ਸਵਰਨਜੀਤ |
ਕਿਤਾਬ ਤੇਰੀ, ਕਲਮ ਤੇਰੀ ਤੇ ਸੋਚ ਵੀ ਤੇਰੀ ਆ,
ਕਿਤੇ ਭੁੱਲ ਤਾਂ ਨੀ ਗਿਆ? ਇਹ ਕੌਮ ਵੀ ਤੇਰੀ ਆ
ਸੱਚੇ ਪਿਆਰੇ ਸੂਰਮੇ, ਗੁਰੂ ਦੀਆ ਕਤਾਰਾਂ ‘ਚ,
ਵਿਰਲਾ ਹੀ ਖ਼ਾਲਸ ਰਹਿ ਗਿਆ, ਤੇਰੇ ਸੇਵਾਦਾਰਾਂ ‘ਚ
ਇੱਟ ਨਾਲ ਇੱਟ ਖੜਕਦੀ, ਤੇ ਜ਼ਮੀਨ ਵੀ ਤੇਰੀ ਆ,
ਜਥੇਦਾਰੀ ਸਾਂਭ ਲਈ, ਤੇਰੇ ਪੈਰੋਕਾਰਾਂ ‘ਚ
ਧਰਮ ਹੈ ਖੁੱਲ੍ਹਾ ਵਿੱਕ ਰਿਹਾ, ਦੀਵਾਨ ਹਜ਼ਾਰਾਂ ‘ਚ,
ਹੁਣ ਰੁਜ਼ਗਾਰ ਬਣਕੇ ਰਹਿ ਗਿਆ, ਤੇਰਿਆਂ ਪੰਜ ਕਕਾਰਾਂ ‘ਚ
ਬਾਟਾ ਜੂਠਾ ਹੋ ਗਿਆ, ਤੇਰੇ ਗੁਰੁਦਵਾਰਿਆ ‘ਚ,
ਕਈ ਧਰਮ ਵੀ ਹੁਣ ਫੁੱਟ ਪਏ, ਤੇਰੇ ਇਕਓਂਕਾਰਾਂ ‘ਚ
ਮਾਇਆ ਦਾ ਬੋਝ ਹੁਣ ਪੈ ਗਿਆ, ਤੇਰੇ ਪਾਠੀ ਪਿਆਰਾਂ ‘ਚ,
ਜੋ ਬਾਣੀ ਬਣਕੇ ਝਲਕਦੈ, ਇਥੇ ਸ਼ਬਦ ਹਜ਼ਾਰਾ ‘ਚ
-ਸਵਰਨਜੀਤ, ਧੂਰੀ
Leave a Reply