ਹਰਬੀਰ ਸਿੰਘ ਭੰਵਰ29.08.1938-12.12.2022
ਸਾਹਿਤ, ਕਲਾ ਅਤੇ ਪੱਤਰਕਾਰਤਾ ਦੇ ਖੇਤਰ ਵਿਚ ਵਿਲੱਖਣ ਪੈੜਾਂ ਪਾਉਣ ਵਾਲੇ ਹਰਬੀਰ ਸਿੰਘ ਭੰਵਰ ਦਾ ਨਾਮ ਕਿਸੇ ਜਾਣ-ਪਛਾਣ ਦਾ ਮੋਹਤਾਜ਼ ਨਹੀਂ ਹੈ। ਉਹ ਸੱਚਾ-ਸੁੱਚਾ ਇਨਸਾਨ ਅਤੇ ਨੈਤਿਕ ਕਦਰਾਂ-ਕੀਮਤਾਂ ਦਾ ਧਾਰਨੀ ਹੀ ਨਹੀਂ, ਸਗੋਂ ਧਾਰਮਿਕ, ਸਭਿਆਚਾਰਕ, ਸਮਾਜਕ ਅਤੇ ਸਿੱਖਿਆ ਖੇਤਰ ਨਾਲ ਸਬੰਧਤ ਮਸਲਿਆਂ ਦੀ ਤਹਿ ਤੱਕ ਪਹੁੰਚ ਕੇ ਸੱਚਾਈ ਲੋਕਾਂ ਦੇ ਸਨਮੁੱਖ ਕਰਦੇ ਹਨ । ਉਂਜ ਤਾਂ ਉਨ੍ਹਾਂ ਦੀ ਦਿੱਖ ਸਿੱਧੀ-ਸਾਦੀ ਲੱਗਦੀ ਹੈ, ਪਰ ਪਲਾਂ ਵਿਚ ਹੀ ਦੂਸਰਿਆਂ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ । ਦੇਸ਼-ਵਿਦੇਸ਼ ਦੀਆਂ ਪ੍ਰਮੁੱਖ ਖ਼ਬਰ ਏਜੰਸੀਆਂ ਅਤੇ ਅਖ਼ਬਾਰਾਂ ਨਾਲ ਲੰਬਾ ਸਮਾਂ ਜੁੜੇ ਰਹੇ ਭੰਵਰ ਦਾ ਜਨਮ ਲੁਧਿਆਣਾ ਜ਼ਿਲੇ ਦੇ ਪਿੰਡ ਪੱਖੋਵਾਲ ਵਿਚ ਪਿਤਾ ਸ. ਹਰਨਾਮ ਸਿੰਘ ਅਤੇ ਮਾਤਾ ਬੀਬੀ ਬਚਨ ਕੌਰ ਦੇ ਘਰ 29 ਅਗਸਤ 1938 ਨੂੰ ਹੋਇਆ।
ਸਿੱਖਿਆ
ਭੰਵਰ ਸਾਹਿਬ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਐਮ.ਏ. (ਪੰਜਾਬੀ) ਅਤੇ ਬੈਚਲਰ ਆਫ਼ ਜਰਨਿਲਜ਼ਮ ਦੀ ਡਿਗਰੀ ਹਾਸਲ ਕਰ ਕੇ ਪੱਤਰਕਾਰ ਵਜੋਂ ਆਪਣਾ ਕੈਰੀਅਰ ਆਰੰਭ ਕੀਤਾ। ਆਪਣੇ ਪਿਤਾ ਤੋਂ ਬਿਨਾ ਉਹ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਸ਼ਖ਼ਸੀਅਤ ਅਤੇ ਲਿਖਤਾਂ ਤੋਂ ਬਹੁਤ ਪ੍ਰਭਾਵਿਤ ਹੋਏ । ਉਨ੍ਹਾਂ ਅੰਦਰੇਟਾ (ਕਾਂਗੜਾ) ਵਿਖੇ ਲਗਭਗ ਦੋ ਦਹਾਕੇ ਰਹਿ ਕੇ ਨਾਮਵਰ ਚਿੱਤਰਕਾਰ ਸੋਭਾ ਸਿੰਘ ਤੇ ਪੰਜਾਬੀ ਰੰਗ-ਮੰਚ ਦੀ ਨਕੜਦਾਦੀ ਸ੍ਰੀਮਤੀ ਨੋਰ੍ਹਾ ਰਿਚਰਡਜ਼ ਨੂੰ ਬਹੁਤ ਨੇੜਿਊ ਦੇਖਣ ਦਾ ਸੁਭਾਗ ਪ੍ਰਾਪਤ ਹੈ ਅਤੇ ਦੋਨਾਂ ਤੋਂ ਬਹੁਤ ਕੁਝ ਸਿੱਖਿਆ ਹੈ।
ਪੱਤਰਕਾਰੀ
ਭੰਵਰ ਧਰਮਸ਼ਾਲਾ ਅਤੇ ਅੰਮ੍ਰਿਤਸਰ ਵਿਖੇ ਇੰਡੀਅਨ ਐਕਸਪ੍ਰੈਸ ਦੇ ਰੀਪੋਰਟਰ, ਅੰਮ੍ਰਿਤਸਰ ਵਿਖੇ ਖ਼ਬਰ ਏਜੰਸੀ ਯੂ.ਐਨ.ਆਈ., ਬੀ.ਬੀ.ਸੀ. ਲੰਦਨ ਤੇ ਅਮਰੀਕਨ ਖ਼ਬਰ ਏਜੰਸੀ ਯੂਨਾਈਟਡ ਪ੍ਰੈਸ ਇੰਟਰਨੈਸ਼ਨਲ ਲਈ ਕੰਮ ਕਰਨ ਪਿਛੋਂ ਅੰਗਰੇਜ਼ੀ ਟ੍ਰਿਬਿਊਨ ਲਈ ਅੰਮ੍ਰਿਤਸਰ, ਸ਼ਿਮਲਾ, ਪਟਿਆਲਾ ਅਤੇ ਫਿਰ ਅੰਮ੍ਰਿਤਸਰ ਵਿਖੇ ਸੀਨੀਅਰ ਪੱਤਰਕਾਰ ਵਜੋਂ ਸੇਵਾ ਕਰਕੇ ਸੇਵਾ-ਮੁਕਤ ਹੋਏ ਹਨ। ਇਸ ਉਪਰੰਤ ਉਨ੍ਹਾਂ ਨੇ ਦੈਨਿਕ ਜਾਗਰਨ ਦੇ ਲੁਧਿਆਣਾ ਦੇ ਬਿਊਰੋ ਚੀਫ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਡੀਆ ਸਲਾਹਕਾਰ ਵਜੋਂ ਸੇਵਾ ਕੀਤੀ । ਉਨ੍ਹਾਂ ਨੂੰ ਪੰਜਾਬੀ ਟੀ.ਵੀ. ਚੈਨਲ ‘ਫਾਸਟਵੇਅ ਨਿਊਜ਼’ ਦੇ ਨਿਊਜ਼ ਐਡੀਟਰ ਵਜੋਂ ਸੇਵਾ ਨਿਭਾਉਣ ਦਾ ਵੀ ਮੌਕਾ ਮਿਲਿਆ।
ਯਾਤਰਾਵਾਂ ਤੇ ਪੁਸਤਕਾਂ
(adsbygoogle = window.adsbygoogle || []).push({});
ਭੰਵਰ ਸਾਹਿਬ ਨੇ ਕੈਨੇਡਾ, ਪਾਕਿਸਤਾਨ, ਬੰਗਲਾ ਦੇਸ਼ ਆਦਿ ਦੇਸ਼ਾਂ ਦੀ ਯਾਤਰਾ ਕਰਕੇ ਸਾਹਿਤ ਦੇ ਖੇਤਰ ਵਿਚ ਭਰਪੂਰ ਵਾਧਾ ਕੀਤਾ ਹੈ । ਪੱਤਰਕਾਰਤਾ ਤੇ ਸਾਹਿਤ ਇੱਕ ਦੂਜੇ ਦੇ ਤਰਕਸੰਗਤ ਹੋਣ ਦੇ ਨਾਲ ਹੀ ਭੰਵਰ ਨੇ ਪੰਜਾਬੀ ਸਾਹਿਤ ਰਚ ਕੇ ਪੰਜਾਬੀ ਮਾਂ-ਬੋਲੀ ਦੀ ਸੇਵਾ ਕੀਤੀ ਹੈ, ਯਾਨੀਕਿ ‘ਇੱਕ ਪੰਥ ਦੋ ਕਾਜ’ । ਉਨਾਂ ਦੇ ਲੇਖ, ਜੋ ਚਲੰਤ ਮਾਮਲਿਆ ਅਤੇ ਸਿੱਖ ਧਰਮ ਨਾਲ ਸਬੰਧਤ ਹੁੰਦੇ ਹਨ, ਅਕਸਰ ਹੀ ਦੇਸ਼-ਵਿਦੇਸ਼ ਦੀਆਂ ਅਖ਼ਬਾਰਾਂ ਵਿਚ ਛਪਦੇ ਰਹਿੰਦੇ ਹਨ ।
ਭੰਵਰ ਨੇ ਹੁਣ ਤਕ ਛੇ ਪੁਸਤਕਾਂ ਲਿਖ ਕੇ ਪੰਜਾਬੀ ਸਾਹਿਤ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ, ਜਿਨ੍ਹਾਂ ਵਿਚੋਂ ਸ੍ਰੀ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਬਾਰੇ ‘ਡਾਇਰੀ ਦੇ ਪੰਨੇ’ ਬਹੁਤ ਹੀ ਮਕਬੂਲ ਹੋਈ ਹੈ ਅਤੇ ਇਕ ਇਤਿਹਾਸਿਕ ਦਸਤਾਵੇਜ਼ ਬਣ ਗਈ ਹੈ। ਇਸ ਪੁਸਤਕ ਦੀਆਂ ਸੱਤ ਐਡੀਸ਼ਨਾਂ ਛੱਪ ਚੁਕੀਆਂ ਹਨ ਅਤੇ ਇਸ ਦਾ ਅੰਗਰੇਜ਼ੀ, ਹਿੰਦੀ ਤੇ ਬੰਗਾਲੀ ਭਾਸ਼ਾ ਵਿਚ ਅਨੁਵਾਦ ਪ੍ਰਕਾਸ਼ਿਤ ਹੋਣ ਵਾਲਾ ਹੈ। ਉਨ੍ਹਾਂ ਨੇ ਫੌਜੀ ਹਮਲੇ ਤੋਂ ਬਾਅਦ ਕਾਲੇ ਦਿਨਾਂ ਬਾਰੇ ਵੀ ਪੁਸਤਕ ਲਿਖ ਲਈ ਹੈ, ਜੋ ਛੇਤੀ ਹੀ ਪ੍ਰਕਾਸ਼ਿਤ ਹੋਣ ਦੀ ਸੰਭਾਵਨਾ ਹੈ।
ਹਰਬੀਰ ਸਿੰਘ ਭੰਵਰ ਕਈ ਸਾਹਿਤਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਹੋਏ ਹਨ । ਪੰਜਾਬੀ ਯੂਨੀਵਰਸਿਟੀ ਨੇ ਉਨ੍ਹਾਂ ਤੋਂ “. . .
Leave a Reply