ਕੁਝ ਕਹਿੰਦੇ ਇਹ ਅਸਲੀ ਨਹੀਂ ।
ਜਿੰਦਗੀ ਲਗਦੀ ਨਕਲੀ ਨਹੀਂ ।
ਜਿੰਦਗੀ ਲਗਦੀ ਨਕਲੀ ਨਹੀਂ ।
ਟੱਬਰ ਦਾ ਭਾਰ ਉਠਾਵੇ,
ਮਾਂ ਹੋ ਸਕਦੀ ਪਗਲੀ ਨਹੀਂ ।
ਅਕਸਰ ਪੀਵੇ ਦਰਦਾਂ ਨੂੰ ,
ਲੋਕੀ ਕਹਿੰਦੇ ਅਮਲੀ ਨਹੀਂ।
ਲੱਖ ਚਿਤਰੀਆਂ ਤਸਵੀਰਾਂ,
ਰੂਹ ਰੰਗਾਂ ਨੇ ਬਦਲੀ ਨਹੀਂ।
ਕੀ ਸੋਚ ਕਿ ਬੈਠਿਆ ਮੋਹਨ,
ਰਾਹ ਤੋਂ ਮੰਜਲ ਅਗਲੀ ਨਹੀਂ।
-ਮੋਹਨ ਬੇਗੋਵਾਲ
Leave a Reply