ਮਾਸਿਕ ਕਾਵਿ-ਸੰਵਾਦ ਦਾ ਮਕਸਦ ਪੰਜਾਬੀ ਕਵਿਤਾ ਦੀ ਈ-ਵਰਕਸ਼ਾਪ ਬਣਾਉਣਾ ਹੈ, ਜਿਸ ਰਾਹੀਂ ਉਭਰਦੇ ਅਤੇ ਸਥਾਪਿਤ ਕਵੀ ਹਰ ਮਹੀਨੇ ਦਿੱਤੇ ਵਿਸ਼ੇ ‘ਤੇ ਕਵਿਤਾ ਲਿਖਣਗੇ, ਜਿਸਨੂੰ ਹਰ ਮਹੀਨੇ ਦੇ ਆਖ਼ਿਰੀ ਹਫਤੇ ਲਫ਼ਜ਼ਾਂ ਦੇ ਪੁਲ ‘ਤੇ ਪ੍ਰਕਾਸ਼ਿਤ ਕੀਤਾ ਜਾਵੇਗਾ। ਸਾਡੀ ਇੱਛਾ ਹੈ ਕਿ ਪਾਠਕ ‘ਤੇ ਕਵੀ ਸਾਥੀ ਹੀ ਕਾਵਿ-ਸੰਵਾਦ ਲਈ ਵਿਸ਼ਾ ਭੇਜਣ। ਲਫ਼ਜ਼ਾਂ ਦਾ ਪੁਲ ਦੇ ਪਾਠਕ ‘ਤੇ ਕਵੀ ਸਾਥੀ ਹਰ ਮਹੀਨੇ ਦੀ 20 ਤਰੀਕ ਤੱਕ ਕਾਵਿ-ਸੰਵਾਦ ਲਈ ਵਿਸ਼ਾ ਭੇਜ ਸਕਦੇ ਹਨ। ਅਗਲੇ ਮਹੀਨੇ ਦੇ ਕਾਵਿ-ਸੰਵਾਦ ਬਾਰੇ ਚੁਣੇ ਗਏ ਵਿਸ਼ੇ ਦੀ ਜਾਣਕਾਰੀ 21 ਤਰੀਕ ਨੂੰ ਲਫ਼ਜ਼ਾਂ ਦੇ ਪੁਲ ‘ਤੇ ਪ੍ਰਕਾਸ਼ਿਤ ਕੀਤੀ ਜਾਵੇਗੀ। ਜਿਆਦਾ ਜਾਣਕਾਰੀ ਲਈ ਇਸ ਈਮੇਲ ਪਤੇ lafzandapul@gmail.com ਤੇ ਆਪਣੇ ਸਵਾਲ ਭੇਜੋ। ਧੰਨਵਾਦ।
ਨਿਯਮ ਅਤੇ ਸ਼ਰਤਾਂ
-ਕਵਿਤਾ ਹਰ ਮਹੀਨੇ ਦੀ 18 ਤਰੀਕ ਤੱਕ ਯੂਨੀਕੋਡ ਵਿੱਚ ਟਾਇਪ ਕਰਕੇ ਭੇਜਣੀ ਜਰੂਰੀ ਹੈ। ਇੰਠਰਨੈੱਟ ‘ਤੇ ਪੰਜਾਬੀ ਟਾਇਪ ਕਰਨ ਬਾਰੇ ਜਾਣਕਾਰੀ ਇੱਥੋਂ ਲਈ ਜਾ ਸਕਦੀ ਹੈ।
-ਰਚਨਾ ਮੌਲਿਕ ਹੋਣੀ ਚਾਹੀਦੀ ਹੈ, ਕਿਸੇ ਅਖਬਾਰ, ਰਸਾਲੇ, ਬਲੋਗ, ਔਰਕੁਟ ਜਾਂ ਹੋਰ ਕਿਸੇ ਇੰਟਰਨੈੱਟ ਮਾਧਿਅਮ ‘ਤੇ ਛਪੀ ਰਚਨਾ ਮੰਜ਼ੂਰ ਨਹੀਂ ਕੀਤੀ ਜਾਵੇਗੀ।
-ਦੇਰ ਨਾਲ ਅਤੇ ਟਾਈਪ ਨਾ ਕੀਤੇ ਹੋਣ ਦੀ ਸੂਰਤ ਵਿੱਚ ਰਚਨਾ ਛਾਪਣ ਤੋਂ ਅਸਮਰੱਥ ਹੋਵਾਂਗੇ।
Leave a Reply