ਲੇਖ । ਧਰਮਾਂ ‘ਚੋਂ ਪਨਪਦਾ ਡੇਰਾਵਾਦ । ਕੰਵਲ ਧਾਲੀਵਾਲ
ਕੁਝ ਦਿਨ ਪਹਿਲਾਂ ਇਕ ਦੋਸਤ ਨਾਲ ਬੈਠਿਆਂ ਇਸ ਗੱਲ ਨਾਲ਼ ਸਹਿਮਤ ਸਾਂ ਕਿ ਨਾਨਕ ਦਾ ਉਪਦੇਸ਼ ਵੀ ਕਿਸੇ ਵੇਲੇ ‘ਡੇਰੇ’ ਵਾਂਗ ਹੀ ਸ਼ੁਰੂ ਹੋਇਆ ਹੋਵੇਗਾ। ਉਸਦੇ ਚੇਲਿਆਂ ਨਾਲ ਸੁਸ਼ੋਭਿਤ ਸਭਾਵਾਂ ਅੱਜ-ਕੱਲ੍ਹ ਦੇ ਉਸੇ ਡੇਰਾਵਾਦ ਵਾਂਗ ਹੀ ਹੋਣਗੀਆਂ, ਜਿਸਦਾ ਅਤਿਵਾਦੀ ਸੋਚ ਰੱਖਣ ਵਾਲੇ ਸਿੱਖਾਂ ਤੋਂ ਇਲਾਵਾ ਤਥਾ-ਕਥਿਤ ਮੁੱਖ ਧਾਰੇ ਦੇ ਸਿੱਖ ਵੀ ਵਿਰੋਧ ਕਰਦੇ ਹਨ। ਕੰਵਲ ਧਾਲੀਵਾਲਨਾਨਕ ਦੇ ਉਪਦੇਸ਼ਾਂ ਦਾ ਵਿਰੋਧ ਵੀ ਉਸੇ ਤਰਾਂ ਹੋਇਆ ਹੋਵੇਗਾ ਜਿਸ ਤਰਾਂ ਅੱਜ ਸਾਰੇ ਸਿੱਖ ਪੰਜਾਬ ਵਿਚ ਪਲ ਰਹੇ ਰੰਗ-ਬਰੰਗੇ ‘ਡੇਰੇ ਵਾਲਿਆਂ’ ਦੇ ਮਗਰ ਛਿੱਤਰ ਚੱਕੀ ਫਿਰਦੇ ਹਨ ਤੇ ਰਾਜਸੀ ਪਾਰਟੀਆਂ ਇਸ ਝਗੜੇ ਵਿਚੋਂ ਅਪਣੇ ਤੋਰੀ ਫੁਲਕੇ ਦੇ ਸਾਧਨ ਜੁਟਾਉਂਦੀਆਂ ਰਹਿੰਦੀਆਂ ਹਨ। ਪਰ ਅੱਜ-ਕੱਲ੍ਹ ਦੀ ਇਹ ਡੇਰਾ ਵਿਰੋਧੀ ਮਾਨਸਿਕਤਾ ਸਿਰਫ ਨਾਨਕ ਦੇ ਧਰਮ ਜਿੰਨੀ ਹੀ ਪੁਰਾਣੀ ਨਹੀਂ ਹੈ ਬਲਕਿ ਇਸਦੀ ਉਮਰ ਉਤਨੀ ਹੀ ਲੰਬੀ ਹੈ ਜਿਤਨੀ ਕਿ ਮਨੁਖੀ ਚੇਤਨਤਾ ਦੀ, ਜੋ ਸਾਨੂੰ ਲੱਖਾਂ ਵਰ੍ਹੇ ਪਿਛ੍ਹਾਂ ਤੋਂ ਸੋਚਣ ਲਈ ਮਜਬੂਰ ਕਰਦੀ ਹੈ! ਅਪਣੇ ਜੀਵਨ-ਸੰਸਾਧਨਾਂ ਬਾਰੇ ਚੇਤੰਨ ਹੋ ਜਾਣ ਤੋਂ ਬਾਅਦ, ਮਨੁੱਖ ਨੇ ਹਰ ਉਸ ਸ਼ੈਅ ’ਤੇ ਕਬਜ਼ਾ ਕਰਨਾ ਚਾਹਿਆ ਜਿਸਦਾ ਸਿੱਧਾ ਜਾਂ ਅਸਿੱਧਾ ਸਬੰਧ ਉਸਦੇ ਅਪਣੇ ਜਿਓਂਦੇ ਰਹਿ ਸਕਣ (ਸੁਰਵਾਇਵਲ) ਨਾਲ਼ ਸੀ, ਪਰ ਨਿੱਜੀ ਸਵਾਰਥ ਦੀ ਪੂਰਤੀ, ਕਿਸੇ ਸਮੂਹ ਵਿਚ ਵਿਚਰਦਿਆਂ ਕਰ ਸਕਣਾਂ, ਮੁਕਾਬਲਤਨ ਅਾਸਾਨ ਹੁੰਦਾ ਹੈ। ਇਸੇ ਕਾਰਨ ਇਨਸਾਨ ਹੀ ਨਹੀਂ ਬਲਕਿ ਪ੍ਰਾਣੀਆਂ ਦੀਆਂ ਬਹੁਤੀਆਂ ਨਸਲਾਂ ਸਮੂਹਾਂ ਵਿਚ ਵਿਚਰਦੀਆਂ ਹਨ। ਪਰ ਮਨੁੱਖ ਲਈ ਜਿਓਂਦੇ ਰਹਿ ਸਕਣ ਦਾ ਸਧਾਰਨ ਮਸਲਾ ਕਿਸੇ ਵਿਚਾਰਧਾਰਾ ਨਾਲ਼ ਕਿਵੇਂ ਜਾ ਜੁੜਦਾ ਹੈ- ਇਹ ਗੱਲ ਦਿਲਚਸਪੀ ਵਾਲੀ ਹੈ। ਜਦੋਂ ਅਪਣੇ ਸਵਾਰਥ ਲਈ ਮਨੁੱਖ ਨੇ ਸਮੂਹਾਂ ਵਿਚ ਰਹਿਣਾਂ ਵਾਜਿਬ ਸਮਝਿਆ ਤਾਂ ਇਨ੍ਹਾਂ ਸਮੂਹਾਂ ਨੂੰ ਇਕਮੁੱਠ ਰੱਖਣ ਲਈ ਕਿਸੇ ਮੁਖੀਏ ਦਾ ਹੋਣਾ ਸੁਭਾਵਕ ਜ਼ਰੂਰਤ ਸੀ ਤੇ ਕਿਸੇ ਦਾ ਵੱਧ ਤੋਂ ਵੱਧ ਤਕੜਾ ਹੋਣਾ ਹੀ ਉਸਦੇ ਮੁਖੀਆ ਬਣਨ ਦੀ ਕਸਵੱਟੀ ਹੁੰਦੀ ਸੀ। ਇਤਿਹਾਸ ਗਵਾਹ ਹੈ ਕਿ ਜੰਗਲ਼ੀ ਕਬੀਲਿਆ ਦੇ ਇਹੀ ਸਰਦਾਰ ਆਉਣ ਵਾਲ਼ੇ ਸਮਿਆਂ ਦੇ ਸਾਮੰਤ, ਚੌਧਰੀ, ਰਾਜੇ ਤੇ ਫਿਰ ਸਮਰਾਟਾਂ ਦੀ ਸ਼ਕਲ ਵਿਚ ਸਾਹਮਣੇ ਆਏ ਅਤੇ ਕਬੀਲੇ ਹੀ ਫੈਲਦੇ ਫੈਲਦੇ ਜਨ-ਸਮੂਹ, ਇਲਾਕਾਈ-ਸਰਮਾਏਦਾਰੀਆਂ ਤੋਂ ਹੁੰਦੇ ਹੋਏ ਰਾਜਾਂ ਤੇ ਫਿਰ ਮੁਲਕਾਂ ਦਾ ਰੂਪ ਅਖ਼ਤਿਆਰ ਕਰ ਗਏ। ਮਹਾਨ ਦਾਰਸ਼ਨਿਕ ਇਤਿਹਾਸਕਾਰ ਰਾਹੁਲ ਸਾਂਕ੍ਰਿਤਿਆਯਨ ਦੇ ਸਮਾਜਕ ਅਧਿਐਨ ਤੋਂ ਸਾਫ ਸਮਝ ਆਉਂਦੀ ਹੈ ਕਿ ਰਾਜਿਆਂ ਦੀ ਸ਼ਕਤੀ ਪਰੋਹਿਤਾਂ ਕੋਲ ਕਿਵੇਂ ਪਹੁੰਚੀ। ਉਸ ਅਨੁਸਾਰ ਪ੍ਰਾਚੀਨ ਭਾਰਤ ਵਿਚ ਖੱਤਰੀ (ਰਾਜਾ) ਅਤੇ ਬ੍ਰਾਹਮਣ (ਪਰੋਹਿਤ) ਸਕੇ ਭਰਾ ਸਨ। ਰਾਜਸੱਤਾ ਦੀ ਪ੍ਰਥਾ ਮੁਤਾਬਿਕ ਰਾਜਭਾਗ ਦੀ ਵਾਗਡੋਰ ਰਾਜੇ ਦੇ ਸਾਰੇ ਪੁਤਰਾਂ ਵਿਚੋਂ ਇੱਕ (ਆਮ ਤੌਰ ‘ਤੇ ਪਹਿਲੇ) ਨੂੰ ਹੀ ਸੌਂਪੀ ਜਾਂਦੀ ਸੀ। ਇਨ੍ਹਾਂ ਹਾਲਾਤਾਂ ਵਿਚ ਬਾਕੀ ਬਚਦੇ ਭਰਾਵਾਂ ਵੱਲੋਂ ‘ਪਰੋਹਿਤ’ ਦੀ ਪਦਵੀ ਧਾਰ