ਜਫ਼ਰ ਦੀ ਕਿਤਾਬ ‘ਇਹ ਬੰਦਾ ਕੀ ਹੁੰਦਾ’ ਲੋਕ ਅਰਪਿਤ

ਲੁਧਿਆਣਾ । ਪੰਜਾਬੀ ਲੇਖਕ ਸਭਾ ਲੁਧਿਆਣਾ ਵੱਲੋਂ ਉਘੇ ਪੰਜਾਬੀ ਕਵੀ ਜਸਵੰਤ ਜਫ਼ਰ ਦਾ ਤੀਸਰਾ ਕਾਵਿ ਸੰਗ੍ਰਹਿ ‘ਇਹ ਬੰਦਾ ਕੀ ਹੁੰਦਾ’ ਦਾ ਦੂਸਰਾ ਐਡੀਸ਼ਨ ਪੰਜਾਬੀ ਭਵਨ ਲੁਧਿਆਣਾ ਵਿਖੇ ਉਜਾਗਰ ਸਿੰਘ ਕੰਵਲ ਨੇ ਲੋਕ ਅਰਪਣ ਕੀਤਾ। ਉਹਨਾਂ ਆਖਿਆ ਕਿ 50 ਸਾਲ ਪਹਿਲਾਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵਿਚ ਪੜ੍ਹਦਿਆਂ ਉਹਨਾਂ ਇਹ ਕਦੇ ਵੀ ਨਹੀਂ ਸੀ ਸੋਚਿਆ ਕਿ ਉਹਨਾਂ ਵਾਂਗ ਹੀ ਸਾਹਿਤ ਸਿਰਜਣਾ ਕਰਨ ਵਾਲੇ ਇਸੇ ਕਾਲਜ ਦੇ ਵਿਦਿਆਰਥੀ ਜਸਵੰਤ ਜਫ਼ਰ ਦੇ ਤੀਸਰੇ ਕਾਵਿ ਸੰਗ੍ਰਹਿ ਨੂੰ ਉਹ ਲੋਕ ਅਰਪਣ ਕਰਨਗੇ। ਉਹਨਾਂ ਆਖਿਆ ਕਿ ਇੰਜੀਨੀਅਰ ਸਿਰਫ਼ ਇਮਾਰਤਾਂ ਨਹੀਂ ਉਸਾਰਦੇ, ਗਿਆਨ ਵਿਗਿਆਨ ਦੇ ਸਹਾਰੇ ਘਰਾਂ ਵਿਚ ਰੌਸ਼ਨੀਆਂ ਦਾ ਪ੍ਰਬੰਧ ਹੀ ਨਹੀਂ ਕਰਦੇ, ਸਗੋਂ ਲੋਕ ਮਨਾਂ ਵਿਚਕਾਰ ਪੁਲ ਵੀ ਉਸਾਰਦੇ ਹਨ ਅਤੇ ਕਾਲੇ ਦੌਰ ਵਿਚ ਆਪਣੀ ਸ਼ਾਇਰੀ ਦੇ ਚਿਰਾਗ ਬਾਲ ਕੇ ਲੋਕ ਮਾਨਸਿਕਤਾ ਨੂੰ ਚਾਨਣ ਵੱਲ ਵੀ ਲਿਜਾਂਦੇ ਹਨ।
 
punjabi poetry book by jaswant zafar released
ਜਸਵੰਤ ਜ਼ਫ਼ਰ ਦੀ ਕਿਤਾਬ ਇਹ ਬੰਦਾ ਕੀ ਹੁੰਦਾ ਦਾ ਦੂਜਾ ਐਡਿਸ਼ਨ ਲੋਕ ਅਰਪਿਤ ਕਰਦੇ ਹੋਏ ਲੇਖਕ
                ਇਸ ਕਾਵਿ ਸੰਗ੍ਰਹਿ ਦੇ ਲੋਕ ਅਰਪਣ ਹੋਣ ’ਤੇ ਮੁਬਾਰਕ ਦਿੰਦੇ ਹੋਏ, ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਗੁਰਭਜਨ ਗਿੱਲ ਨੇ ਕਿਹਾ ਕਿ ਸਮਾਜ ਵਿਚ ਭਾਰੀ ਭਰਕਮ ਖਰਚਿਆਂ ਨਾਲ ਸਮਾਜਕ ਰਸਮਾਂ ਨਿਭਾਉਣ ਵਾਂਗ ਹੀ ਫਜ਼ੂਲ ਖਰਚਿਆਂ ਦਾ ਦੌਰ ਚਲ ਰਿਹਾ ਹੈ ਜਦ ਕਿ ਸਾਹਿਤ ਸਾਨੂੰ ਸਾਦਗੀ ਦਾ ਸੁਨੇਹਾ ਦਿੰਦਾ ਹੈ। ਇਨ੍ਹਾਂ ਕਿਤਾਬਾਂ ਦਾ ਸੁਨੇਹਾ ਵੀ ਇਹੀ ਹੈ ਕਿ ਚੰਗੀਆਂ ਕਿਤਾਬਾਂ ਨੂੰ ਚੰਗੇ ਨਾਗਰਿਕ ਪੜ੍ਹਨ ਦਾ ਮਾਹੌਲ ਉਸਾਰਿਆ ਜਾਵੇ ਅਤੇ ਦਿਖਾਵਾਪ੍ਰਸਤੀ ਤੋਂ ਬਚਿਆ ਜਾਵੇ। ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਅਤੇ ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਜਨਰਲ ਸਕੱਤਰ ਰਵਿੰਦਰ ਭੱਠਲ ਨੇ ਆਖਿਆ ਕਿ ਪੰਜਾਬੀ ਲੇਖਕ ਸਭਾ ਵੱਲੋਂ ਨੇੜ ਭਵਿੱਖ ਵਿਚ ਇਹੋ ਜਿਹੀਆਂ ਚੰਗੀਆਂ ਕਿਤਾਬਾਂ ਬਾਰੇ ਵਿਚਾਰ ਗੋਸ਼ਟੀਆਂ ਵੀ ਕਰਵਾਈਆਂ ਜਾਣਗੀਆਂ ਅਤੇ ਸਾਹਿਤ ਨੂੰ ਹੋਰ ਸਾਰਥਿਕ ਬਣਾਉਣ ਲਈ ਪੇਂਡੂ ਖੇਤਰ ਦੇ ਕਾਲਜਾਂ, ਸਕੂਲਾਂ, ਪੰਚਾਇਤਾਂ, ਯੂਥ ਕਲੱਬਾਂ ਅਤੇ ਸਾਹਿਤ ਸਭਾਵਾਂ ਨਾਲ ਵੀ ਸੰਪਰਕ ਬਣਾਇਆ ਜਾਵੇਗਾ, ਤਾਂ ਕਿ ਪੰਜਾਬ ਵਿਚ ਪੁਸਤਕ ਲਹਿਰ ਉਸਾਰੀ ਜਾ ਸਕੇ। ਇਸ ਮੌਕੇ ਉੱਘੇ ਪੰਜਾਬੀ ਕਵੀ ਅਤੇ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਮਨਜਿੰਦਰ ਧਨੋਆ ਨੇ ਹਾਜ਼ਰ ਲੇਖਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਸਵੰਤ ਜਫ਼ਰ ਦੀ ਸ਼ਾਇਰੀ ਵਿਚਾਰਾਂ ਦਾ ਅਜਿਹਾ ਵਚਿਤਰ ਸੰਸਾਰ ਹੈ ਜਿਸ ਨੂੰ ਇਤਿਹਾਸ ਦੀ ਪੁਨਰ ਵਿਆਖਿਆ ਵਿਚ ਵਿਚਾਰ ਕੇ ਹੀ ਜਾਣਿਆ ਜਾ ਸਕਦਾ ਹੈ। ਪੰਜਾਬੀ ਸ਼ਾਇਰ ਅਤੇ ਇਸ ਪੁਸਤਕ ਦੇ ਪ੍ਰਕਾਸ਼ਕ ਸ਼ਤੀਸ ਗੁਲਾਟੀ ਨੇ ਆਏ ਲੇਖਕਾਂ ਦਾ ਸਵਾਗਤ ਕੀਤਾ।
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

Posted

in

,

by

Tags:

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com