ਘੁੰਗਰੂ ਦੀ ਪਰਵਾਜ਼: ਸੀਮਾ ਸੰਧੂ


ਆਪਣੀ ਚੁਪ ਨੂੰ ਕਹੀਂ..
ਅਸਮਾਨ ‘ਤੇ ਨਾ ਟਿਕ ਟਿਕੀ
ਲਾ ਛਡਿਆ ਕਰੇ
ਜਦ ਮੇਰੀ ਹੂਕ..
ਹਵਾ ਦੀ ਹਿੱਕ ਨੂੰ ਚੀਰਦੀ
ਤੇਰੇ ਤੱਕ ਆ ਪਹੁੰਚੀ
ਾਂ ਤੈਥੋਂ ਸਾਂਭ ਨਹੀ ਹੋਣਾ
ਸੋਚਾਂ ਦਾ ਤਰਕਸ਼
ਤੇਰੀ ਮਘਦੀ ਤਲੀ
ਤਰਲ ਹੋਏ ਪਲਾਂ ਦੀ ਹੋਂਦ
ਵਹਿ ਤੁਰੇਗੀ ਅੰਦਰ ਵੱਲ
ਫਿਰ ਰੁਦਨ ਕਰਦੀ ਕਵਿਤਾ
ਸੰਵੇਦਨਾ ਦਾ ਚੋਗ ਚੁਗ
ਹਰਫਾਂ ਸੰਗ ਉਡਾਰ ਹੋ
ਭਰ ਲਵੇਗੀ ਪਰਵਾਜ਼
ਕੀ ਹੋਇਆ ਜੇ
ਪੈਰਾਂ ਵਿਚ ਘੁੰਗਰੂ ਨਹੀਂ
ਇਸ਼ਕ਼ ਤੋ ਉੱਚੀ
ਛਣਕਾਰ ਹੋਰ ਕਿਹੜੀ ਹੈ ?????
ਅਲਖ ਜਗਾਉਣ ਲਈ
ਇਕ ਹੀ ਘੁੰਗਰੂ ਕਾਫੀ ਹੈ…..!!!!!


Posted

in

,

by

Tags:

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com