ਖ਼ਬਰਦਾਰ: ਕਮਲ ਸਤਨਾਮ ਸਿੰਘ

ਖ਼ਬਰਦਾਰ ਖ਼ਬਰਦਾਰ!!
ੳਏ ਬਰਖ਼ੁਰਦਾਰ,
ਖਬਰਦਾਰ!!!!!!
ਜੇ ਤੂੰ ਕਿਉਂ, ਕਿਵੇਂ ਤੇ ਕਦੋਂ ਜਹੇ ਸਵਾਲ ਕੀਤੇ ?
ਖਬਰਦਾਰ!
ਜੇ ਤੂੰ ਗੱਲ ਕੀਤੀ,
ਵਿਗਆਨਿਕ ਚੇਤਨਤਾ ਦੀ
ਤੇਰੇ ਇਹ ਤਰਕਸੰਗਤ ਸ਼ਬਦ
ਕਰਦੇ ਨੇ ਸ਼ਾਂਤੀ ਭੰਗ
ਸ਼ਾਇਦ ਸਾਡੇ ਅਖੌਤੀ ਧਾਰਮਿਕ ਸ਼ਾਂਤੀ-ਨਿਕੇਤਨਾਂ ਦੀ ।
ਖ਼ਬਰਦਾਰ!! ਅਸੀਂ ਹਾਂ ਠੇਕੇਦਾਰ,
ਧਾਰਮਿਕ, ਅੰਧਵਿਸ਼ਵਾਸੀ ਸਰਗਰਮੀਆਂ ਦੇ, ਪਰ
ਤੇਰੀ ਦਲੀਲ, ਕਰਦੀ ਹੈ ਤਾਰ-ਤਾਰ ਵਿਸ਼ਵਾਸ
ਸਾਡੇ ਹਠਧਰਮੀਆਂ ਦੇ।
ਕੀ ਤੂੰ ਹਸ਼ਰ ਜਾਣਦਾਂ ਨਹੀਂ ?
ਸੁਕਰਾਤ, ਗਲੀਲੀਓ ਜਹੇ ਅਣਗਿਣਤ ਵਿਚਾਰਕਾਂ ਦਾ,
ਵਿਚਾਰ ਦੀ ਲੜਾਈ ਅਸੀਂ ਮੁੱਢ ਤੋਂ ਹੀ,
ਲੜੀ ਹੈ ਤਲਵਾਰ ਨਾਲ।
ਅਸੀਂ ਹਮੇਸਾ ਹੀ ਪੱਖ ਲਿਆ ਹੈ
ਅਣਮਨੁੱਖੀ, ਗੈਰ ਕੁਦਰਤੀ
ਕਰਾਮਾਤੀ ਕਾਰਕਾਂ ਦਾ।
ਸਾਡੇ ਕਰਮਕਾਂਡੀ ਵਰਤਾਰੇ,
ਨਹੀ ਸਵਿਕਾਰਦੇ ਆਧੁਨਿਕ ਸਮਾਜ ਦੀ ਆਧੁਕਿਤਾ
ਏ ਸਾਕਤ!! ਨਾ ਕਰ ਹਿਮਾਕਤ ,
ਤੂੰ ਨਹੀਂ ਸਕਦਾ ਬਦਲ
ਰਹਿਣ ਦੇ ਬਿਮਾਰ ਹੀ,
ਤੂੰ ਸਾਡੀ ਬਿਮਾਰ-ਮਾਨਸਿਕਤਾ ਨੂੰ!!!!!!!!!!!!!!!

-ਕਮਲ ਸਤਨਾਮ ਸਿੰਘ ਲੁਹਾਰਾ

1 thought on “ਖ਼ਬਰਦਾਰ: ਕਮਲ ਸਤਨਾਮ ਸਿੰਘ”

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: