ਪੰਜਾਬੀ ਪਿਆਰਿਓ!!!
ਸਤਿ ਸ਼੍ਰੀ ਅਕਾਲ
ਵਕਤ ਹੋ ਗਿਆ ਹੈ ਕਲਮ ਚੁੱਕਣ ਦਾ ‘ਤੇ ਲਿਖਣ ਦਾ ‘ਬਾਤਾਂ ਪਿਆਰ ਦੀਆਂ’। ਜੀ ਹਾਂ ਸਾਥੀਓ ਇਸ ਫਰਵਰੀ ਦੇ ਮਹੀਨੇ ਬਸੰਤ ਰੁੱਤ ਦੇ ਨਾਲ ਪਿਆਰ ਦੀਆਂ ਬਾਤਾਂ ਪਾਉਣ ਲਈ ‘ਕਾਵਿ-ਸੰਵਾਦ’ ਦਾ ਵਿਸ਼ਾ ‘ਬਾਤਾਂ ਪਿਆਰ ਦੀਆਂ’ ਰੱਖਿਆ ਗਿਆ ਹੈ। ਦੋਸਤੋ ਕਾਫੀ ਸਾਰੇ ਸਾਥੀਆਂ ਨੇ ਕਾਵਿ-ਸੰਵਾਦ ਲਈ ਵਿਸ਼ੇ ਭੇਜੇ। ਬਾਤਾਂ ਪਿਆਰ ਦੀਆਂ ਵਿਸ਼ਾ ਦੋ ਸਾਥੀਆਂ ਦੇ ਵਿਸ਼ੇ ਨੂੰ ਜੋੜ ਕੇ ਬਣਾਇਆ ਗਿਆ ਹੈ। ਮੋਟਰਿਅਲ ਤੋਂ ਗੁਰਿੰਦਰ ਜੀ ਨੇ ਵਿਸ਼ਾ ਭੇਜਿਆਂ ਬਾਤਾਂ ‘ਤੇ ਦਿੱਲੀ ‘ਤੋਂ ਸਾਥੀ ਜਸਦੀਪ ਨੇ ਪਿਆਰ ਵਿਸ਼ੇ ਦਾ ਸੁਝਾਅ ਭੇਜਿਆ। ਲਫਜ਼ਾਂ ਦਾ ਪੁਲ ਵੱਲੋਂ ਦੋਵਾਂ ਨੂੰ ਜੋੜ ਕੇ ਬਾਤਾਂ ਪਿਆਰ ਦੀਆਂ ਵਿਸ਼ਾ ਰੱਖਿਆ ਗਿਆ ਹੈ। ਇਕ ਗੱਲ ਜਰੂਰ ਧਿਆਨ ‘ਚ ਰੱਖਣਾ ਕਿ ਇਹ ਪਿਆਰ ਸਿਰਫ ਇਸ਼ਕ ਮੁਹੱਬਤ ਵਾਲਾ ਨਹੀਂ ਹੈ। ਪਿਆਰ ਦੀਆਂ ਬਾਤਾਂ ਮਾਂ, ਭੈਣ, ਭਰਾ, ਪਿਤਾ, ਦੋਸਤ, ਜਾਂ ਉਹ ਕੋਈ ਵੀ ਵਿਅਕਤੀ, ਜੀਵ ਜਾਂ ਵਸਤੂ ਨਾਲ ਹੋ ਸਕਦੀਆ ਹਨ, ਜੋ ਤੁਹਾਨੂੰ ਪਿਆਰੇ ਲਗਦੇ ਹਨ, ਤੁਹਾਨੂੰ ਪਿਆਰ ਕਰਦੇ ਹਨ, ਤੁਸੀ ਜਿਨ੍ਹਾਂ ਨੂੰ ਪਿਆਰ ਕਰਦੇ ਹੋ। ਇਸ਼ਕ ਹਕੀਕੀ ‘ਤੇ ਇਸ਼ਕ ਮਿਜਾਜ਼ੀ ਦੀਆਂ ਵੀ ਬਾਤਾਂ ਪਾ ਸਕਦੇ ਹੋ। ਪਿਆਰ ਦੀਆਂ ਗੱਲਾਂ ਨੂੰ ਕਵਿਤਾਵਾਂ ‘ਚ ਗੁੰਦਣਾ ਤੁਸੀ ਸਭ ਬਖੂਬੀ ਜਾਣਦੇ ਹੋ। ਸੋ ਫਟਾਫਟ ਆਪਣੇ ਖਿਆਲਾਂ ਦੀ ਪੋਟਲੀ ਖੋਲੋ ‘ਤੇ ਪਿਆਰ ਦੇ ਅਹਿਸਾਸ ਨੂੰ ਆਪਣੀਆਂ ਕੋਮਲ ਉਂਗਲੀਆਂ ਦੀ ਛੋਹ ਨਾਲ ਕਾਗਜ਼ ‘ਤੇ ਉਕੇਰ ਦੇਵੋ। ਕਵਿਤਾ, ਗੀਤ, ਗਜ਼ਲ, ਹਾਇਕੂ ਜਾਂ ਕੋਈ ਵੀ ਕਾਵਿਕ ਵਿਧਾ ਵਿੱਚ ਰਚਨਾ ਭੇਜ ਸਕਦੇ ਹੋ।
ਕਾਵਿ-ਸੰਵਾਦ ਨਿਯਮ
-ਰਚਨਾ ਮੌਲਿਕ ‘ਤੇ ਅਣਛਪੀ ਹੋਣੀ ਚਾਹੀਦੀ ਹੈ। ਕਿਸੇ ਕਿਤਾਬ, ਅਖ਼ਬਾਰ, ਸਾਹਿੱਤਕ ਰਸਾਲੇ, ਬਲੌਗ, ਵੈੱਬਸਾਈਟ ‘ਤੇ ਪ੍ਰਕਾਸ਼ਿਤ ਰਚਨਾ ਪ੍ਰਵਾਨ ਨਹੀਂ ਹੋਵੇਗੀ।
-ਰਚਨਾ 20 ਫਰਵਰੀ ਤੱਕ ਪੰਜਾਬੀ ਵਿੱਚ ਟਾਈਪ ਕਰਕੇ ਭੇਜੀ ਜਾਵੇ। ਯੂਨੀਕੋਡ, ਸਤਲੁਜ, ਅਨਮੋਲ, ਅਮ੍ਰਿਤ, ਗੁਰਮੁਖੀ, ਕਿਸੇ ਵੀ ਫੌਂਟ ਵਿੱਚ ਟਾਈਪ ਕਰ ਸਕਦੇ ਹੋ।
ਜਾਣਕਾਰੀ: ਯੂਨੀਕੋਡ ‘ਚ ਪਂਜਾਬੀ ਟਾਈਪ ਬਹੁਤ ਆਸਾਨ ਹੈ ‘ਤੇ ਇੰਟਰਨੈੱਟ ‘ਤੇ ਦੁਨੀਆ ਭਰ ਵਿੱਚ ਬਹੁਤ ਆਸਾਨੀ ਨਾਲ ਵਰਤੀ ਜਾ ਸਕਦੀ ਹੈ। ਤੁਸੀ ਵੀ ਇਹ ਸਿੱਖ ਸਕਦੇ ਹੋ ਸਿਰਫ ਅੱਧੇ ਘੰਟੇ ਵਿੱਚ, ਜਿਆਦਾ ਜਾਣਕਾਰੀ ਲਈ ਲਫ਼ਜ਼ਾਂ ਦੇ ਪੁਲ ‘ਤੇ ਆਉ। ਜਿਹੜੇ ਸਾਥੀ ਯੂਨੀਕੋਡ ਜਾਣਦੇ ਹਨ, ਉਹ ਆਪਣੇ ਹੋਰ ਸਾਥੀਆਂ ਨੂੰ ਇਸ ਬਾਰੇ ਜ਼ਰੂਰ ਦੱਸਣ ਅਤੇ ਸਿੱਖਣ ਵਿੱਚ ਮਦਦ ਕਰਨ। ਆਧੁਨਿਕ ਦੌਰ ਵਿੱਚ ਇਹ ਮਾਤ-ਭਾਸ਼ਾ ਦੀ ਅਸਲ ਸੇਵਾ ਹੋਵੇਗੀ।
ਲਫ਼ਜ਼ਾਂ ਦਾ ਪੁਲ ਨਾਲ ਹੱਥ ਮਿਲਾਓ ਪੰਜਾਬੀ ਬੋਲੀ ਨੂੰ ਵਕਤ ਦੇ ਹਾਣ ਦਾ ਬਣਾਓ!!!
ਤੁਹਾਡੇ ਸੁਝਾਵਾਂ ਅਤੇ ਰਚਨਾਵਾਂ ਦੀ ਉਡੀਕ ਰਹੇਗੀ…
ਲਫ਼ਜ਼ਾਂ ਦਾ ਪੁਲ
lafzandapul@gmail.com
Leave a Reply