ਸਰਤਾਜ ! ਇਹ ਸਵਾਲ ਧੁਖ਼ਦੇ ਰਹਿਣਗੇ
ਇਹ ਲੇਖ 30 ਮਾਰਚ 2010 ਨੂੰ ਲਿਖਿਆ ਸੀ, ਜਿਸ ਵੇਲੇ ਸਤਿੰਦਰ ਸਰਤਾਜ ਅਤੇ ਤਰਲੋਕ ਸਿੰਘ ਜੱਜ ਵਿਚਾਲੇ ਸਾਹਿਤੱਕ 'ਚੋਰੀ' ਦੇ ਮਸਲੇ ਨੂੰ ਲੈ ਕੇ ਆਪਸੀ ਸਹਿਮਤੀ ਨਾਲ ਨਜਿੱਠਣ ਦੀ ਮੁੱਢਲੀ ਕੌਸ਼ਿਸ਼ ਧੁੰਦਲੀ ਪੈ ਰਹੀ ਸੀ। ਸਰਤਾਜ ਕੈਨੇਡਾ ਜਾਣ ਤੋਂ ਪਹਿਲੀ ਰਾਤ ਜੱਜ ਹੁਰਾਂ ਨੂੰ ਵਿਦੇਸ਼ ਫੇਰੀ ਤੋਂ ਪਰਤ ਕੇ ਮਸਲਾ ਸਰਬ-ਸੰਮਤੀ ਨਾਲ ਹੱਲ ਕਰਨ ਦਾ 'ਲਾਰਾ' ਲਾ ਕੇ ਜਹਾਜ਼ ਚੜ੍ਹ ਗਿਆ ਅਤੇ ਮਸਲਾ ਅੱਜ ਤੱਕ ਲਟਕਦਾ ਆ ਰਿਹਾ ਹੈ। ਹੁਣ ਇਹ ਕਾਨੂੰਨੀ ਰਾਹ 'ਤੇ ਤੁਰ ਪਿਆ ਹੈ। ਸਰਤਾਜ ਦੇ ਵਿਦੇਸ਼ੀ ਦੌਰੇ ਜਾਣ ਵੇਲੇ ਵੀ ਮੈਂ ਇਹੀ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਇਹ ਬੱਸ ਮਸਲੇ ਨੂੰ ਟਾਲਣ ਵਾਲਾ ਬਹਾਨਾ ਹੋ ਸਕਦਾ ਹੈ, ਤਾਂ ਜੋ ਵਿਦੇਸ਼ੀ ਫੇਰੀ ਦੌਰਾਨ ਉਸ ਨੂੰ ਵਿਰੋਧਾਂ/ਸਵਾਲਾਂ ਦਾ ਸਾਹਮਣਾ ਨਾ ਕਰਨਾ ਪਵੇ, ਪਰ ਧੁਖ਼ਦੇ ਸਵਾਲ ਕਦੇ ਪਿੱਛਾ ਨਹੀਂ ਛੱਡਦੇ ਹੁੰਦੇ। ਸੋ, ਆਪਣੀ 15 ਅਗਸਤ 2010 ਦੀ ਲੁਧਿਆਣਾ ਵਾਲੀ ਮਹਿਫ਼ਿਲ ਤੋਂ ਪਹਿਲਾਂ ਵੀ ਉਸ ਨੂੰ ਆਪਣੀ ਸਫ਼ਾਈ ਵਾਲੇ ਪ੍ਰੈਸ ਨੋਟ ਜਾਰੀ ਕਰਨੇ ਪਏ। ਇਹ ਪੂਰਾ ਘਟਨਾਕ੍ਰਮ ਨਾਟਕੀ ਸੀ ਅਤੇ ਲੇਖ ਲਿਖਦਿਆਂ ਇਸ ਵਿਚ ਨਾਟਕੀਯਤਾ ਆਉਣੀ ਲਾਜ਼ਮੀ ਸੀ। ਸੋ ਇਹ ਲੇਖ ਵਰਤਮਾਨ ਅਤੇ ਫਲੈਸ਼ਬੈਕ (ਅਤੀਤ ) ਵਿਚ ਸਫ਼ਰ ਕਰਦਿਆਂ ਹੀ ਲਿਖਿਆ ਗਿਆ ਹੈ। ਜੋ ਸਵਾਲ ਓਦੋਂ ਸੁਲਗ ਰਹੇ ਸਨ, ਉਹੀ ਸਵਾਲ ਅੱਜ ਵੀ ਧੁਖ਼ ਰਹੇ ਹਨ। ਜਵਾਬ ਮਿਲਣ ਤੱਕ ਧੁਖ਼ਦੇ ਰਹਿਣਗੇ। ਲੇਖ ਪੜ੍ਹਨਾ ਅਤੇ ਆਪਣੇ ਵਿਚਾਰ ਦੇਣਾ।ਸੀਨ ਪਹਿਲਾ: ਵਰਤਮਾਨਸਰਤਾਜ ਬਾਰੇ ਇਹ ਲਿਖਣਾ ਪਏਗਾ ਕਦੇ ਨਹੀਂ ਸੀ ਸੋਚਿਆ। ਅੱਜ ਤੋਂ ਲਗਭਗ ਅੱਠ ਮਹੀਨੇ ਪਹਿਲਾਂ ਮੈਂ ਸਰਤਾਜ ਬਾਰੇ ਜਾਣੂ ਹੋਇਆ ਅਤੇ ਉਸ ਨਾਲ ਪਹਿਲੀ ਮੁਲਾਕਾਤ ਉਸ ਦੇ ਇੰਟਰਨੈੱਟ ਵਾਲੇ ਫੇਸਬੁੱਕ ਪ੍ਰੋਫਾਈਲ ਰਾਹੀਂ ਹੋਈ। ਜਿਸ ਵਿਚ ਉਸ ਦੇ ਜ਼ਿੰਦਗੀ ਦੇ ਸਫ਼ਰ ਅਤੇ ਗਾਇਕੀ ਦੇ ਰੰਗ ਬਾਰੇ ਪਤਾ ਲੱਗਿਆ। ਉਦੋਂ ਤੱਕ ਮੈਂ ਉਸ ਦਾ ਸ਼ਾਇਦ ਇਕ ਅੱਧਾ ਹੀ ਗੀਤ ਸੁਣਿਆ ਸੀ, ਪਰ ਉਸ ਦਾ ਪਹਿਰਾਵਾਂ ਮੈਨੂੰ ਦਿਲ-ਖਿੱਚਵਾਂ ਲੱਗਿਆ। ਬੁੱਲੇ ਸ਼ਾਹ ਦਾ ਮੁਰੀਦ ਹੋਣ ਕਰ ਕੇ ਮੈਨੂੰ ਇਹ ਪਹਿਰਾਵਾ ਆਪਣੇ ਵੱਲ ਖਿੱਚਦਾ ਹੈ, ਇਸ ਕਰ ਕੇ ਮੈਂ ਸਰਤਾਜ ਨੂੰ ਚੰਗੀ ਤਰ੍ਹਾਂ ਸੁਣਿਆ, ਉਸਦੀ ਗਾਇਕੀ ਵਿਚ ਇਕ ਸੰਜੀਦਗੀ ਨਜ਼ਰ ਆਈ। ਸ਼ਾਇਰੀ ਮੈਨੂੰ ਕੁਝ ਅਜੀਬ ਲੱਗੀ, ਕਈ ਵਾਰ ਤਾਂ ਸਮਝ ਨਹੀਂ ਆਉਂਦਾ ਕਿ ਉਹ ਕਿਹੜੀ ਗੱਲ ਕਿਸ ਲਈ ਕਹਿ ਰਿਹਾ ਹੈ। ਹੋ ਸਕਦਾ ਹੈ ਇਹ ਵਿਚਾਰਾਂ ਦੇ ਵੱਖਰੇਵੇਂ ਕਾਰਣ ਹੋਵੇ। ਖੈਰ ਮੈਨੂੰ ਜਿਸ ਗੱਲ ਨਾਲ ਸਭ ਤੋਂ ਵੱਡਾ ਧੱਕਾ ਲਗਿਆ, ਉਹ ਉਸ ਦੀ ਫੋਟੋ ਹੇਠਾਂ ਲਿਖਿਆਂ ਸਤਰਾਂ ਸਨ, ਜਿਨ੍ਹਾਂ ਨੇ ਉਸ ਦੇ ਇੰਟਰਨੈੱਟੀ ਸਫ਼ੇ ਤੇ ਮੇਰੀ ਦੋ ਕੁ ਪਲ ਦੀ ਫੇਰੀ ਨੂੰ ਘੰਟਿਆਂਬੱਧੀ ਲੰਬਾ ਕਰ ਦਿੱਤਾ। ਪਹਿਲਾਂ ਉਹ ਸਤਰਾਂ ਤੁਹਾਡੇ ਮੁਖ਼ਾਤਿਬ- ਸਤਿੰਦਰ ਸਰਤਾਜ-ਨਵੇਂ ਦੌਰ ਦਾ ਵਾਰਸ ਸ਼ਾਹ ਇਹ ਪੜ੍ਹਦਿਆਂ ਹੀ ਮੈਨੂੰ ਘੁਮੇਰ ਜਿਹੀ ਆ ਗਈ, ਭਲਾ ਇਹ ਕਿਹੜਾ ਜੰਮ ਪਿਆ, ਜਿਹੜਾ ਹਾਲੇ ਦੋ ਕਦਮ ਤੁਰਿਆ ਨਹੀਂ ਤੇ ਖੁਦ ਨੂੰ ਵਾਰਸ ਸ਼ਾਹ ਸਦਾਉਣ ਲੱਗ ਪਿਆ। ਇਹ ਪਹਿਲੀ ਗੱਲ੍ਹ ਮੇਰੇ ਜ਼ਹਿਨ ਵਿਚ ਖੰਜਰ ਵ
ਕੂੰਡਲੀਆਂ ਛੰਦ
ਢੀਠਤਾਈ ਹੱਦ ਨਾ ਢੀਠਾਂ ਸਿਰ ਸਰਤਾਜ
ਚੋਰ ਚਾਲਾਕੀ ਕਰ ਗਿਆਂ ਚੜ੍ਹ ਗਿਆਂ ਫੇਰ ਜਹਾਜ
ਚੜ੍ਹ ਗਿਆਂ ਫੇਰ ਜਹਾਹ ਟੱਪ ਗਿਆਂ ਹੱਦਾਂ ਬੰਨੇ
ਪੜ੍ਹਿਆ 'ਚਤੁਰ ਪੁਰਾਣ' ਕਿਸੇ ਦੀ ਨਾ ਇਹ ਮੰਨੇ
…ਕਹਿ ਜਸਵਿੰਦਰ ਕਵੀ ਕਰੋ ਕੋਈ ਚਾਰਾ ਭਾਈ
ਬਣ ਬੈਠੇ ਨੇ ਗਾਇਕ ਹੁਣ ਢੀਠਾਂ ਦੀ ਤਾਈ ( ਤਾਈ=AUNTY)