ਗ਼ਜ਼ਲ: ਹਰਦਮ ਸਿੰਘ ਮਾਨ


ਖ਼ਾਹਿਸ਼ਾਂ ਦੀ ਭਾਲ ਕਰ ਜਾਂ ਸੁਪਨਿਆਂ ਦੀ ਕਰ ਤਲਾਸ਼।
ਸਿੱਕਿਆਂ ਦੇ ਦੌਰ ਵਿਚ ਨਾ ਹਾਸਿਆਂ ਦੀ ਕਰ ਤਲਾਸ਼।

ਜ਼ਿੰਦਗੀ ਦੇ ਰੂਬਰੂ ਹੋਵਣ ਦੀ ਹੈ ਜੇ ਤਾਂਘ ਤਾਂ
ਨੇਰ੍ਹਿਆਂ ਦੇ ਸੀਨਿਆਂ ਚੋਂ ਜੁਗਨੂੰਆਂ ਦੀ ਕਰ ਤਲਾਸ਼।

ਦੋਸਤ ਮਿੱਤਰ ਨੇ ਬਥੇਰੇ, ਰਿਸ਼ਤਿਆਂ ਦੀ ਭੀੜ ਹੈ
ਐ ਮਨਾਂ! ਹੁਣ ਦੂਰ ਜਾ ਕੇ ਆਪਣਿਆਂ ਦੀ ਕਰ ਤਲਾਸ਼।

ਲੋਕਾਂ ਦੀ ਇਸ ਭੀੜ ਨੇ ਤਾਂ ਬਿਖਰ ਜਾਣੈ ਮੋੜ ਤੇ
ਮੰਜ਼ਲਾਂ ਮਾਣਨ ਲਈ ਤਾਂ ਰਾਹਬਰਾਂ ਦੀ ਕਰ ਤਲਾਸ਼।

ਰੰਗ ਹੋਵਣ, ਮਹਿਕ ਹੋਵੇ, ਜ਼ਿੰਦਗੀ ਦੀ ਹੋਵੇ ਬਾਤ
ਸੁੰਨ-ਮ-ਸੁੰਨੇ ਇਸ ਨਗਰ ਵਿਚ ਮਹਿਫ਼ਿਲਾਂ ਦੀ ਕਰ ਤਲਾਸ਼।

ਪੱਥਰਾਂ ਦੇ ਸ਼ਹਿਰ ਵਿਚ ਸੰਗਮਰਮਰੀ ਵਸਨੀਕ ਨੇ
ਏਥੇ ਨਾ ਤੂੰ ‘ਮਾਨ’ ਐਵੈਂ ਦਿਲਬਰਾਂ ਦੀ ਕਰ ਤਲਾਸ਼।

-ਹਰਦਮ ਸਿੰਘ, ਸਾਦਾ ਪੱਤੀ, ਜੈਤੋ (ਫਰੀਦਕੋਟ)


Posted

in

, ,

by

Tags:

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com