ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ ਵੱਲੋਂ ਸਨਮਾਨ ਸਮਾਰੋਹ ਆਯੋਜਿਤ

ਦਸੂਹਾ ਏ.ਐਸ.ਮਠਾਰੂ 

ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵਲੋਂ ਪਰਵਾਸੀ ਲੇਖਕ ਅਵਤਾਰ ਸਿੰਘ ਆਦਮਪੁਰੀ ਦਾ ਸਨਮਾਨ ਲਈ ਲਿਟਲ ਫਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਦੇ ਸਹਿਯੋਗ ਨਾਲ ਸਕੂਲ ਵਿੱਚ ਇਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ । ਪ੍ਰਧਾਨਗੀ ਮੰਡਲ ਵਿੱਚ ਭੁਪਿੰਦਰ ਸਿੰਘ ਘੁੰਮਣ, ਸੱਚੀ ਗੱਲ ਦੇ ਸੰਪਾਦਕ ਸੰਜੀਵ ਮੋਹਨ ਡਾਬਰ , ਜਗਦੀਸ਼ ਸਿੰਘ ਸੋਈ , ਗੁਰਦੀਪ ਸਿੰਘ ਢੀਡਸਾ ਅਤੇ ਪ੍ਰਿੰਸੀਪਲ ਭਾਗ ਮੱਲ ਹਾਜਰ ਹੋਏ । ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਅਵਤਾਰ ਸਿੰਘ ਆਦਮਪੁਰੀ ਨੇ ਕਿਹਾ ਕਿ ਆਪਣੀ ਮਾਂ ਬੋਲੀ ਦੀ ਸਾਂਭ ਸੰਭਾਲ ਆਪਾਂ ਨੂੰ ਹੀ ਕਰਨੀ ਪੈਣੀ ਹੈ । ਮਾਂ ਬੋਲੀ ਦਾ ਸਤਿਕਾਰ ਕਿਤੇ ਵੀ ਅਤੇ ਕਦੇ ਵੀ ਘਟਣ ਨਹੀਂ ਦੇਣਾਂ ਚਾਹੀਦਾ । ਇਸ ਮੌਕੇ ਉਨ੍ਹਾਂ ਪਰਵਾਸੀ ਪੰਜਾਬੀ ਲੇਖਕਾਂ ਦੀ ਸੰਪਾਦਕ ਕੀਤੀ ਗਈ ਕਿਤਾਬ ਕਲਮੀ ਰਮਜ਼ਾਂ ਵੀ ਭੇਂਟ ਕੀਤੀ । ਆਦਮਪੁਰੀ ਨੇ ਇਸ ਸਮੇਂ ਆਪਣੀਆ ਰਚਨਾਵਾਂ ਤੇਰੇ ਉਪਕਾਰ ਸਤਿਗੁਰੂ ਨਾਨਕ ਤੇਰੀ ਬਾਣੀ, ਹੈਲੋ ਦੇਖੋ ਪੰਜਾਬ ਜਲ ਰਿਹਾ ਹੈ ਆਦਿ ਸਰੋਤਿਆਂ ਨੂੰ ਸੁਣਾਈਆਂ । ਸਭਾ ਅਤੇ ਸਕੂਲ ਦੇ ਪ੍ਰਬੰਧਕਾਂ ਵਲੋਂ ਆਦਮਪੁਰੀ ਨੂੰ ਦੁਸ਼ਾਲਾ ਅਤੇ ਮੈਮੇਂਟੋ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸਭਾ ਦੇ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ ਦੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਦਸੂਹਾ ਸਟੇਜ ਸੰਚਾਲਨ ਬਾਖੂਬੀ ਕੀਤੀ ਤੇ ਕਿਹਾ ਕਿ ਪੰਜਾਬੀ ਨੂੰ ਪੰਜਾਬ ਵਿੱਚ ਲਾਗੂ ਕਰਵਾਉਣ ਲਈ ਹਰੇਕ ਪੰਜਾਬੀ ਨੂੰ ਪਹਿਲਾਂ ਆਪਣੀ ਜ਼ਮੀਰ ਨੂੰ ਜਗਾਉਣਾ ਪਵੇਗਾ । ਪੰਜਾਬੀ ਦੇ ਸਰਵਪੱਖੀ ਵਿਕਾਸ ਲਈ ਬੜਾ ਕੁਝ ਨਵਾਂ ਕਰਨ ਅਤੇ ਪਾਰਦਰਸ਼ੀ ਮਾਹੌਲ ਦੀ ਸਿਰਜਨਾ ਸਮੇਂ ਦੀ ਲੋੜ ਹੈ । ਕਿਸੇ ਇਨਸਾਨ ਵੱਲੋਂ ਮਾਂ ਬੋਲੀ ਪ੍ਰਤੀ ਵਿਖਾਈ ਗਈ ਬੇਮੁਖਤਾ ਆਪਣੀ ਮਾਂ ਦੀ ਕੁੱਖ ਦੇ ਨਿੱਘ ਤੋਂ ਇਨਕਾਰੀ ਹੋਣ ਵਾਲੀ ਗੱਲ ਹੈ । ਸੁੱਤਿਆ ਹੋਇਆ ਨੂੰ ਜਾਗਦੇ ਰੱਖਣ ਲਈ ਆਪ ਜਾਗਦੇ ਰਹਿਣਾ ਬੜਾ ਜਰੂਰੀ ਹੈ । ਉਹਨਾਂ ਕਿਹਾ ਕਿ ਹੁਣ ਤੱਕ ਰਾਜਨੀਤਕ ਸੋਚਾਂ ਵੱਲੋਂ ਇੱਕ ਸਿਆਸਤ ਤਹਿਤ ਰੁਜ਼ਗਾਰ ਅਤੇ ਸਿੱਖਿਆ ਨੂੰ ਵਿਦੇਸ਼ੀ ਭਾਸ਼ਾ ਅਤੇ ਪ੍ਰਭਾਵਾਂ ਨਾਲ ਜੋੜ ਕੇ ਪੰਜਾਬੀਆਂ ਦੀ ਮਾਤ ਭਾਸ਼ਾ ਪੰਜਾਬ ਪ੍ਰਤੀ ਸਮਰਪਿਤਤਾ ਨੂੰ ਹਮੇਸ਼ਾ ਘਟਾਇਆ ਹੈ । ਇਸ ਲਈ ਪਹਿਲੇ ਉਪਰਾਲੇ ਤਹਿਤ ਸਿੱਖਿਆ ਅਤੇ ਰੋਜਗਾਰ ਨੂੰ ਮਾਤ ਭਾਸ਼ਾ ਪੰਜਾਬੀ ਨਾਲ ਜੋੜਨਾ ਚਾਹੀਦਾ ਹੈ । ਸਾਹਿਤਕ ਜਥੇਬੰਦੀਆਂ, ਸਾਹਿਤਕ ਸਭਾਵਾਂ ਅਤੇ ਜਾਗਰੂਪ ਲੇਖਕਾਂ ਨੂੰ ਨਾਲ ਲੈ ਕੇ ਇੱਕ ਵਿਸ਼ੇਸ਼ ਪੰਜਾਬੀ ਟ੍ਰਿਬਿਊਨਲ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ । ਲਾਲ ਸਿੰਘ ਦਸੂਹਾ ਨੇ ਕਿਹਾ ਕਿ ਪੰਜਾਬ ਭਾਸ਼ਾ ਨੂੰ ਲਾਗੂ ਕਰਨਾ ਇਕੱਲੇ ਸਰਕਾਰ ਅਤੇ ਲੇਖਕਾਂ ਦੀ ਲੜਾਈ ਨਹੀਂ ਹੈ ਸਗੋਂ ਸਮੁੱਚੇ ਪੰਜਾਬੀ ਭਾਈਚਾਰੇ ਦੀ ਲੜਾਈ ਹੈ । ਮਾਂ ਬੋਲੀ ਦੀ ਵਡੱਪਣ ਨੂੰ ਮਹਿਸੂਸ ਕੀਤੇ ਬਿਨਾਂ ਗਿਆਨ ਅਤੇ ਬੁੱਧੀ ਦੇ ਨਵੇਂ ਦਰ ਖੁੱਲ ਹੀ ਨਹੀਂ ਸਕਦੇ । ਪੰਜਾਬੀ ਰਾਜ ਭਾਸ਼ਾ ਐਕਟ ਜਹੇ ਕਾਨੂੰਨ ਬਣਾ ਕੇ ਇਸ ਨੂੰ ਲਾਗੂ ਕਰਵਾਉਣ ਦੀ ਲੋੜ ਅਤੇ ਸਰਕਾਰੀ ਉਪਰਾਲਿਆਂ ਦੇ ਬਾਵਜੂਦ ਵੀ ਜੇ ਪੰਜਾਬੀ,ਪੰਜਾਬ ਵਿੱਚ ਹੀ ਮਤਰੇਈ ਬਣ ਰਹੀ ਹੈ ਤਾਂ ਇਸ ਦੇ ਕਸੂਰਵਾਰ ਸਰਕਾਰਾਂ ਅਤੇ ਅਫ਼ਸਰਸ਼ਾਹੀ ਹੀ ਨਹੀਂ , ਸਗੋਂ ਅਸੀ ਵੀ ਬਰਾਬਰ ਦੇ ਕਸੂਰਵਾਰ ਹਾਂ ,ਅਸੀਂ ਮਾਂ ਬੋਲੀ ਦੀ ਮਹਾਨਤਾ ਨੂੰ ਸਵੀਕਾਰਨ ਅਤੇ ਇਸ ਨੂੰ ਵਡਿਆਉਣ ਵਿੱਚ ਸਦਾ ਹੀ ਦੂਹਰੇ ਮਾਪ-ਢੰਡਾਂ ਤੋਂ ਕੰਮ ਲਿਆ ਹੈ । ਪਰਿਵਾਰਿਕ ਅਤੇ ਨਿੱਜ ਦੇ ਸਵਾਰਥ ਹਮੇਸ਼ਾਂ ਸਮਾਜਿਕ ਸਰੋਕਾਰਾਂ ਤੋਂ ਉੱਪਰ ਰਹੇ ਹਨ । ਕਹਾਣੀਕਾਰ ਲਾਲ ਸਿੰਘ ਨੇ ਕਿਹਾ ਕਿ ਹਰੇਕ ਪੰਜਾਬ , ਸਾਹਿਤਕਾਰ ,ਸਿਆਸਤਦਾਨ,ਅਧਿਆਪਕ,ਅਫ਼ਸਰਾਂ ਅਤੇ ਸਰਕਾਰਾਂ  ਨੂੰ ਸੁਚੇਤ ਰੂਪ ਵਿੱਚ ਅਤੇ ਨਿਰੰਤਰ ਸਾਰਥਕ ਯਤਨਾਂ ਨਾਲ ਸੰਜੀਦਾ ਉਪਰਾਲੇ ਕਰਨੇ ਚਾਹਿਦੇ ਹਨ । ਉੱਥੇ ਸਰਕਾਰੀ ਅਦਾਰਿਆਂ, ਅਫ਼ਸਰਾਂ ਅਤੇ ਹੋਰ ਸੰਸਥਾਵਾਂ ਸਮੇਤ ਪੰਜਾਬੀ ਭਾਸ਼ਾ ਪ੍ਰਤੀ ਬੇਰੁੱਖ ਅਪਨਾਉਣ ਵਾਲਿਆਂ ਅਤੇ ਇਸ ਦੀ ਮਹੱਤਤਾ ਤੋਂ ਇਨਕਾਰੀ ਹੋਣ ਵਾਲਿਆਂ ਅਤੇ ਜਾਣ ਬੁਝ ਕੇ ਕੋਤਾਹੀ ਕਰਨ ਵਾਲਿਆਂ ਨੂੰ ਸਖਤੀ ਨਾਲ ਸੁਚੇਤ ਕਰਨ ਦੀ ਲੋੜ ਹੈ ਅਤੇ ਪੰਜਾਬੀਆਂ ਨੂੰ ਆਪਣੇ ਮਾਂ ਦੇ ਦੁੱਧ ਦੇ ਵਾਸਤੇ ਨਾਲ ਉਹਨਾਂ ਦੀ ਜਮੀਨ ਨੂੰ ਝੰਜੋਨਣ ਦੀ ਲੋੜ ਹੈ। 

 ਅਖੀਰ ਵਿੱਚ ਹੋਏ ਕਵੀ ਦਰਬਾਰ ਵਿੱਚ ਨੰਦਨੀ ਸ਼ਰਮਾਂ ਨੇ ਜਿੰਦਗੀ‘, ਇੰਦਰਜੀਤ ਕਾਜ਼ਲ ਨੇ ਆਪਣੀ ਰਚਨਾ ਚੰਦਾ ਮਾਮਾ‘, ਗੁਰਇਕਬਾਲ ਸਿੰਘ ਬੋਦਲ ਨੇ ਜੱਗ ਦੀ ਸੁੱਚਮ‘, ਕਰਨੈਲ ਸਿੰਘ ਨੇਕਨਾਮਾ ਨੇ ਇਸ ਧਰਤੀ ਦੇ ਵਾਰਸਾ ਪੇਸ਼ ਕੀਤੀਆਂ । ਇਸ ਸਮਾਗਮ ਨੂੰ ਮਾਸਟਰ ਜਰਨੈਲ ਸਿੰਘ ਘੁੰਮਣ, ਸੁਖਜੀਵਨ ਸਿੰਘ ਸਫਰੀ ਨੇ ਵੀ ਸੰਬੋਧਨ ਕੀਤਾ । ਪ੍ਰਿੰਸੀਪਲ ਨਵਦੀਪ ਦਿੰਘ ਵਿਰਕ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਸੱਜਣਾਂ ਦਾ ਧੰਨਵਾਦ ਕੀਤਾ । ਇਸ ਮੌਕੇ ਨਾਵਲਕਾਰ ਸੁਰਿਂਦਰ ਸਿੰਘ ਨੇਕੀ, ਜਸਵੀਰ ਸਿੰਘ ਸਹੋਤਾ, ਮੈਡਮ ਸੋਨੀਆ, ਨੀਤੂ ਬਾਲਾ, ਕੁਲਜਿੰਦਰ ਸਿੰਘ ਗਿੱਲ, ਪਰਵੀਨ ਕੁਮਾਰੀ, ਪਰਵੀਨ ਸਿੰਘ ਮਾਂਗਟ, ਸਿਮਰਨਜੀਤ ਕੌਰ, ਪਰਦੀਪ ਰੱਤੂ, ਸਰਜੀਵਨ ਕੁਮਾਰ, ਦਲਜੀਤ ਕੌਰ, ਹਰਦੇਵ ਸਿੰਘ, ਗੁਰਦਿਆਲ ਸਿੰਘ ਅਤੇ ਭਾਰੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ ।

Posted

in

,

by

Tags:

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com