ਮੈਂ ਲੈਬ ਵਿੱਚ ਬੈਠਾ ਐਸ.ਪੀ. ਸ਼ੁਕਲਾ ਦੇ ਫ਼ੋਨ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ। ਉਨ੍ਹਾਂ ਕੋਲ ਮੇਰੇ ਲਈ ਬਹੁਤ ਵੱਡੀ ਖ਼ਬਰ ਹੈ। ਬਲਾਤਕਾਰੀ ਦਾ ਡੀ.ਐਨ.ਏ/ ਤੇਤੀ ਨੰਬਰ ਵਾਲੇ ਦੋਸ਼ੀ ਨਾਲ ਮੈਚ ਕਰ ਗਿਆ ਸੀ। ਉਸ ਦੀ ਰਿਪੋਰਟ ਪੁਲੀਸ ਵਿਭਾਗ ਦੇ ਸਪੁਰਦ ਕੀਤੀ ਨੂੰ ਪੰਜ ਘੰਟੇ ਬੀਤ ਗਏ ਨੇ। ਰਿਪੋਰਟ ਦੇਣ ਪਿਛੋਂ ਮੈਂ ਸਿੱਧਾ ਲੈਬ ਵਿੱਚ ਆ ਗਿਆ ਸੀ। ਇਥੇ ਆ ਕੇ ਮੈਂ ਇਸ ਰਿਪੋਰਟ ਬਾਰੇ ਐਸ. ਪੀ. ਸਾਹਿਬ ਨਾਲ ਫ਼ੋਨ ਤੇ ਗੱਲ ਸਾਂਝੀ ਕੀਤੀ। ਮੈਂ ਉਨ੍ਹਾਂ ਤੋਂ ਉਸ ਕੁਕਰਮੀ ਦਾ ਨਾਂ ਵੀ ਪੁੱਛਿਆ। ਉਨ੍ਹਾਂ ਨੇ ‘ਕੁੱਝ ਮਿੰਟ ਠਹਿਰ ਕੇ ਦੱਸਦਾਂ ਕਹਿ ਕੇ ਫ਼ੋਨ ਕੱਟ ਦਿੱਤਾ। ਮੈਂ ਪੁਲੀਸ ਨੂੰ ਰਿਪੋਰਟ ਦੇਣ ਵੇਲੇ ਤਾਂ ਉਤਸ਼ਾਹ ਵਿੱਚ ਸੀ। ਹੁਣ ਜਦ ਐਸ.ਪੀ. ਸਾਹਿਬ ਦੀ ਵਾਪਸੀ ਕਾਲ ਵੀ ਨਹੀਂ ਆਈ। ਮੈਂ ਉਦਾਸ ਹੋ ਗਿਆ।
ਮੈਂ ਇਸ ਉਦਾਸੀ ਚੋਂ ਨਿਕਲਣ ਲਈ ਆਪਣਾ ਧਿਆਨ ਆਰਸੀ ਜਾਂ ਆਪਣੀ ਖੋਜ ਵੱਲ ਡਾਇਵਰਟ ਕਰਨ ਲੱਗਾ ਹਾਂ ।
ਮੈਂ ਅੱਠ ਸਾਲ ਪਹਿਲਾਂ ਬ੍ਰਕਲੇ ਯੂਨੀਵਰਸਿਟੀ ਦਾ ਸਟੂਡੈਂਟ ਸੀ। ਆਖ਼ਰੀ ਸਮੈਸਟਰ ਵੇਲੇ ਉਥੇ ਇਕ ਸੈਮੀਨਾਰ ਹੋਇਆ। ਸੈਮੀਨਾਰ ਦਾ ਵਿਸ਼ਾ ਸੀ ‘ਕੀ ਮਨੁੱਖ ਦੀ ਉਮਰ ਹਜ਼ਾਰ ਵਰ੍ਹੇ ਹੋ ਸਕਦੀ ਹੈ?’ ਇਸ ਸੈਮੀਨਾਰ ਵਿਚ ਦੁਨੀਆ ਭਰ ਦੇ ਵਿਗਿਆਨੀਆਂ ਨੇ ਹਿੱਸਾ ਲਿਆ ਸੀ। ਮੈਨੂੰ ਵੀ ਯੂਨੀਵਰਸਿਟੀ ਨੇ ਇਸ ਸੈਮੀਨਾਰ ਲਈ ਡੈਲੀਗੇਟ ਚੁਣਿਆ ਸੀ। ਸੈਮੀਨਾਰ ਵਿੱਚ ਇਹ ਤੱਤ ਉਭਰ ਕੇ ਸਾਹਮਣੇ ਆਇਆ ਸੀ ਕਿ ਆਦਮੀ ਦੀ ਉਮਰ ਲੰਮੀ ਕਰਨ ਦਾ ਫ਼ਾਰਮੂਲਾ ਲੈਬ ਵਿਚੋਂ ਹੀ ਨਿਕਲ ਸਕਦਾ ਹੈ।
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
by
Leave a Reply