ਸ਼ਿਵ ਕੁਮਾਰ ਬਟਾਲਵੀ ਨੇ ਇਕ ਵਾਰ ਬੀ. ਬੀ. ਸੀ. ਦੀ ਉਰਦੂ ਸਰਵਿਸ ਤੋਂ ਇਕ ਮੁਲਾਕਾਤ ਦੇ ਦੌਰਾਨ ਕਿਹਾ ਸੀ ਕਿ ਜਿਹੜਾ ਵੀ ਸੰਵੇਦਨਸ਼ੀਲ ਵਿਅਕਤੀ ਹੋਵੇਗਾ, ਉਹ ਇਸੇ ਤਰ੍ਹਾਂ ਹੌਲੀ-ਹੌਲੀ ਮਰ ਰਿਹਾ ਹੋਵੇਗਾ, ਸਲੋ-ਸਲੋ ਡੈਥ। ਉਸ ਦੌਰ ਨੂੰ ਦੇਖਦਿਆਂ ਤਾਂ ਨਹਿਰੂ ਦਾ ਜੋ ਮਾਡਲ ਹੈ, ਨਹਿਰੂ ਦਾ ਜੋ ਸੋਸ਼ੋ ਇਕਨਾਮਿਕ ਫਿਨੋਮਨਾ ਹੈ, ਉਹ ਫੇਲ੍ਹ ਹੋ ਰਿਹਾ ਹੈ। ਔਰ ਜੋ ਮਿਡਲ ਕਲਾਸ ਹੈ, ਉਸ ਦਾ ਮੋਹ ਭੰਗ ਹੋ ਰਿਹਾ ਹੈ। ਮੱਧ ਵਰਗ ਦਾ ਹਰ ਸੰਵੇਦਨਸ਼ੀਲ ਵਿਅਕਤੀ ਮਰ ਰਿਹਾ ਹੈ।
ਬਾਵਾ ਬਲਵੰਤ ਦੀ ਸ਼ਾਇਰੀ ਦੇਖ ਲਓ, ਸ਼ਿਵ ਕੁਮਾਰ ਬਟਾਲਵੀ ਦੀ ਸ਼ਾਇਰੀ ਦੇਖ ਲਓ, ਗੁਰਦਾਸ ਰਾਮ ਆਲਮ ਦੀ ਸ਼ਾਇਰੀ ਦੇਖ ਲਓ, ਮਰ ਰਿਹਾ ਹੈ ਸੰਵੇਦਨਸ਼ੀਲ ਵਿਅਕਤੀ। ਸ਼ਿਵ ਕੁਮਾਰ ਉਸ ਵੇਲੇ ਜੋ ਲਿਖ ਰਿਹਾ ਹੈ- ‘ਕਿਹੜਾ ਏਨਾ ਦਮਾ ਦਿਆਂ ਲੋਭੀਆਂ ਦੇ ਦਰਾਂ ‘ਤੇ, ਵਾਂਗ ਖੜ੍ਹਾ ਜੋਗੀਆਂ ਰਵੇ, ਮਾਏ ਨੀਂ ਮਾਏ ਮੇਰੇ ਗੀਤਾਂ ਦੇ ਨੈਣਾਂ ‘ਚ ਬਿਰਹੋਂ ਦੀ ਰੜਕ ਪਵੇ, ਆਖ ਸੁ ਨੀਂ ਮਾਏ ਏਹਨੂੰ ਰੋਵੇ ਬੁੱਲ੍ਹ ਚਿੱਥ ਕੇ ਨੀਂ, ਜੱਗ ਕਿਤੇ ਸੁਣ ਨਾ ਲਵੇ, ਮਤੇ ਸਾਡੇ ਮੋਇਆਂ ਪਿੱਛੋਂ ਜੱਗ ਇਹ ਸ਼ਰੀਕੜਾ ਨੀਂ, ਗੀਤਾਂ ਨੂੰ ਚੰਦਰਾ ਕਹੇ!’ ਹੁਣ ਇਹ ਜੋ ਸ਼ਾਇਰ ਦਾ ਦਰਦ ਹੈ, ਇਹ ਸਮੇਂ ‘ਤੇ ਚੋਟ ਹੈ। ਇਹ ਸਮਾਜ ਦਾ ਵਿਸ਼ਲੇਸ਼ਣ ਹੈ। ਸ਼ਿਵ ਦੇ ਨਾਲ ਇਕ ਦੁਖਾਂਤ ਵਾਪਰਿਆ ਹੈ, ਸ਼ਿਵ ਨੂੰ ਸਮਝਿਆ ਹੀ ਨਹੀਂ ਗਿਆ, ਸ਼ਿਵ ਨੂੰ ਬਿਰਹਾ ਦਾ, ਮੁਹੱਬਤ ਦਾ, ਪਿਆਰ ਦਾ, ਵਿਯੋਗ ਦਾ, ਦੁੱਖ ਦਾ ਸ਼ਾਇਰ ਹੀ ਬਣਾ ਕੇ ਰੱਖ ਦਿੱਤਾ ਗਿਆ, ਪ੍ਰੰਤੂ ਸ਼ਿਵ ਦੀ ਗਹਿਰੀ ਜੋ ਸ਼ਾਇਰਾਨਾ ਅੱਖ ਹੈ, ਉਹ ਇਸ ਦੇ ਸੋਸ਼ੋ-ਇਕਨਾਮਿਕ, ਸੋਸ਼ੋ-ਪੋਲੀਟਿਕਲ, ਸੋਸ਼ੋ-ਕਲਚਰਲ ਸਾਰੇ ਵਿਹਾਰਾਂ ਨੂੰ ਦੇਖ ਰਹੀ ਹੈ। ਜਵਾਹਰ ਲਾਲ ਨਹਿਰੂ ਦਾ ਮਾਡਲ ਫੇਲ੍ਹ ਹੋ ਰਿਹਾ ਹੈ, ਸੰਵੇਦਨਸ਼ੀਲ ਵਿਅਕਤੀ ਮਰ ਰਿਹਾ ਹੈ ਤਾਂ ਸ਼ਿਵ ਦਮਾਂ ਦਿਆਂ ਲੋਭੀਆਂ ਦੇ ਦਰਾਂ ‘ਤੇ ਖੜ੍ਹੇ ਹੋਣ ਤੋਂ ਇਨਕਾਰੀ ਹੋ ਰਿਹਾ ਹੈ। ਇਹ ਗੱਲਾਂ ਯਾਦ ਆਉਣੀਆਂ ਅੱਜ ਸੁਭਾਵਿਕ ਇਸ ਲਈ ਨੇ, ਕਿਉਂਕਿ ਅੱਜ ਫਿਰ ਇਕ ਸੰਵੇਦਨਸ਼ੀਲ ਲੇਖਕ, ਇਕ ਸੰਵੇਦਨਸ਼ੀਲ ਅੱਖ ਨਮ ਹੋਈ ਹੈ। ਅੱਜ ਇਕ ਫਿਰ ਸੰਵੇਦਨਸ਼ੀਲ ਰੂਹ ਤਲਵਿੰਦਰ ਸਿੰਘ ਦੇ ਰੂਪ ਵਿੱਚ ਸਾਡੇ ਕੋਲੋਂ ਵਿਛੜ ਗਈ ਹੈ। ਤਲਵਿੰਦਰ ਸਿੰਘ ਦਾ ਪਿਛਲੇ ਦਿਨੀਂ ਹੌਲਨਾਕ ਹਾਦਸੇ ਵਿੱਚ ਸਾਡੇ ਤੋਂ ਵਿੱਛੜ ਜਾਣਾ, ਮਾਤਰ ਇਕ ਹਾਦਸਾ ਨਹੀਂ ਹੈ। ਇਸ ਦਾ ਗਹਿਰਾਈ ਨਾਲ ਚਿੰਤਨ ਕਰੀਏ ਤਾਂ ਵਿਚਾਰ ਫਿਰ ਉਹੀ ਹੈ ਕਿ ਹਰ ਸੰਵੇਦਨਸ਼ੀਲ ਵਿਅਕਤੀ ਮਰ ਰਿਹਾ ਹੈ। ਸਿਸਟਮ ਉਸ ਨੂੰ ਹੌਲੀ-ਹੌਲੀ ਕਿਲ ਕਰ ਰਿਹਾ ਹੈ, ਸਲੋ-ਸਲੋ ਡੈਥ।ਪੰਜਾਬ ਨੇ ਸੰਤਾਪ ਹੰਢਾਇਆ। 70ਵਿਆਂ ਤੋਂ 90ਵਿਆਂ ਦੇ ਦਹਾਕੇ 20 ਵਰ੍ਹੇ। ਤਲਵਿੰਦਰ ਸਿੰਘ ਦੀ ਅੱਖ ਇਨ੍ਹਾਂ 20 ਵਰ੍ਹਿਆਂ ‘ਤੇ ਟਿਕੀ ਹੋਈ ਹੈ, ਉਸ ਦੀਆਂ ਕਹਾਣੀਆਂ ‘ਚ ਪੰਜਾਬ ਦਾ ਕਰੈਕਟਰ ਜੋ ਹੈ, ਪੰਜਾਬ ਦਾ ਆਮ ਆਦਮੀ ਜੋ ਹੈ, ਪੰਜਾਬ ਦਾ ਸੰਵੇਦਨਸ਼ੀਲ ਮਨ ਜੋ ਹੈ, ਪੰਜਾਬ ਦੀ ਗਹਿਰੀ ਅੱਖ ਜੋ ਹੈ, ਉਹ ਝਾਕ ਰਹੀ ਹੈ, ਉਹ ਝਲਕ ਰਹੀ ਹੈ। ਇਨ੍ਹਾਂ 20 ਵਰ੍ਹਿਆਂ ‘ਚ ਜੋ ਅਸੀਂ ਗਵਾਇਆ ਹੈ, ਜਿਸ ਸਟੈਗਨੇਸ਼ਨ ਦਾ ਸਾਡੀਆਂ ਦੋ ਪੀੜ੍ਹੀਆਂ ਸ਼ਿਕਾਰ ਹੋਈਆਂ, ਜਿਸ ਮਾਹੌਲ ਨੇ ਸਾਡੇ ਕਲਚਰਲ ਬੀਹੇਵੀਅਰ ਨੂੰ ਕਿਲ ਕੀਤਾ। ਤਲਵਿੰਦਰ ਨੇ ਆਪਣੇ ਨਾਵਲ ‘ਯੋਧੇ’ ਵਿੱਚ ਪੇਸ਼ ਕੀਤਾ ਹੈ। ਮਨੁੱਖਤਾ ਲਈ ਲੜ ਰਹੇ ਯੋਧਿਆਂ ਨੂੰ ਤਲਵਿੰਦਰ ਨੇ ਨਾਇਕਤਵ ਤੋਂ ਮੁਕਤ ਕਰਵਾ ਕੇ ਇਕ ਵਿਸ਼ਲੇਸ਼ਣੀ ਅੱਖ ਨਾਲ ਚਿਤਰਿਆ ਹੈ। ਪੰਜਾਬੀ ਸਾਹਿਤ ਦਾ ਦੁਖਾਂਤ ਦੇਖੋ ਕਿ ਅਸੀਂ ਅੱਜ ਵੀ ਨਾਇਕਤਵ ਦੀ ਸੂਰਮ ਗਤੀ ਵਿੱਚ ਫ਼ਸੇ ਹੋਏ ਹਾਂ। ਅਸੀਂ ਅੱਜ ਵੀ ਸੂਰਮਿਆਂ ਦੀਆਂ ਗਾਥਾਵਾਂ ਬਾਰੇ ਨਾਵਲ ਲਿਖ ਰਹੇ ਹਾਂ। ਸਪੈਨਿਸ਼ ਨਾਵਲਕਾਰ ਸਰਵਨਤਿਸ ਦਾ ਬਹੁਤ ਹੀ ਮਹੱਤਵਪੂਰਨ ਨਾਵਲ ਜੋ 13. . .
Leave a Reply