ਡਾ• ਸ਼ਾਨ ਦੀ ਮੌਤ ਨਾਲ ਇਕ ਸੁੱਘੜ ਵਿਦਵਾਨ, ਨਿਰਪੱਖ ਸੰਪਾਦਕ ਅਤੇ ਗੁਰਬਾਣੀ ਦੇ ਗਿਆਤਾ ਪੰਜਾਬੀ ਸਾਹਿਤ ਜਗਤ ਤੋਂ ਹਮੇਸ਼ਾ ਲਈ ਵਿੱਛੜ ਗਏ ਹਨ । ਅਕਾਡਮੀ ਪ੍ਰਧਾਨ ਗੁਰਭਜਨ ਸਿੰਘ ਗਿੱਲ ਮੁਤਾਬਕ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਮੋਢੀ ਮੈਂਬਰ ਵਿਚੋਂ ਇਕ ਡਾ• ਸ਼ਾਨ ਪੰਜਾਬੀ ਸਾਹਿਤ ਦੀ ਸ਼ਾਨ ਸਨ ਅਤੇ ਉਨ੍ਹਾਂ ਵਲੋਂ ਲਿਖੀ ਪੁਸਤਕ ਸੱਸੀ ਹਾਸ਼ਿਮ ਨੂੰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਪਹਿਲੀ ਪ੍ਰਕਾਸ਼ਨਾ ਹੋਣ ਦਾ ਮਾਣ ਮਿਲਿਆ। ਪਿਛਲੇ ਮਹੀਨੇ ਅਕਾਡਮੀ ਦੀ ਕਾਰਜਕਾਰਨੀ ਵਿਚ ਇਸ ਪੁਸਤਕ ਦਾ ਦੁਬਾਰਾ ਪ੍ਰਕਾਸ਼ਨ ਦਾ ਫ਼ੈਸਲਾ ਲਿਆ ਗਿਆ ਸੀ। ਜਿਸ ਉਪਰ ਡਾ• ਸ਼ਾਨ ਨੇ ਬਹੁਤ ਖ਼ੁਸ਼ੀ ਪ੍ਰਗਟਾਈ ਸੀ। ਇਸ ਤੋਂ ਇਲਾਵਾ ਕਿੱਸਾ ਕਵੀ ਛੱਜੂ ਰਾਮ ਦੀਆਂ ਲਿਖਤਾਂ ਵੀ ਉਨ੍ਹਾਂ ਨੇ ਪੰਜਾਬੀ ਸਾਹਿਤ ਅਕਾਡਮੀ ਨੂੰ ਸੌਂਪਣ ਦਾ ਸੁਨੇਹਾ ਦਿੱਤਾ ਸੀ।
ਪੰਜਾਬੀ ਅਕਾਡਮੀ ਵੱਲੋਂ ਜਾਰੀ ਕੀਤੇ ਗਏ ਇੱਕ ਸ਼ੋਕ ਪੱਤਰ ਵਿਚ ਦੱਸਿਆ ਗਿਆ ਹੈ ਕਿ ਅੱਜ ਭਾਰਤੀ ਸਮੇਂ ਅਨੁਸਾਰ 4 ਵਜੇ ਦਰਸ਼ਨ ਗਿੱਲ ਦਾ ਸਰੀ ਵਿਖੇ ਦਿਹਾਂਤ ਹੋ ਗਿਆ ਹੈ। ਉਹ ਲਗਭਗ 70 ਵਰ੍ਹਿਆਂ ਦੇ ਸਨ। ਦਰਸ਼ਨ ਗਿੱਲ ਦਾ ਕੈਨੇਡਾ ਵਿਚ ਸਾਹਿਤਕ ਸਰਗਰਮੀਆਂ, ਪੰਜਾਬੀ ਪੱਤਰਕਾਰੀ ਅਤੇ ਪੰਜਾਬੀ ਸਾਹਿਤ ਦੇ ਪਾਸਾਰ ਲਈ ਅਹਿਮ ਯੋਗਦਾਨ ਸੀ, ਜਿਸ ਲਈ ਉਨ੍ਹਾਂ ਨੂੰ ਹਮੇਸ਼ਾ ਚੇਤੇ ਕੀਤਾ ਜਾਵੇਗਾ। ਗੁਰਭਜਨ ਗਿੱਲ ਨੇ ਦੱਸਿਆ ਦਰਸ਼ਨ ਗਿੱਲ ਕੈਨਡਾ ਵਿਚ ਪਹਿਲਾ ਮਾਸਿਕ ਪੱਤਰ ਵਤਨੋਂ ਦੂਰ ਆਰੰਭ ਕਰਨ ਵਾਲੀ ਟੀਮ ਦੇ ਮੁੱਖ ਮੈਂਬਰ ਸਨ।
ਪ੍ਰਧਾਨ ਗੁਰਭਜਨ ਸਿੰਘ ਗਿੱਲ ਦੇ ਨਾਲ ਹੀ ਸਾਬਕਾ ਪ੍ਰਧਾਨ ਸੁਰਜੀਤ ਪਾਤਰ, ਸੀਨੀਅਰ ਮੀਤ ਪ੍ਰਧਾਨ, ਸੁਖਜੀਤ, ਸਾਬਕਾ ਜਨਰਲ ਸਕੱਤਰ ਰਵਿੰਦਰ ਭੱਠਲ, ਕਾਰਜਕਾਰਨੀ ਮੈਂਬਰ ਨਿਰਮਲ ਜੌੜਾ, ਤ੍ਰਿਲੋਚਨ ਲੋਚੀ, ਗੁਰਚਰਨ ਕੌਰ ਕੋਚਰ, ਸੁਦਰਸ਼ਨ ਗਾਸੋ ਨੇ ਗਿੱਲ ਦੀ ਮੌਤ ‘ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।ਇਸ ਦੇ ਨਾਲ ਹੀ ਹਰਨਾਮ ਸਿੰਘ ਸ਼ਾਨ ਦੇ ਦਿਹਾਂਤ ਤੇ ਉਪਰੋਕਤ ਅਹੁਦੇਦਾਰਾਂ ਦੇ ਨਾਲ ਨਾਲ ਅਕਾਡਮੀ ਦੀ ਕਾਰਜਕਾਰਨੀ ਦੇ ਮੈਂਬਰ ਅਨੂਪ ਸਿੰਘ ਬਟਾਲਾ, ਲਾਭ ਸਿੰਘ ਖੀਵਾ, ਸੁਸ਼ੀਲ ਦੁਸਾਂਝ ਅਤੇ ਜਗਵਿੰਦਰ ਸਿੰਘ ਨਿਰਾਲਾ ਨੇ ਵੀ ਡਾ. ਸ਼ਾਨ ਦੀ ਮੌਤ ਤੇ ਡੂੰਘ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।
Leave a Reply