ਜੁਗਨੀ ਗੀਤ ਦੀ ਸੱਚੀ ਗਾਥਾ

ਬ੍ਰਿਟਿਸ਼ ਹੁਕਮਰਾਨ ਦੀ ਸੋਚ ਦੇ ਮੁਤਾਬਿਕ ਭਾਵੇਂ ਕਿ ਉਨ੍ਹਾਂ ਸੰਨ 1857 'ਚ ਦੇਸ਼ ਭਰ 'ਚ ਤੂਫ਼ਾਨ ਦੀ ਤਰ੍ਹਾਂ ਉੱਠੀ ਸੁਤੰਤਰਤਾ ਸੰਗਰਾਮ ਦੀ ਲਹਿਰ ਅਤੇ ਆਪਣੇ ਚਾਪਲੂਸ ਨਵਾਬਾਂ, ਰਾਜਿਆਂ, ਸਰਦਾਰਾਂ ਅਤੇ ਹਥਿਆਰਬੰਦ ਫ਼ੌਜ ਦੀ ਮਦਦ ਨਾਲ ਕਾਬੂ ਪਾ ਲਿਆ ਸੀ ਪਰ ਉਹ ਇਸ ਸੱਚ ਤੋਂ ਵਾਕਿਫ਼ ਨਹੀਂ ਸਨ ਕਿ ਸੰਨ 1857 ਦੇ ਸੁਤੰਤਰਤਾ ਸੰਗਰਾਮ ਵਿਚ ਜੋ ਦੇਸ਼ ਭਗਤ ਸ਼ਹੀਦ ਹੋਏ ਸਨ, ਉਨ੍ਹਾਂ ਦੇ ਬਲੀਦਾਨ ਨੇ ਦੇਸ਼ ਵਿਚ ਅਗਾਂਹ ਅਨੇਕਾਂ ਆਜ਼ਾਦੀ ਦੇ ਪਰਵਾਨੇ ਪੈਦਾ ਕਰ ਦਿੱਤੇ ਸਨ ਜੋ ਵਤਨ ਦੀ ਆਨ ਅਤੇ ਸ਼ਾਨ ਉੱਤੇ ਮਰ-ਮਿਟਣ ਲਈ ਤਿਆਰ ਖੜ੍ਹੇ ਸਨ।Punjabi Jugni | Toombi | Gramophone ਪੰਜਾਬੀ ਜੁਗਨੀ । ਤੂੰਬੀ । ਗ੍ਰਾਮੋਫੋਨਸੰਨ 1857 ਦੇ ਗ਼ਦਰ ਤੋਂ ਲੈ ਕੇ ਸੰਨ 1897 ਤੱਕ ਕੂਕਾ ਲਹਿਰ ਤੋਂ ਇਲਾਵਾ ਦੇਸ਼ ਦੀ ਆਜ਼ਾਦੀ ਲਈ ਕੋਈ ਹੋਰ ਵਿਸ਼ੇਸ਼ ਮੁਹਿੰਮ ਸ਼ੁਰੂ ਨਹੀਂ ਹੋਈ। ਐਨੇ ਵਰ੍ਹੇ ਤੱਕ ਕਰੀਬ-ਕਰੀਬ ਸਾਰਾ ਪੰਜਾਬ ਸ਼ਾਂਤ ਰਿਹਾ, ਬਿਲਕੁਲ ਸ਼ਾਂਤ, ਇਕ ਠਹਿਰੀ ਹੋਈ ਝੀਲ ਦੀ ਤਰ੍ਹਾਂ। ਪਰ ਪੰਜਾਬ ਦੀ ਆਬੋ-ਹਵਾ ਵਿਚ ਫੈਲੀ ਇਹ ਸ਼ਾਂਤੀ ਸਥਾਈ ਨਹੀਂ ਸੀ ਸਗੋਂ ਇਹ ਤਾਂ ਇਕ ਸੂਚਕ ਸੀ ਅੰਗਰੇਜ਼ੀ ਹਕੂਮਤ ਦੇ ਵਿਰੁੱਧ ਦੇਸ਼ ਵਾਸੀਆਂ ਦੀ ਨਫ਼ਰਤ ਦੇ ਉਠਣ ਵਾਲੇ ਕਿਸੇ ਭਿਅੰਕਰ ਤੂਫ਼ਾਨ ਦੀ। ਜੇਕਰ ਇਹ ਕਿਹਾ ਜਾਵੇ ਕਿ ਇਹ ਕਿਸੇ ਤੂਫ਼ਾਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਮਾਹੌਲ ਵਿਚ ਪੈਦਾ ਹੋਣ ਵਾਲੀ ਸ਼ਾਂਤੀ ਸੀ ਤਾਂ ਕੁਝ ਗ਼ਲਤ ਨਹੀਂ ਹੋਵੇਗਾ। ਸੰਨ 1897 ਵਿਚ ਮਹਾਰਾਣੀ ਵਿਕਟੋਰੀਆ ਨੇ ਆਪਣੇ ਸ਼ਾਸਨ ਦੇ ਪੰਜਾਹ ਸਾਲ ਪੂਰੇ ਹੋਣ ਦੀ ਖ਼ੁਸ਼ੀ ਵਜੋਂ ਦੇਸ਼ ਭਰ ਵਿਚ ‘ਗੋਲਡਨ ਜੁਬਲੀ' ਸਮਾਰੋਹ ਕਰਾਉਣ ਦੀ ਘੋਸ਼ਣਾ ਕਰ ਦਿੱਤੀ। ਇਹ ਆਪਣੇ-ਆਪ ਵਿਚ ਬ੍ਰਿਟਿਸ਼ ਹਕੂਮਤ ਦੀ ਗ਼ੁਲਾਮੀ ਅਤੇ ਜ਼ੁਲਮ ਸਹਿ ਰਹੇ ਅਤੇ ਪੂਰੇ 40 ਵਰ੍ਹੇ ਪਹਿਲਾਂ ਸੰਨ 1857 ਦੇ ਗ਼ਦਰ ਦਾ ਸੰਤਾਪ ਭੋਗ ਚੁੱਕੇ ਹਿੰਦੁਸਤਾਨੀਆਂ ਨੂੰ ਉਨ੍ਹਾਂ ਦੀ ਟੀਸ ਦਾ ਅਹਿਸਾਸ ਦਿਵਾਉਣ ਦੇ ਬਰਾਬਰ ਸੀ। ਖ਼ੈਰ, ਮਹਾਰਾਣੀ ਵਿਕਟੋਰੀਆ ਨੇ ਸੰਨ 1897 ਦਾ ਪੂਰਾ ਵਰ੍ਹਾ ਜਸ਼ਨ-ਸਮਾਰੋਹ ਕਰਾਉਣ ਦੇ ਨਾਲ-ਨਾਲ ਇਹ ਜਸ਼ਨ ਵਿਸ਼ੇਸ਼ ਤੌਰ ਉੱਤੇ ਭਾਰਤ ਦੇ ਉਨ੍ਹਾਂ ਸ਼ਹਿਰਾਂ ਵਿਚ ਕਰਾਉਣ ਦਾ ਹੁਕਮ ਜਾਰੀ ਕੀਤਾ, ਜਿੱਥੇ-ਜਿੱਥੇ ਵੀ ਸੰਨ 1857 ਵਿਚ ਹਿੰਦੁਸਤਾਨੀਆਂ ਨੇ ਅੰਗਰੇਜ਼ੀ ਸਰਕਾਰ ਵਿਰੁੱਧ ਬਗ਼ਾਵਤ ਕਰਨ ਦੀ ਹਿੰਮਤ ਕੀਤੀ ਸੀ। ਜ਼ਿਲ੍ਹਾ ਪੱਧਰੀ ‘ਗੋਲਡਨ ਜੁਬਲੀ' ਸਮਾਰੋਹ ਜਸ਼ਨ ਕਰਾਉਣ ਦੇ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕਰਨ ਦੇ ਨਾਲ ਹੀ ਇਹ ਵੀ ਆਦੇਸ਼ ਜਾਰੀ ਕੀਤਾ ਗਿਆ ਕਿ ਇਨ੍ਹਾਂ ਸਮਾਗਮਾਂ ਉੱਤੇ ਆਉਣ ਵਾਲਾ ਖ਼ਰਚ ਜਨਤਾ ਤੋਂ ਟੈਕਸ ਦੇ ਰੂਪ ਵਿਚ ਵਸੂਲਿਆ ਜਾਵੇਗਾ।ਅੰਗਰੇਜ਼ਾਂ ਦੀਆਂ ਅਜਿਹੀਆਂ ਦਮਨਕਾਰੀ ਅਤੇ ਘਟੀਆ ਹਰਕਤਾਂ ਤੋਂ ਤੰਗ ਆ ਕੇ ਜਿੱਥੇ ਬਹੁਤ ਸਾਰੇ ਦੇਸ਼-ਭਗਤ ਸਿਰ ਉੱਤੇ ਕਫ਼ਨ ਬੰਨ੍ਹ ਕੇ ਬਰਤਾਨਵੀ ਹਕੂਮਤ ਦੀ ਸੱਤਾ ਪਲਟਣ ਅਤੇ ਉਨ੍ਹਾਂ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣ ਲਈ ਘਰਾਂ ਵਿਚੋਂ ਨਿਕਲ ਆਏ, ਉਥੇ ਹੀ ਕੁਝ ਨੇ ਦੇਸ਼ ਵਾਸੀਆਂ ਦੇ ਦਿਲਾਂ ਵਿਚ ਦੇਸ਼-ਪ੍ਰੇਮ ਦਾ ਜਜ਼ਬਾ ਉਜਾਗਰ ਕਰਨ ਲਈ ਕਵਿਤਾਵਾਂ ਅਤੇ ਜੋਸ਼ ਭ
ਅੱਗੇ ਪੜ੍ਹਨ ਲਈ ਸਬਸਕ੍ਰਾਈਬ ਕਰੋ Subscribe or/ਜਾਂ ਆਪਣੇ ਖ਼ਾਤੇ ਵਿਚ ਲੌਗਿਨ ਕਰੋ log in ਇਹ ਬਿਲਕੁਲ ਫਰੀ ਹੈ।

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: