼ੀ-ਰੋਟੀ ਲਈ ਕਾਫ਼ੀ ਮੁਸੀਬਤਾਂ ਝੱਲਣੀਆਂ ਪਈਆਂ।
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
by
Tags:
Leave a Reply