ਹੇ ਕਵੀ ਜਨੋ
ਕਵਿਤਾ ਪੁਕਾਰ ਕਰ ਰਹੀ ਹੈ
ਕਰ ਦੇਵੋ ਮੈਨੂੰ ਆਜ਼ਾਦ
ਆਪਨੇ ਅੰਦਰ ਦੀ ਵਲਗਣ ਤੋਂ
ਕਵਿਤਾ ਪੁਕਾਰ ਕਰ ਰਹੀ ਹੈ
ਕਰ ਦੇਵੋ ਮੈਨੂੰ ਆਜ਼ਾਦ
ਆਪਨੇ ਅੰਦਰ ਦੀ ਵਲਗਣ ਤੋਂ
ਉੱਡ ਲੈਣ ਦਿਓ
ਮੈਨੂੰ ਖੁੱਲੇ ਅਸਮਾਨ ਵਿਚ
ਮੈਨੂੰ ਖੁੱਲੇ ਅਸਮਾਨ ਵਿਚ
Photo- Courtesy Paige | Photo Title- All That Glitters ਕਵਿਤਾ ਦੀ ਉਡਾਣ |
ਕਵਿਤਾ ਚਾਹੁੰਦੀ ਹੈ
ਮੈਂ ਵੀ ਉੱਡਾਂ ਬਾਕੀ
ਕਵਿਤਾਵਾਂ ਨਾਲ ਤੇ
ਬਣ ਜਾਵਾਂ ਇੱਕ ਉਡਾਨ ਦਾ ਹਿੱਸਾ
ਮੈਂ ਵੀ ਉੱਡਾਂ ਬਾਕੀ
ਕਵਿਤਾਵਾਂ ਨਾਲ ਤੇ
ਬਣ ਜਾਵਾਂ ਇੱਕ ਉਡਾਨ ਦਾ ਹਿੱਸਾ
ਜੋ ਡੋਰ ਤੁਸੀਂ ਖੁਦ ਫੜੀ ਹੈ
ਤੋੜ ਦਿਓ ਉਸਨੂੰ
ਉੱਡ ਲੈਣ ਦਿਓ
ਮੈਨੂੰ ਖੁੱਲ੍ਹੇ ਅਸਮਾਨ ਵਿਚ
ਮੈਨੂੰ ਖੁੱਲ੍ਹੇ ਅਸਮਾਨ ਵਿਚ
ਕਵਿਤਾ ਕਹਿੰਦੀ ਹੈ
ਮੈਂ ਤਾਂ ਕੋਮਲ ਹਾਂ
ਸੁਹਿਰਦ ਹਾਂ
ਮੈਨੂੰ ਨਾ ਟੋਕੋ
ਨਾ ਵਰਜੋ
ਨਾ ਵਰਜੋ
ਬਾਕੀ ਕਵਿਤਾਵਾਂ
ਨਾਲ ਮਿਲਣ ਤੋਂ
ਨਾਲ ਮਿਲਣ ਤੋਂ
ਮਿਲਣ ਤੋਂ ਬਿਨਾਂ ਮੈਂ
ਅਧੂਰੀ ਹਾਂ ਤੇ
ਕਵੀ ਜੀ ! ਤੁਸੀਂ ਵੀ
ਅਧੂਰੀ ਹਾਂ ਤੇ
ਕਵੀ ਜੀ ! ਤੁਸੀਂ ਵੀ
ਸੋ ਆਓ, ਢਾਹ ਦੇਵੋ
ਇਹ ਹਉਮੈ ਦਾ ਗੁੰਬਦ
ਇਹ ਹਉਮੈ ਦਾ ਗੁੰਬਦ
ਉੱਡ ਲੈਣ ਦਿਓ
ਮੈਨੂੰ ਖੁੱਲ੍ਹੇ ਅਸਮਾਨ ਵਿਚ
ਮੈਨੂੰ ਖੁੱਲ੍ਹੇ ਅਸਮਾਨ ਵਿਚ
-ਰਾਜ ਲਾਲੀ ਸ਼ਰਮਾ
Leave a Reply