ਈਵਾਨ ਇਲੀਚ ਦੀ ਦੂਜੀ ਮੌਤ: ਅਜਮੇਰ ਸਿੱਧੂ
ਪਿੰਡ ਜੀਂਦੋਵਾਲ ਬੰਗਾ ਸ਼ਹਿਰ ਤੋਂ ਮਸਾਂ ਦੋ ਕਿਲੋਮੀਟਰ ਦੀ ਦੂਰੀ ‘ਤੇ ਹੈ। ਹੁਣ ਪਿੰਡ ਤੇ ਸ਼ਹਿਰ ਦਾ ਬਹੁਤਾ ਫ਼ਰਕ ਨਹੀਂ ਰਿਹਾ।ਇਕ ਦੂਜੇ ਦੇ ਵਿਚ ਘੁਸਪੈਂਠ ਕਰ ਗਏ ਹਨ। ਜੀਂਦੋਵਾਲੀਆਂ ਨੇ ਤਾਂ ਸ਼ਹਿਰ ਨਾਲੋਂ ਵੀ ਸੋਹਣੀਆਂ ਕੋਠੀਆਂ ਉਸਾਰ ਲਈਆਂ ਹਨ।ਜੇ. ਈ. ਲਖਵਿੰਦਰ ਸਿੰਘ ਪੂਨੀ ਦੀ ਕੋਠੀ ਤਾਂ ਦੂਰੋਂ ਹੀ ਚਮਕਾਂ ਮਾਰ ਰਹੀ ਹੈ।ਉਂਝ ਇਸ ਕੋਠੀ ਵਿਚ ਸੁੰਨ ਮਸਾਣ ਪਸਰੀ ਹੋਈ ਹੈ।ਸਿਰਫ਼ ਅਸ਼ੋਕਾ ਟ੍ਰੀ ਦੇ ਪੱਤਿਆਂ ਦੀ ਖੜ-ਖੜ ਹੀ ਸੁਣਾਈ ਦੇ ਰਹੀ ਹੈ। ਇਸ ਕੋਠੀ ਵਿਚ ਸੱਜੇ ਪਾਸੇ ਪੁਰਾਣੇ ਚਾਰ ਕਮਰੇ ਹਨ।ਮੋਹਰੇ ਬਰਾਂਡਾ ਹੈ।ਬਰਾਂਡੇ ਵਿਚ ਟ੍ਰੈਕਟਰ ਖੜ੍ਹਾ ਹੈ ਜਾਂ ਏਧਰ ਉਧਰ ਖੇਤੀ ਦੇ ਸੰਦ ਖਿੱਲਰੇ ਪਏ ਹਨ।ਦੋ ਕਮਰੇ ਸਮਾਨ ਨਾਲ ਤੁੰਨੇ ਪਏ ਹਨ।ਇਹ ਇਨ੍ਹਾਂ ਦਾ ਪੁਰਾਣਾ ਘਰ ਹੈ।ਇਕ ਕਮਰੇ ਵਿਚ ਹਰਸੇਵ ਪਿਆ ਹੈ।ਉਹ ਬੈੱਡ ਤੇ ਪਿਆ ਹੱਥ-ਪੈਰ ਮਾਰ ਰਿਹਾ ਹੈ।ਉਹਦੀ ਦਰਦ ਨਾਲ ਜਾਨ ਨਿਕਲੀ ਜਾ ਰਹੀ ਹੈ।ਉਸਨੇ ਸਿਰ ਤੋਂ ਟੋਪੀ ਲਾਹ ਦਿੱਤੀ ਹੈ।ਕਮੀਜ਼ ਦੇ ਬਟਨ ਵੀ ਖੋਲ੍ਹ ਦਿੱਤੇ ਹਨ।ਉਹਦਾ ਕੱਪੜਿਆਂ ਨਾਲ ਸਾਹ ਘੁੱਟੀ ਜਾਂਦਾ ਸੀ। "ਕਿਥੇ ਆ ਦਰਦ ?...ਦਰਦ ?...ਇੱਥੇ।" ਉਸਦੇ ਮੂੰਹੋਂ ਏਹੀ ਸ਼ਬਦ ਨਿਕਲ ਰਹੇ ਹਨ। ਹਾਂ, ਕੋਠੀ ਵਿੱਚ ਹਰਸੇਵ ਦੇ ਤੜਫ਼ਣ ਦੀ ਹਾਏ- ਪਾਰਿਆ ਸੁਣਨ ਨੂੰ ਜ਼ਰੂਰ ਮਿਲ ਰਹੀ ਹੈ।ਉਹ ਆਪ ਮੁਹਾਰੇ ਬੋਲਿਆ- "ਇਹ ਦਰਦ ਮੈਂ ਜਾਣਦਾ ਜਾਂ ਮੇਰਾ ਰੱਬ।…ਤੇ ਜਾਂ ਫਿਰ ਟਾਲਸਟਾਏ।" ਹਰਸੇਵ ਤੋਂ ਇਹ ਈਮੇਲ ਇੰਦਰਪ੍ਰੀਤ ਨੂੰ ਭੇਜ ਨਹੀਂ ਹੋਈ।ਉਹਦੇ ਦਿਮਾਗ ‘ਤੇ ਪ੍ਰਿੰਟ ਹੋਈ ਰਹਿ ਗਈ।ਉਦੋਂ ਦਾ ਬੇਵਸੀ ਵਿਚ ਬੁੜ-ਬੁੜ ਕਰੀ ਜਾਂਦਾ ਹੈ। ਬੜੀ ਜ਼ੋਰ ਨਾਲ ਪੀੜ ਉਠੀ ਹੈ।ਕਮਰੇ ਵਿਚ ਗਿਰਾਸੀਮ ਦਿਖਾਈ ਨਹੀਂ ਦੇ ਰਿਹਾ।ਉਹਦਾ ਡਾਕਟਰ ਕੋਲ ਜਾਣ ਦਾ ਉਹਨੂੰ ਮਸੀਂ ਚੇਤਾ ਆਇਆ ਹੈ।…ਪੀੜ ਸਿਖ਼ਰ 'ਤੇ ਪੁੱਜ ਗਈ ਹੈ। ਪਤਾ ਨਹੀਂ ਉਹਦੇ ਵਿਚ ਕਿਥੋਂ ਤਾਕਤ ਆ ਗਈ ਹੈ।ਉਹ ਕਾਹਲੇ ਕਦਮੀਂ ਤੁਰਦਿਆਂ ਵਾਸ਼ਰੂਮ ਜਾ ਵੜਿਆ ਹੈ ‘ਤੇ ਟਾਇਲਟ ਸੀਟ ‘ਤੇ ਢਹਿ ਪਿਆ ਹੈ।ਮਿੰਟਾਂ ਵਿਚ ਹੀ ਨੁੱਚੜ ਗਿਆ ਹੈ। ਹੁਣ ਉਸ ਕੋਲੋਂ ਸੀਟ ਤੋਂ ਉਠਿਆ ਨਹੀਂ ਜਾ ਰਿਹਾ।ਪਰਸੋਂ ਵੀ ਉਹ ਵਾਸ਼ਰੂਮ ਵਿਚ ਇੱਕਲਾ ਹੀ ਸੀ।ਔਖਾ ਸੌਖਾ ਖੜ੍ਹਾ ਵੀ ਹੋ ਗਿਆ, ਪਰ ਖੜ੍ਹਦੇ ਸਾਰ ਉਹਦੀ ਪੈਂਟ ਡਿੱਗ ਪਈ ਸੀ।ਪੈਂਟ ਦੇ ਉੱਤੇ ਉਹ ਆਪ ਢੇਰੀ ਹੋ ਗਿਆ।ਕੋਈ ਡੇਢ ਘੰਟਾ ਟਾਇਲਟ ਵਿਚ ਕਰਾਹੁੰਦਾ ਰਿਹਾ। ਕੋਠੀ ਵਿੱਚ ਕਿਸੇ ਨੂੰ ਵੀ ਉਹਦੀ ਕੁਰਲਾਹਟ ਸੁਣੀ ਨਹੀਂ। ਫ਼ੇਰ ਪਤਾ ਨਹੀਂ ਗਿਰਾਸੀਮ ਕਿਥੋਂ ਆਣ ਪ੍ਰਗਟ ਹੋਇਆ ਸੀ।ਪਹਿਲਾਂ ਉਹਨੇ ਉਹਦੀ ਲਿਬੜੀ ਪੈਂਟ ਲਾਹੀ। ਫ਼ੇਰ ਉਹਨੂੰ ਧੋਤਾ। ਚੁੱਕ ਕੇ ਬੈੱਡ ‘ਤੇ ਪਾਇਆ ਸੀ।ਤੋਲੀਏ ਨਾਲ ਸਾਫ਼
ਕਹਾਣੀ ਪੜ੍ਹਨ ਲੱਗਿਆ ਤਾਂ ਸੋਚਿਆ ਸਿਧੂ ਨੇ ਵੱਡਾ ਪੰਗਾ ਲੈ ਲਿਆ ਹੈ.ਕਿਥੇ ਤਾਲਸਤਾਏ ਤੇ ਕਿੱਥੇ ਅਜਮੇਰ ਸਿਧੂ.ਵਿੱਚ ਵਿਚਾਲੇ ਇੱਕ ਵਾਰੀ ਲੱਗਿਆ ਕਿ ਇਹ ਕਹਾਣੀ ਤਾਂ ਵਧੀਆ ਹੈ ਪਰ ਕੰਪਰੈਸ਼ਨ ਦੀ ਤਲਬਗਾਰ ਹੈ.ਪਰ ਪੂਰੀ ਕਹਾਣੀ ਪੜ੍ਹ ਕੇ ਹੈਰਾਨ ਰਹਿ ਗਿਆ ਥੀਮਕ ਨਿਭਾ ਦੀ ਕਮਾਲ ਦੇਖ ਕੇ.ਸਗੋਂ ਕੰਪਰੈਸ਼ਨ ਹੀ ਇਹਦੀ ਪ੍ਰਮੁੱਖ ਖੂਬੀ ਨਜਰ ਆਉਣ ਲੱਗੀ.ਤੇ ਹੋਰ ਵੀ ਕਿ ਕਿਵੇਂ ਲੇਖਕ ਨੇ ਆਪਣਾ ਆਪ ਮਿਟਾ ਕੇ ਪਰੰਪਰਾ ਨੂੰ ਸ਼ਾਹਸਵਾਰ ਬਣਾ ਦਿੱਤਾ ਹੈ ਤਖ਼ਲੀਕ ਦਾ. ਤੇ ਪਾਠਕ ਦੇ ਤੌਰ ਤੇ ਮੈਥੋਂ ਟਿੱਪਣੀ ਵਿ ਲਿਖਵਾ ਲਈ. ਸ਼ੁਕਰੀਆ ਤੁਸੀਂ ਕਹਾਣੀ ਮੇਲ ਕੀਤੀ ਤੇ ਮੈਨੂੰ ਇੰਨੀ ਸੁੰਦਰ ਲਿਖਤ ਪੜ੍ਹਨ ਨੂੰ ਮਿਲੀ.