ਗ਼ਜ਼ਲ: ਗੁਰਮੀਤ ਖੋਖਰ

ਗੁਰਮੀਤ ਖੋਖਰ 

ਤੇਰੀਆਂ ਸਭ ਰਾਹਾਂ ਕੋਈ ਸ਼ੱਕ ਨਹੀਂ[
ਰੁੱਖ ਬਣਨ ਦਾ ਵੀ ਕੀ ਮੈਨੂੰ ਹੱਕ ਨਹੀਂ?

ਪੰਛੀ ਜਿਹੜੇ ਟਾਹਣੀਆਂ ਤੇ ਉੱਡ ਰਹੇ,
ਉੱਚੀਆਂ ਪਰਵਾਜ਼ਾਂ ਦੇ ਆਸ਼ਕ ਨਹੀ[

ਘੱਟ ਸੀ ਮੇਰੇ ਹੀ ਪਾਣੀ ਦਾ ਉਛਾਲ,
ਅੱਪੜਿਆ ਤੇਰੇ ਕਿਨਾਰੇ ਤੱਕ ਨਹੀ[

ਹੱਥਾਂ ਨੇ ਦੇਣੀ ਹੈ ਕੀ ਦਸਤਕ ਭਲਾਂ,
ਪੌਣਾਂ ਵੀ ਕੀਤੀ ਕਦੀ ਠਕ ਠਕ ਨਹੀਂ[

ਫਿਰ ਰਹੇ ਨੇ ਸਾਧ ਭੁੱਖੇ ਦਰ ਬਦਰ,
ਇਸ ਨਗਰ ਲਗਦਾ ਕੋਈ ਨਾਨਕ ਨਹੀਂ

-ਪਿੰਡ ਤੇ ਡਾਕ. ਭਾਈ ਰੂਪਾ, ਬਠਿੰਡਾ


Posted

in

, ,

by

Tags:

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com