ਆਪਣੀ ਬੋਲੀ, ਆਪਣਾ ਮਾਣ

ਕੈਲਗਰੀ ਵਿਚ ਸਜੀ ਪੰਜਾਬੀ ਕਾਵਿਤਾ ਦੀ ਮਹਿਫ਼ਿਲ

ਅੱਖਰ ਵੱਡੇ ਕਰੋ+=
Children Singing Kavishari during the meeting of Punjabi Writers' Association, Calgary
Children Singing Kavishari during the meeting of Punjabi Writers’ Association, Calgary
ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਸਾਹਿਤ ਸਭਾ ਦੌਰਾਨ ਕਵੀਸ਼ਰੀ ਪੇਸ਼ ਕਰਦੇ ਬੱਚੇ
ਕੈਲਗਰੀ । ਪੰਜਾਬ ਲਿਖਾਰੀ ਸਭਾ ਦੀ  2014 ਦੀ ਪਲੇਠੀ ਮੀਟਿੰਗ ਕੋਸੋ ਦੇ ਦਫਤਰ ਵਿੱਚ ਹੋਈ। ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਮੀਤ ਪ੍ਰਧਾਨ ਤ੍ਰਲੋਚਨ ਸੈਂਭੀ, ਜੋਗਿੰਦਰ ਸੰਘਾ ਅਤੇ ਕੈਲਗਰੀ ਦੇ ਜਾਣੇ ਪਚਿਣਾਣੇ ਰੇਡਿਉ ਹੋਸਟ ਜੱਗਪ੍ਰੀਤ ਸ਼ੇਰਗਿੱਲ ਬੈਠੇ। ਸਭਾ ਵਿੱਚ  ਜਨਰਲ ਸਕੱਤਰ  ਸੁਖਪਾਲ ਪਰਮਾਰ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ‘ਵਕਤ ਉਹਨਾਂ ਲਈ ਨਹੀਂ ਖੜ੍ਹਦਾ, ਜੋ ਇਨਸਾਨ ਨੇ ਖੜ੍ਹ ਜਾਂਦੇ’ ਸ਼ੇਅਰ ਸੁਣਾ ਕੇ ਨਵੇਂ ਸਾਲ ਦੀ ਵਧਾਈ ਦਿੱਤੀ। ਸਰੂਪ ਮੰਡੇਰ ਨੇ ਅਪਣੀ ਕਵੀਸ਼ਰੀ ‘ਨਵਾਂ ਸਾਲ ਮੁਬਾਰਕ ਸਭ ਨੂੰ’ ਸੁਣਾ ਕੇ ਅਪਣੀ ਹਾਜਰੀ ਲੁਆਈ। ਸਭਾ ਵਿੱਚ ਪਹਿਲੀ ਵਾਰ ਆਏ ਅਮਿਤ ਭੋਪਾਲ ਨੇ ਵੀ ਸਭ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ। ਵੀਜਾ ਰਾਮ ਨੇ ਆਪਣੀ ਲਿਖੀ ਗ਼ਜ਼ਲ ‘ਯਾਦਾਂ ਦਾ ਇੱਕ ਸਾਗਰ ਆਇਆ’ ਸੁਣਾ ਕੇ ਵਾਹ-ਵਾਹ ਖੱਟੀ। ਰਵੀ ਪਰਕਾਸ ਜਨਾਗਲ ਨੇ ਸੰਤ ਰਾਮ ਉਦਾਸੀ ਦਾ ਗੀਤ ‘ਅਜੇ ਹੋਇਆ ਨਾ ਨਜ਼ਾਰਾ ਤੇਰੀ ਦੀਦ ਦਾ, ਅਸਾਂ ਮਸਾਂ ਹੀ ਲੰਗਾਇਆ ਚੰਨ ਈਦ ਦਾ’ ਅਪਣੀ ਪਿਆਰੀ ਆਵਾਜ਼ ਵਿੱਚ ਸੁਣਾਇਆ। ਕੈਲਗਰੀ ਦੇ ਖਾਲਸਾ ਢਾਡੀ ਜਥੇ ਵਲੋਂ ਲੇਖਕ ਗੁਰਚਰਨ ਹੇਅਰ ਦੀ ਲਿਖੀ ਢਾਡੀ ਵਾਰ ‘ਸਿਰ ਦੇ ਅੰਮ੍ਰਿਤ ਦੀ ਦਾਤ ਲਈ, ਅਸੀਂ ਐਵੇਂ ਨਹੀਂ ਸਰਾਦਰ ਬਣੇਂ’ ਸੁਣਾਈ। ਗੁਰਮੀਤ ਕੋਰ ਸਰਪਾਲ ਨੇ ਜਿੰਦਗੀ ਨੂੰ ਵਧੀਆ ਬਣਾਉਣ ਬਾਰੇ ਜਾਣਕਾਰੀ ਦਿੱਤੀ ਅਤੇ ਨਵੇਂ ਸਾਲ ਦੀ ਵਧਾਈ ਪੇਸ਼ ਕੀਤੀ। ਇੱਸ ਤੋਂ ਅੱਗੇ ਬਲਜਿੰਦਰ ਸੰਘਾ ਨੇ ਅਪਣੀ ਲਿਖੀ ਮਿੰਨੀ ਕਹਾਣੀ ਸੁਣਾਈ। ਝੋਰਾਵਰ ਬਾਂਸਲ ਜੋ ਉਚੇਚੇ ਤੋਰ ‘ਤੇ ਅਲਬਰਟਾ ਸਹਿਰ ਸਟੈਂਟਲਰ ਤੋ ਮੀਟਿੰਗ ਵਿਚ ਪੁੰਹਚੇ, ਉਹਨਾ ਨੇ ਅਪਣੀ ਕਵਿਤਾ ‘ਨਵਾਂ ਸਾਲ’ ਸੁਣਾਈ। ਜਗਵੰਤ ਗਿੱਲ ਨੇ ਕਵਿਤਾਵਾਂ ‘ਇੱਕ ਦਾਮਨੀ ਅੱਜ ਦੀ’, ‘ਚੁੱਪ ਚਪੀਤੇ ਚੁੱਪ ਬੜਾ ਕੁਛ ਕਹਿ ਜਾਦੀ ਏ/ਤਾਂ ਹੀ ਤਾ ਉਹ ਨੇੜੇ ਆ ਕੇ ਬਹਿ ਜਾਦੀ ਏ’ਅਤੇ ਤੇਰਾ ਹੀ ਸ਼ਹਿਰ ਹੀ ਹੋਣਾ’ ਸੁਣਾ ਕੇ ਸਰੋਤੇ ਕੀਲ ਲਏ। ਜੋਗਿੰਦਰ ਸੰਘਾ ਨੇ ਅਪਣੀ ਕਹਾਣੀ ਸੁਣਾਈ। ਸਭਾ ਦੇ ਦੂਸਰੇ ਹਿੱਸੇ ਵਿੱਚ ਵਿੱਚ ਗੀਤਕਾਰ ਬਲਵੀਰ ਗੋਰਾ ਵਲੋ ਬਹੁਤ ਹੀ ਸ਼ਾਨਦਾਰ ਗੀਤ ‘ਅਸੀ ਪਿੰਡ ਨੂੰ ਨੀ ਭੁੱਲੇ ਸਾਨੂੰ ਪਿੰਡ ਨੇ ਭੁਲਾਇਆ’ ਗਾ ਕੇ ਪਿੰਡ ਦੀ ਯਾਦ ਤਾਜਾ ਕਰਾ ਦਿੱਤੀ। ਕਮਲਜੀਤ ਸ਼ੇਰਗਿੱਲ ਨੇ ਵੀ ਅਪਣੀ ਰਚਨਾ ਸੁਣਾਈ। ਤ੍ਰਲੋਚਨ ਸੈਂਭੀ ਨੇ ਸਾਹਿਬੇ ਕਮਾਲ ਸ੍ਰੀ ਗੂਰੁ ਗੋਬਿੰਦ ਸਿੱਘ ਦੇ ਸਹਿਬਜ਼ਾਦਿਆਂ ਬਰੇ ਗੀਤ ‘ਅਸੀ ਲੋਕਾਂ ਵਾਂਗੂੰ ਪੁੱਤ ਨੀ ਵਿਆਉਣੇ ਜੀਤੋ ਪੀ ਲਈਂ ਪਾਣੀ ਵਾਰ ਕੇ’ ਸੁਣਾਇਆ। ਹਰਮਿੰਦਰ ਕੌਰ ਢਿੱਲੋ ਨੇ ਪੰਜਾਬੀ ਲਿਖਾਰੀ ਸਭਾ ਦੀ ਕਮੇਟੀ ਨੂੰ ਸਮਰਪਤ ਕਵਿਤਾ ਸੁਣਾਈ। ਅਮੀਸ਼ਾ ਸਾਹਿਲ  ਨੇ ਅਪਣੇ ਪਿਤਾ ਹਰਕਮਲ ਸਹਿਲ ਦੀਆਂ ਲਿਖੀਆਂ ਰਚਨਾਵਾਂ ਸੁਣਾਈਆਂ। ਗੁਰਚਰਨ ਹੇਅਰ ਨੇ ਲੋਹੜੀ ਉਪਰ ਗੀਤ ‘ਮਾਂ ਦੀਆ ਲੋਰੀਂਆ ਗੰਨੇ ਦੀਆ ਪੋਰੀਂਆ’ਸੁਣਾ ਕੇ ਸਰੋਤੇ ਕੀਲ ਲਏ। ਰਣਜੀਤ ਮਿਨਹਾਸ (ਸੋਮੇ) ਨੇ ਛੋਟੇ ਸਹਿਬਜ਼ਾਦਿਆਂ ਵਾਰੇ ਢਾਡੀ ਵਾਰ ਸੁਣਾਈ। ਅਵੀ ਕੌਰ ਨੇ ਅਪਣੀ ਕਵਿਤਾ ‘ਨੀਂਦਰ ‘ ਸੁਣਾਈ। ਹਰਕਮਲ ਸਹਿਲ ਨੇ ਗੂਰੁ ਗੋਬਿੰਦ ਸਿੱਘ ਜੀਵਨ ਨਾਲ ਜੁੜੀ ਕਵਿਤਾ ‘ਬੇਦਾਵਾ’ ਪੇਸ਼ ਕੀਤੀ।  ਸੁਖਮਿੰਦਰ ਤੂਰ ਨੇ ਵਧੀਆ ਅੰਦਾਜ਼ ਵਿੱਚ ਗੀਤ ਗਾਇਆ। ਆਖਰ ਵਿੱਚ ਤ੍ਰਲੋਚਨ ਸੈਂਭੀ ਅਤੇ ਬਲਵੀਰ ਗੋਰੇ ਨੇ ਰਲ ਕੇ ਮਾਲਵੇ ਦਾ ਰੰਗ ਕਰਨੈਲ ਪਾਰਸ ਦੀ ਕਵੀਸ਼ਰੀ ‘ਕਿਉਂ ਫੜੀ ਸਿਪਾਹੀਆ ਨੇ ਭੈਣੋ ਇੱਹ ਹੰਸਾਂ ਦੀ ਜੋੜੀ’ ਸੁਣਾਈ।
ਸਭਾ ਵਿੱਚ ਪਵਨਦੀਪ ਕੌਰ, ਹਰਭਜਨ ਸਿੰਘ, ਬਲਬੀਰ ਸਿੱਘ, ਸੁਰਿੰਦਰ ਚੀਮਾ, ਸਿਮਰ ਚੀਮਾ, ਬਲਵੀਰ ਕੁੰਦਨ, ਰਣਜੀਤ ਲਾਡੀ (ਗੋਬਿੰਦਪੁਰੀ), ਹਰਬਿੰਦ ਸਿੰਘ, ਇਕਬਾਲ ਸਿੰਘ, ਪ੍ਰਿਤਪਾਲ ਸਿੰਘ ਵੀ ਹਾਜ਼ਰ ਸਨ। ਫਰਵਰੀ ਮਹੀਨੇ ਦੀ ਮੀਟਿਗ 16 ਤਰੀਕ ਦਿੱਨ ਐਤਵਾਰ ਕੋਸੋ ਦੇ ਦਫਤਰ ਹੋਵੇਗੀ।

ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ


Posted

in

Tags:

Comments

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com