ਚੰਗੀ ਲੱਗੀ ਤਾਂ ਸ਼ਿਅਰ ਕਰੋ, ਨਹੀਂ ਤਾਂ ਹੇਠਾਂ ਕਮੈਂਟ ਵਿਚ ਆਪਣੇ ਵਿਚਾਰ ਦਿਉ।

ਪਲ ਪਲ ਜ਼ਿੰਦਗੀ ਤੈਥੋਂ ਕੁਝ ਮੰਗਦੀ ਏ
ਰਾਹ ਆਪੇ ਹੀ ਕੋਲੋਂ ਦੀ ਲੰਘਦੀ ਏ
ਮੈ ਅੱਗੇ ਤੁਰਾਂ ਜਾਂ ਰੁਕ ਜਾਂਵਾਂ
ਤੇਰੇ ਇਸ਼ਾਰੇ ਦੀ ਕੀਲੀ ਤੇ
ਸਾਹਵਾਂ ਦੀ ਡੋਰ ਟੰਗਤੀ ਏ….!

(2)
ਜਦ ਸਿਖਰ ਦੁਪਹਰੇ ਖਾਲੀ ਸਡ਼ਕ ਤੇ
ਨੰਗੇ ਪੈਰ ਚੱਲਣਾ ਪਵੇ ਤਾਂ
ਰੁੱਖਾਂ ਦੀ ਛਾਂ ਦਾ ਕੀ ਲੱਭਣਾ…
ਬਸ ਉਸ ਪਲ ਦੀ ਯਾਦ ਹੀ ਕਾਫੀ ਏ
ਜਿਹੜਾ ਤੇਰੇ ਨਾਲ ਮਿਲ ਕੇ ਗਵਾਇਆ ਸੀ…

(3)
ਮੈਂ ਤੇਰੇ ਵਿਹੜੇ ਵਿਚ ਹਵਾ ਬਣ ਕੇ ਗੁੰਮ ਜਾਵਾਂਗੀ
ਤੇਰੇ ਮਨ ਦੇ ਮੌਸਮ ਵਿਚ ਨਮੀ ਵਾਂਗ ਘੁਲ ਜਾਵਾਂਗੀ
ਕਦੀ ਬੁਲਾ ਕੇ ਤਾਂ ਦੇਖ ਮੈਨੂੰ ਉਸ ਤਰਾਂ
ਮੈਂ ਵੰਝਲੀ ਵਾਂਗ ਬੁੱਲਾਂ ਨਾਲ ਜੁੜ ਜਾਵਾਂਗੀ….!

(4)
ਹਾਲੇ ਕੁਛ ਹੋਰ ਪੱਥਰ ਆਓਣੇ ਬਾਕੀ ਨੇ
ਹਾਲੇ ਦਿਲ ਵਿੱਚ ਕੁਝ ਲਹੂ ਦੇ ਕਤਰੇ ਬਾਕੀ ਨੇ
ਹੁਣ ਘੁੱਟ ਵੀ ਦੇ ਮੇਰੇ ਸਾਹਾਂ ਨੂੰ
ਅੱਖਾਂ ਵਿੱਚ ਜਨੂੰਨ
ਮਨ ਵਿੱਚ ਕੁਝ ਵਲਵਲੇ
ਬਾਕੀ ਨੇ…


ਚੰਗੀ ਲੱਗੀ ਤਾਂ ਸ਼ਿਅਰ ਕਰੋ, ਨਹੀਂ ਤਾਂ ਹੇਠਾਂ ਕਮੈਂਟ ਵਿਚ ਆਪਣੇ ਵਿਚਾਰ ਦਿਉ।

1 thought on “ਮੁਹੱਬਤ, ਸੋਚਾਂ ‘ਤੇ ਸਫ਼ਰ: ਬੌਬੀ

Leave a Reply

Your email address will not be published.