ਭਗਤ ਸਿੰਘ ਸਰਦਾਰ ਨੂੰ ਲੱਗਦਾ ਮੁੜ ਕੇ ਆਉਣਾ ਪਊ…


Shaheed Bhagat Singh
Shaheed Bhagat Singh

ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਿਤ ਨੌਜਵਾਨ ਗੀਤਕਾਰ, ਗਾਇਕ ਅਤੇ ਸੰਗੀਤਕਾਰ ਤਿਕੜੀ ਦੀ ਸ਼ਰਧਾਂਜਲੀ ਪੇਸ਼ ਕਰਦੇ ਹੋਏ ਲਫ਼ਜ਼ਾਂ ਦਾ ਪੁਲ ਮਾਣ ਮਹਿਸੂਸ ਕਰ ਰਿਹਾ ਹੈ। ਸੰਗੀਤਕਾਰ ਸਚਿਨ ਅਹੂਜਾ, ਗੀਤਕਾਰ ਸੱਤਾ ਕੋਟਲੀਵਾਲਾ ਅਤੇ ਗਾਇਕ ਜੈਲੀ ਨੇ ਇਸ ਗੀਤ ਨੂੰ ਬਿਨ੍ਹਾਂ ਕਿਸੇ ਵਪਾਰਕ ਫਾਇਦੇ ਵਾਸਤੇ ਤਿਆਰ ਕੀਤਾ ਹੈ। ਇਹ ਗੀਤ ਹਾਲੇ ਤਕ ਕਿਸੇ ਕੈਸੇਟ ਜਾਂ ਐਲਬਮ ਵਿਚ ਸ਼ਾਮਿਲ ਨਹੀਂ ਹੈ ਬਲਕਿ ਇੰਟਰਨੈੱਟ ਰਾਹੀਂ ਮੁਫ਼ਤ ਦਿੱਤਾ ਜਾ ਰਿਹਾ ਹੈ। ਵਪਾਰਕ ਮੁਫ਼ਾਦਾਂ ਵਿਚ ਘੜੁੱਚ ਹੋ ਚੁੱਕੇ ਪੰਜਾਬੀ ਸੰਗੀਤ ਜਗਤ ਵਿਚ ਰਹਿੰਦੇ ਹੋਏ ਵੀ ਇਨ੍ਹਾਂ ਸਿਰਕੱਢ ਕਲਾਕਾਰਾਂ ਵੱਲੋਂ ਕੀਤਾ ਗਿਆ ਇਹ ਕਾਰਜ ਸ਼ਾਲਾਘਾਯੌਗ ਹੈ। ਅਸੀ ਸ਼ਹੀਦਾਂ ਦੇ ਨਾਲ-ਨਾਲ ਇਨ੍ਹਾਂ ਸਾਥੀਆਂ ਦੀ ਸੁਹਿਰਦ ਸੋਚ ਅਤੇ ਕ੍ਰਾਂਤੀਕਾਰੀ ਪਹਿਲ ਨੂੰ ਸਲਾਮ ਕਰਦੇ ਹਾਂ।


by

Tags:

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com