ਇਸ ਮੌਕੇ ਹੋਈ ਕਾਵਿ-ਗੋਸ਼ਟੀ ਦੌਰਾਨ ਸੁਖ਼ਨ ਸੁਨੇਹੇ ਦੇ ਕਾਮਿਆਂ ਵਿਚੋਂ ਪ੍ਰਮੁੱਖ ਸ਼ਾਇਰਾ ਹਰਪਿੰਦਰ ਰਾਣਾ ਨੇ ਸਨਮਾਨਿੋਤ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ‘ਤੇਰੀ ਖ਼ਲਕਤ ਕੇ ਮੋਹਤਬਰ ਹੈਂ ਹਮ ਘਾਸ ਖਾ ਕਰ ਭੀ ਬਮ ਬਨਾੲਂਗੇ’ ਅਤੇ ‘ਸ਼ੁਕਰੀਆ ਤੈਮੂਰ-ਉ-ਨਾਦਿਰ, ਗਜ਼ਨਵੀ ਅੰਗਰੇਜ਼ ਭਾਈਓ , ਲੂਟਨਾ ਅਬ ਆ ਗਿਆ ਹੈ ਖੁਦ ਹਮੇਂ ਖੁਦ ਅਪਨਾ ਹੀ ਘਰ’ ਵਰਗੇ ਚਰਚਿਤ ਸ਼ਿਅਰਾਂ ਦੇ ਨਾਲ ਰਚਨਾਕਾਰ ਸਤੀਸ਼ ਬੇਦਾਗ਼ ਉਸਤਾਦ ਉਰਦੂ ਸ਼ਾਇਰ ਦੇ ਰੂਪ ਵਿੱਚ ਪਛਾਣ ਬਣਾ ਚੁੱਕੇ ਹਨ । ਲੰਡਨ ਤੋ ਆਏ ਪੰਜਾਬੀ ਸ਼ਾਇਰ ਰਾਜਿੰਦਰਜੀਤ ਮਹਿਫ਼ਿਲ ਨੂੰ ਕੁਝ ਇਸ ਤਰ੍ਹਾਂ ਰੂ-ਬ-ਰੂ ਹੋਏ
ਖੁਦੀ ਨੂੰ ਆਸਰਾ ਦਿੱਤਾ ਬੇਗਾਨੀ ਆਸ ਤੋਂ ਪਹਿਲਾਂ,
ਮੈਂ ਅੱਥਰੂ ਪੂੰਝ ਚੁੱਕਾ ਸੀ ਤੇਰੇ ਧਰਵਾਸ ਤੋਂ ਪਹਿਲਾਂ
—–
ਲਿਆ ਜ਼ਰਾ ਕਾਗਜ਼ ਹੁਣੇ ਆਪਣੀ ਵਸੀਅਤ ਲਿਖ ਦਿਆਂ,
ਤਪਦਿਆਂ ਲਈ ਆਪਣੇ ਹਿੱਸੇ ਦੀ ਰਾਹਤ ਲਿਖ ਦਿਆਂ ।
ਸਮਾਗਮ ਵਿੱਚ ਬਟਾਲਾ ਦੇ ਲੇਖਕ ਚਰਨ ਆਲਮਗੀਰ ਦੇ ਨਾਵਲ ‘ਗ੍ਰੀਸ਼ਨ ਰੋਮਨ ਦੇਵਤੇ’ ਵੀ ਰੀਲੀਜ਼ ਕੀਤਾ ਗਿਆ। ਸਿਮਰਤ ਸੁਮੈਰਾ ਨੇ ਆਪਣੀਆਂ ਨਿੱਕੀਆਂ ਕਵਿਤਾਵਾਂ ਨਾਲ ਸਰੋਤਿਆਂ ਨੂੰ ਸਰਸ਼ਾਰ ਕੀਤਾ। ਕਾਵਿ-ਗੋਸ਼ਟੀ ਵਿੱਚ ਹਰਪਿੰਦਰ ਰਾਣਾ, ਸੁਰਿੰਦਰਪ੍ਰੀਤ ਘਣੀਆਂ , ਨਿਰਮੋਹੀ ਫਰੀਦਕੋਟੀ, ਸੁਨੀਲ ਚੰਦਆਨਵੀ, ਜੰਗੀਰ ਸੱਧਰ, ਕੰਵਰਜੀਤ, ਅਮਨਦੀਪ ਅਮਨ, ਵਕੀਲ ਸਿੱਧੂ, ਕੁਲਵਿੰਦਰ ਵਿਰਕ, ਪ੍ਰੋ ਦਾਤਾਰ ਸਿੰਘ ਨੇ ਰਚਨਾਵਾਂ ਪੜ੍ਹੀਆਂ। ਸਰੋਤਿਆਂ ਵਿਚ ਭੁਪਿੰਦਰਪ੍ਰੀਤ, ਗੁਰਸੇਵਕਪ੍ਰੀਤ ਕਹਾਣੀਕਾਰ, ਕੁਲਵੰਤ ਗਿੱਲ, ਹਰਜਿੰਦਰ ਸੂਰੇਵਾਲੀਆ, ਮਹਿੰਦਰਪਾਲ ਬੱਬੀ, ਪ੍ਰਿੰਸ ਧੁਨਾ, ਸਪਨ ਮਨਚੰਦਾ, ਕੰਚਨ ਬੇਦਾਗ਼, ਰੌਸ਼ਨ ਲਾਲ ਮਨਚੰਦਾ, ਰਾਮ ਕੁਮਾਰ ਬੇਦਾਗ਼ ਮੁਕਤਸਰੀ, ਮੀਨਾਕਸ਼ੀ ਨਾਗਪਾਲ, ਮੀਤੂ, ਰਜਨੀ ਬੱਤਰਾ, ਅਸ਼ੋਕ ਭਟੇਜਾ , ਰਣਜੀਤ ਸਿੰਘ, ਸੰਜੀਵ ਸੁੱਖੀ, ਲਛਮਣ ਦੋਸ਼ੀ, ਸੁਸ਼ੀਲ ਰਹੇਜਾ , ਕਾਲਾ ਸਿੰਘ, ਲਖਬੀਰ ਸਿੰਘ, ਪ੍ਰਗਟ ਸਿੰਘ ਜੰਬਰ , ਸੁਰਿੰਦਰ ਮਚਾਕੀ , ਸੰਤੋਖ ਸਿੰਘ ਭਾਣਾ ਆਦਿ ਵਿਸ਼ੇਸ਼ ਤੌਰ ਤੇ ਹਾਜ਼ਿਰੀ ਲਗਵਾਈ। ਸੰਦੀਪ ਸਿੰਘ ਨੇ ਸੁਰਿੰਦਰ ਸਲੀਮ ਦੀਆਂ ਰਚਨਾਵਾਂ ਪੜ੍ਹ ਕੇ ਸੁਣਾਈਆਂ।
Leave a Reply