ਜਸਵੰਤ ਜ਼ਫਰ: ਕੁੱਖਾਂ ‘ਚ ਕਤਲ ਹੁੰਦੀਆਂ ਕੁੜੀਆਂ

ਜਸਵੰਤ ਜ਼ਫਰ ਨਵੀਂ ਪੀੜ੍ਹੀ ਦਾ ਸਮਰੱਥ ਅਤੇ ਚਿੰਤਨਸ਼ੀਲ ਕਵੀ ਹੈ। ਭਾਵੇਂ ਕਵਿਤਾਵਾਂ ਹੋਣ ਜਾਂ ਲੇਖ ਜ਼ਫਰ ਸਥਾਪਤ ਮਾਨਤਾਵਾਂ ਨੂੰ ਅੱਖਾਂ ਬੰਦ ਕਰਕੇ ਮੰਨਣ ਉੱਪਰ ਸਵਾਲ ਖੜ੍ਹੇ ਕਰਦਾ ਹੈ। ਅੱਜ ਜਦੋਂ ਅਸੀ ਇਸਤਰੀ ਦਿਵਸ ਦੇ ਮੱਦੇਨਜ਼ਰ ਵੱਖ ਵੱਖ ਢੰਗ ਨਾਲ ਆਪਣੀਆਂ ਕਲਮਾਂ ਚਲਾ ਰਹੇ ਹਾਂ, ਉਸਦੀ ਕਲਮ ਦੀ ਧਾਰ ਤੋਂ ਕਲਮਾਂ ਵਾਲਿਆਂ ਲਈ ਸਵਾਲ ਉਪਜਦੇ ਹਨ। ਇਸ ਕਵਿਤਾ ਰਾਹੀਂ ਉਹ ਸਵਾਲ ਸਮੂਹ ਪਾਠਕਾਂ ਦੇ ਰੂ-ਬ-ਰੂ ਹਨ।

ਕੁੱਖਾਂ ‘ਚ ਕਤਲ ਹੁੰਦੀਆਂ ਕੁੜੀਆਂ

ਕਵੀ ਜੀ!
ਆਪਾਂ ਕਿਹੜੇ ਕਤਲ ਦੀ ਗੱਲ ਕਰਦੇ ਹਾਂ?
ਪੁੱਠੀ ਵਗਦੀ ਹਵਾ ਨਾਲ
ਆਪਣੇ ਸਾਹ ਵੀ ਜੁੜੇ ਹਨ

ਜੇ ਆਪਾਂ ਕਦੀ ਮਾਂ ਦੀ ਗਾਲ਼ ਕੱਢੀ ਹੈ
ਤਾਂ ਇਸ ਕਤਲ ਦੇ ਖਿਲਾਫ਼ ਕਵਿਤਾ ਲਿਖਣ ਦੀ
ਕੋਈ ਲੋੜ ਨਹੀਂ
ਜੇ ਕਦੀ ਭੈਣ ਦੀ ਗਾਲ਼ ਕੱਢੀ ਹੈ
ਤਾਂ ਇਸ ਕਤਲ ਦੇ ਖਿਲਾਫ਼ ਕਵਿਤਾ ਲਿਖਣ ਦਾ
ਕੋਈ ਮਤਲਬ ਨਹੀਂ
ਜੇ ਕਦੀ ਕੁੜੀ ਦੀ ਗਾਲ਼ ਕੱਢੀ ਹੈ
ਤਾਂ ਇਸ ਕਤਲ ਦੇ ਖਿਲਾਫ਼ ਕਵਿਤਾ ਲਿਖਣ ਦਾ
ਆਪਾਂ ਨੂੰ ਕੋਈ ਹੱਕ ਨਹੀਂ

ਕੁੱਖਾਂ ਅੰਦਰਲੀਆਂ ਕੁੜੀਆਂ
ਹਵਾ ‘ਚ ਖਿਲਰੀਆਂ
ਮਾਵਾਂ ਭੈਣਾਂ ਦੀਆਂ ਗਾਲ਼ਾਂ ਸੁਣ ਕੇ
ਜੰਮਣੋਂ ਇਨਕਾਰ ਕਰਦੀਆਂ ਨੇ
ਮਮਤਾ ਮੂਰਤਾਂ ਮਾਵਾਂ ਨੂੰ
ਝੂਠੀਆਂ ਕਵਿਤਾਵਾਂ ਦੀ ਬਜਾਏ
ਅਣਜੰਮੀਆਂ ਧੀਆਂ ਦੀ
ਸੱਚੀ ਜਿਦ ਅੱਗੇ ਝੁਕਣਾ ਪੈਂਦਾ ਹੈ

ਕਵੀ ! ਆਪਾਂ ਕਿਹੜੇ ਕਤਲ ਦੀ ਗੱਲ ਕਰਦੇ ਹਾਂ?

ਜਸਵੰਤ ਜ਼ਫਰ

11 thoughts on “ਜਸਵੰਤ ਜ਼ਫਰ: ਕੁੱਖਾਂ ‘ਚ ਕਤਲ ਹੁੰਦੀਆਂ ਕੁੜੀਆਂ”

 1. Bhai Sahib!
  ਨਾ ਰੋਕੋ ਕਵੀਆਂ ਨੂੰ ..
  ਮਸਲਿਆਂ ਦੇ ਮਸਾਲਿਆਂ ਨਾਲ਼ ਤਾਂ ਕਵਿਤਾ ਪੱਕਦੀ ਹੈ..
  ਆਪਾਂ ਨੂੰ ਤਾਂ ਵਿਸ਼ਾ ਚਾਹੀਦੈ.. ਵਧੀਆ ਕਵਿਤਾ ਲਿਖਣ ਦਾ.. ਸਨਮਾਨ ਹਾਸਲ ਕਰਨ 'ਚ ਵੀ ਫਾਇਦਾ ਹੋ ਜਾਂਦਾ.. ਵਾਹ ਵਾਹ ਵੀ ਚੋਖੀ ਹੋ ਜਾਂਦੀ ਐ… ਜੰਮਣ-ਮਰਨਾ ਤਾਂ ਚਲਦਾ ਈ ਰਹਿਣੈ!!

  Anyways, please take a look at the following:
  http://gurinderjit.blogspot.com/2008/07/blog-post_28.html

  Reply
 2. Jafar ji
  Adab
  You have written a wonderful poem addressing to our patrarichal society.
  It is true in this society where every moment is an abuse for a women who will like to live in it ?
  No mother wants to live her abusive life again through her daughter,
  I always appreciate your poetry.
  May your pen be more powerful.
  Rama Rattan

  Reply
 3. I have read this poem twice and it is one of the poems which have really impresed me a lot and it is nice and about inderjit nandan, whose comment I read has scribbled a great epic on Shaheed Bhagat Singh and she also deserves a pat on her back for this nice task….

  Reply
 4. Zafar!
  Really a thought provoking poem.I think this was recited by you on the occasion of Ram Singh Chahal Memorial poetry eve also.
  Gurmeet Brar

  Reply

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: