ਲੇਖ । ਹਾਸੇ ਵਿਚ ਹੀ ਹੈ ਅਸਲ ਜ਼ਿੰਦਗੀ । ਬਲਵਿੰਦਰ ਅਜ਼ਾਦ
ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਵਿਚ ਤਣਾਅ ਨੇ ਇਨਸਾਨੀ ਚਿਹਰਿਆਂ ਤੋਂ ਹਾਸੇ ਨੂੰ ਇਸ ਤਰ੍ਹਾਂ ਛੂਹ ਮੰਤਰ ਕਰ ਦਿੱਤਾ ਹੈ, ਜਿਵੇਂ ਕਿ ਗਧੇ ਦੇ ਸਿਰ ਤੋਂ ਸਿੰਗ। ਮਨੁੱਖੀ ਜੀਵਨ ਵਿਚ ਖੁਸ਼ੀਆਂ ਖੇੜੇ, ਹਾਸੇ ਠੱਠੇ ਜੀਵਨ ਦਾ ਵਡਮੁੱਲਾ ਅੰਗ ਹਨ। ਕਿਉਂ ਕਿ ਜਿਵੇਂ ਤੰਦਰੁਸਤ ਮਨੁੱਖੀ ਸਰੀਰ ਲਈ ਪੌਸ਼ਟਿਕ ਭੋਜਨ ਬਹੁਤ ਜ਼ਰੂਰੀ ਹੈ, ਉਸੇ ਹੀ ਤਰ੍ਹਾਂ ਨਾਲ ਤਣਾਅ ਮੁਕਤ ਰਹਿਣ ਲਈ ਹੱਸਣਾ ਵੀ ਬਹੁਤ ਜ਼ਰੂਰੀ ਹੈ। ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਹੱਸਦਾ ਚਿਹਰਾ ਇਕ ਤੰਦਰੁਸਤ ਵਿਅਕਤੀ ਦੀ ਨਿਸ਼ਾਨੀ ਹੈ। ਸੰਸਾਰ ਵਿਚ ਰਹਿੰਦਿਆਂ ਇਨਸਾਨੀ ਜੀਵਨ ਵਿਚ ਅਨੇਕਾਂ ਵਾਰ ਮੁਸੀਬਤਾਂ ਅਤੇ ਕਸ਼ਟ ਖੜੇ ਹੋ ਜਾਂਦੇ ਹਨ, ਜਿਸ ਤੋਂ ਬਾਅਦ ਕੁੱਝ ਵਿਅਕਤੀ ਨਿਰਾਸ਼ਾਵਾਦੀ ਹੋ ਕੇ ਤਣਾਅ ਅਧੀਨ ਰਹਿ ਕੇ ਆਪਣਾ ਜੀਵਨ ਨਸ਼ਟ ਕਰ ਲੈਂਦੇ ਹਨ, ਪਰ ਕੁੱਝ ਵਿਅਕਤੀ ਆਸ਼ਵਾਦੀ ਰਹਿ ਕੇ ਆਪਣੀ ਰਚਨਾਤਮਿਕ ਸੋਚ ਨਾਲ ਮੁਸਕਰਾਉਂਦੇ ਹੋਏ ਆਨੰਦ ਭਰਪੂਰ ਜੀਵਨ ਬਤੀਤ ਕਰਦੇ ਹਨ। ਸਾਡੇ ਵਿਗਿਆਨੀ ਅਤੇ ਯੋਗ ਗੁਰੂ ਕਹਿੰਦੇ ਹਨ, ਕਿ ਦਿਨ ਵਿਚ ਖੁੱਲ੍ਹ ਕੇ ਹੱਸੋ ਕਿਉਂਕਿ ਹੱਸਣ ਨਾਲ-ਨਾਲ ਆਪਣੇ ਆਪ ਨੂੰ ਤਰੋਤਾਜ਼ਾ ਮਹਿਸੂਸ ਹੁੰਦਾ ਹੈ। ਬੀਤੇ ਕੁੱਝ ਸਾਲਾਂ ਤੋ ਹਿੰਦੀ ਅਤੇ ਪੰਜਾਬੀ ਕਾਮੇਡੀ ਫ਼ਿਲਮਾਂ ਦੇ ਮਾਧਿਆਮ ਰਾਹੀਂ ਦੇਸ਼- ਵਿਦੇਸ਼ਾਂ ਵਿਚ ਵੱਸਦੇ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ ਅਤੇ ਹੁਣ ਵੀ ਜਾਰੀ ਹੈ। ਹਾਸੇ ਵਿਚ ਹੀ ਹੈ ਅਸਲ ਜ਼ਿੰਦਗੀਇਹਨਾਂ ਕਾਮੇਡੀ ਫ਼ਿਲਮਾਂ ਨੂੰ ਲੋਕਾਂ ਦੇ ਮਿਲ ਰਹੇ ਭਰਵੇਂ ਹੁੰਗਾਰੇ ਨੂੰ ਦੇਖਦਿਆਂ ਵੱਖ-ਵੱਖ ਟੀ.ਵੀ. ਚੈਨਲਾਂ ਵੱਲੋਂ ਵੱਖ-ਵੱਖ ਬੈਨਰਾਂ ਹੇਠ ਹਾਸਰਸ ਪ੍ਰੋਗਰਾਮਾਂ ਦਾ ਪ੍ਰਸਾਰ ਕਰਕੇ ਪੂਰੀ ਖਲਕਤ ਦੇ ਚਿਹਰੇ ਉਪਰ ਬਹੁਮੁੱਲੀ ਮੁਸਕਰਾਹਟ ਦਾ ਸ਼ਿੰਗਾਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਉਥੇ ਹੀ ਯੋਗ ਗੁਰੂਆਂ ਵੱਲੋਂ ਵੀ ਆਪਣੀ ਯੋਗ ਵਿਧੀ ਨੂੰ ਹਾਸੇ ਨਾਲ ਜੋੜ ਕੇ ਕਰਵਾਈਆਂ ਜਾ ਰਹੀਆਂ ਯੋਗ ਕਰਿਆਵਾਂ ਨਾਲ ਮਨੁੱਖ ਨੂੰ ਉਦਾਸੀ, ਟੈਨਸ਼ਨ (ਤਣਾਅ) ਤੋਂ ਮੁਕਤ ਕਰਕੇ ਨਿਰੋਗ ਰੱਖਣ ਦੇ ਉਪਰਾਲੇ ਕੀਤੇ ਜਾ ਰਹੇ ਹਨ, ਕਿਉਂਕਿ ਹੱਸਣ ਨਾਲ ਮਨੁੱਖੀ ਸਰੀਰਕ ਢਾਂਚੇ ਦੇ ਅੰਦਰੂਨੀ ਅੰਗਾਂ ਦੀ ਵਰਜਿਸ਼ ਹੁੰਦੀ ਹੈ। ਮਨੁੱਖੀ ਜੀਵਨ ਵਿਚ ਫੁੱਲਾਂ ਦੀ ਵੀ ਬਹੁਤ ਵੱਡੀ ਭੂਮਿਕਾ ਹੈ, ਕਿਉਂਕਿ ਫੁੱਲਾਂ ਦੀ ਖੁਸ਼ੀ ਆਨੰਦ, ਪਿਆਰ, ਕੋਮਲਤਾ, ਸ਼ਾਂਤੀ, ਸਨੇਹ, ਪਵਿੱਤਰਤਾ ਆਸਥਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜਦੋਂ ਅਸੀ ਕਿਸੇ ਬਾਗ਼-ਬਗ਼ੀਚੇ ਵਿਚ ਖਿੜੇ ਹੋਏ ਫੁੱਲਾਂ ਵੱਲ ਦੇਖਦੇ ਹਾਂ ਤਾਂ ਸਾਡੇ ਵਿਚਾਰਾਂ ਅਤੇ ਸਾਡੇ ਚਿਹਰੇ ਉਪਰ ਇਕ ਦਮ ਤਬਦੀਲੀ ਆ ਜਾਂਦੀ ਹੈ। ਉਦਾਸ ਮਨੁੱਖ ਦੀ ਨਿਰਾਸ਼ਾਵਾਦੀ ਸੋਚ ਆਸ਼ਾਵਾਦੀ ਹੋ ਜਾਂਦੀ ਹੈ। ਇਹ ਇਸ ਲਈ ਨਹੀਂ ਕਿ ਫੁੱਲ ਕੇਵਲ ਸਾਨੂੰ ਸੁਗੰਧੀ ਜਾਂ ਖੁਸ਼ਬੋ ਦਿੰਦੇ ਹਨ। ਫੁੱਲਾਂ ਨੂੰ ਇਸ ਲਈ ਮਾਨਤਾ ਦਿੱਤੀ ਜਾਂਦੀ ਹੈ ਕਿ ਫੁੱਲ ਇਨਸਾਨੀ ਜ਼ਿੰਦਗੀ ਦਾ ਮਾਰਗ ਦਰਸ਼ਨ ਕਰਦੇ ਹਨ। ਜਿਵੇਂ ਚਿੱਕੜ ਵਿਚ ਰਹਿਣ ਵਾਲਾ ਕਮਲ ਦਾ ਫੁੱਲ ਗੰਦਗੀ ਦੇ ਨਰਕ ਵਿਚ ਰਹਿ ਕੇ ਆਪ