ਨਾਨਕ ਦਾ ਹੱਕ?: ਜਸਵੰਤ ਸਿੰਘ ਅਮਨ

ਕਿਸੇ ਪੁਛਿਆ
ਅਸੀਂ ਨਾਨਕ ਦੇ ਕੀ ਲਗਦੇ ਹਾਂ?
ਸ਼ਾਇਦ ਕੁਝ ਨਹੀਂ ,
ਓਹ ਕਹਿਣਾ ਸੀ ਚਾਹੁੰਦਾ!
ਤੇ ਹੁਣ ਹਰ ਜਣਾ ਖਣਾ
ਇਹ ਸਵਾਲ ਪੁਛਣ ਹੈ ਲੱਗਾ !
ਬੇਦਾਵਾ ਲਿਖਣ ਦਾ ਇਹ
ਇੱਕ ਨਵਾਂ ਢੰਗ ਹੈ ਬਣ ਗਿਆ!
ਪਰ ਕੀ ਨਾਨਕ ਵੀ ਸਾਡਾ
ਕੁਝ ਲੱਗ ਸਕਦਾ ਹੈ?
ਉਸ ਨੂੰ ਵੀ ਕੋਈ ਹੱਕ ਹੈ ਕਿਸੇ ਨੂੰ ਅਪਣਾਉਣ ਦਾ?
ਜਾਂ ਸਾਰੇ ਹੱਕ ਅਸੀਂ
ਆਪਣੇ ਲੈ ਹੀ ਰਾਖਵੇਂ ਰਖ ਲਏ ਹਨ?

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: