ਆਪਣੀ ਬੋਲੀ, ਆਪਣਾ ਮਾਣ

ਚੰਦਰ ਸ਼ੇਖਰ ਆਜ਼ਾਦ ਤੇ ਭਾਰਤੀ ਕ੍ਰਾਂਤੀਕਾਰੀ ਅੰਦੋਲਨ

ਅੱਖਰ ਵੱਡੇ ਕਰੋ+=
27 ਫਰਵਰੀ, ਸ਼ਹੀਦੀ ਦਿਵਸ ‘ਤੇ ਯਾਦ ਕਰਦਿਆਂ

ਚੰਦਰ ਸ਼ੇਖਰ ਆਜ਼ਾਦ (23 ਜੁਲਾਈ 1906-27 ਫਰਵਰੀ 1931) ਭਾਰਤੀ ਕ੍ਰਾਂਤੀਕਾਰੀ ਅੰਦੋਲਨ ਦੇ ਅਜਿਹੇ ਥੰਮ੍ਹ ਸਨ, ਜੋ ਹਿੰਦੂਸਤਾਨ ਪ੍ਰਜਾਤੰਤਰ ਸੰਘ ਦੇ ਬਣਨ ਦੇ ਦਿਨਾਂ ਤੋ ਹੀ ਇਸ ਵਿਚ ਸ਼ਾਮਿਲ ਹੋਏ ਅਤੇ ਹਿੰਦੂਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਦੇ ਅੰਤ ਦਾ, ਆਪ ਦੀ ਸ਼ਹੀਦੀ ਹੀ ਨਾਲ ਹੀ ਹੋਇਆ। ਆਪ ਇਸ ਅੰਦੋਲਨ ਲਈ ਆਦਿ ਤੋਂ ਅੰਤ ਤੱਕ ਕ੍ਰਿਆਸ਼ੀਲ ਰਹੇ। ਆਪ ਇੱਕ ਦੰਦ ਕਥਾ ਬਣ ਗਏ ਸਨ ਤੇ ਉਨ੍ਹਾਂ ਦੀ ਫਰਾਰੀ ਅਤੇ ਪੁਲਿਸ ਨੂੰ ਚਕਮਾ ਦੇ ਕੇ ਬਚ ਨਿਕਲਣ ਦੇ ਕਿੱਸੇ ਦਲ ਵਿੱਚ ਆਮ ਹੀ ਮਸ਼ਹੂਰ ਸਨ। ਚੰਦਰ ਸ਼ੇਖਰ ਆਜ਼ਾਦ ਦਾ ਜਨਮ 23 ਜੁਲਾਈ 1906 ਮੱਧ ਪ੍ਰਦੇਸ਼ ਦੀ ਅਲੀਰਾਜਪੁਰ ਰਿਆਸਤ ਦੇ ਭਾਵਰਾ ਪਿੰਡ ਵਿੱਚ ਹੋਇਆ ਇਹ ਪਿੰਡ ਇਸ ਸਮੇਂ ਮੱਧ ਪ੍ਰਦੇਸ਼ ਦੇ ਜਿਲ੍ਹਾ ਝਾਬੂਲਾ ਵਿੱਚ ਸਥਿਤ ਹੈ। ਆਜ਼ਾਦ, ਮਾਤਾ ਜਗਰਾਣੀ ਦੇਵੀ ਤੇ ਪਿਤਾ ਪੰਡਿਤ ਸੀਤਾ ਰਾਮ ਤਿਵਾੜੀ ਦੇ ਸਭ ਤੋ ਛੋਟੇ (ਪੰਜਵੇਂ) ਪੁੱਤਰ ਸਨ।ਕਿਹੋ ਜਿਹਾ ਸੀ ਬਚਪਨ?ਬਚਪਨ ਵਿੱਚ ਆਪ ਪੜ੍ਹਾਈ ਦੀ ਥਾਂ ‘ਤੇ ਤੀਰ ਅੰਦਾਜ਼ੀ ਦਾ ਜਿਆਦਾ ਸ਼ੌਂਕ ਰੱਖਦੇ ਸੀ, ਜਿਸ ਕਰਕੇ ਆਪ ਵੱਧ ਪੜ੍ਹਾਈ ਵੀ ਨਹੀਂ ਕਰ ਸਕੇ ਅਤੇ ਮਾਤਾ ਪਿਤਾ ਨੇ ਨੌਕਰੀ ਤੇ ਲਗਵਾ ਦਿੱਤਾ। ਉਸ ਨੌਕਰੀ ਲਈ ਆਜ਼ਾਦ ਕਦੋਂ ਬਣੇ ਸੀ, ਉਨ੍ਹਾਂ ਨੇ ਤਾਂ ਆਉਣ ਵਾਲੇ ਵਕਤ ਵਿੱਚ ਭਾਰਤੀ ਕ੍ਰਾਂਤੀਕਾਰੀ ਅੰਦੋਲਨ ਦੀ ਵਾਗਡੋਰ ਸਾਂਭਣੀ ਸੀ। ਮੌਕਾ ਪਾ ਕੇ ਆਜ਼ਾਦ ਘਰੋਂ ਨਿਕਲ ਤੁਰੇ ਤੇ ਬੰਬਈ ਵਿੱਚ ਜਹਾਜਾਂ ਤੇ ਰੰਗ ਕਰਨ ਵਾਲੇ ਰੰਗਸਾਜ਼ਾਂ ਦੇ ਸਹਾਇਕ ਦੇ ਤੌਰ ‘ਤੇ ਕੰਮ ਕਰਨ ਲੱਗੇ, ਪਰ ਉਥੋਂ ਦੇ ਮਜ਼ਦੂਰਾਂ ਦਾ ਜੀਵਨ ਬੜਾ ਕਠਿਨ ਸੀ। ਇੱਕੋ ਇੱਕ ਕੋਠੜੀ ‘ਚ ਕਈ ਮਜ਼ਦੂਰਾਂ ਨਾਲ ਰਹਿਣਾ ਅਤੇ ਦੂਸ਼ਿਤ ਹਵਾ ‘ਚ ਸਾਹ ਲੈਣਾ ਵੀ ਦੂੱਭਰ ਸੀ। ਓਥੋਂ ਦੀ ਮਸ਼ੀਨੀ ਜਿੰਦਗੀ ਤੋਂ ਨਫ਼ਰਤ ਹੋ ਗਈ ਤੇ ਹੌਲੀ ਹੌਲੀ ਬੰਬਈ ਵੀ ਛੱਡਣ ਦਾ ਮਨ ਬਣਾ ਲਿਆ। ਓਥੋਂ ਬਨਾਰਸ ਲਈ ਕੂਚ ਕੀਤਾ ਤੇ ਜਾਣਕਾਰ ਸ਼ਿਵ ਵਿਨਾਯਕ ਮਿਸ਼ਰਾ ਦੀ ਮਦਦ ਨਾਲ ਸੰਸਕ੍ਰਿਤ ਸਕੂਲ ਵਿੱਚ ਦਾਖਲਾ ਲੈ ਲਿਆ।ਕਿਵੇਂ ਬਣੇ ਆਜ਼ਾਦ?1921 ਵਿੱਚ ਨਾ-ਮਿਲਵਰਤਨ ਲਹਿਰ ਵਿੱਚ ਹਿੱਸਾ ਲਿਆ। ਸੰਸਕ੍ਰਿਤ ਕਾਲਜ ਵਿਖੇ ਧਰਨਾ ਦਿੰਦੇ ਹੋਏ ਪੰਦਰਾਂ ਵਰ੍ਹਿਆਂ ਦਾ ਚੰਦਰ ਸ਼ੇਖਰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਮੁਕੱਦਮਾ ਚੱਲਿਆ। ਅਦਾਲਤ ਨੇ ਪੁੱਛਿਆ-ਤੇਰਾ ਨਾਂਅ ਕੀ ਹੈ‘ਆਜ਼ਾਦ’ਪਿਓ ਦਾ ਨਾਂਅ‘ਆਜ਼ਾਦ’ਘਰ‘ਜੇਲ੍ਹ’ਇਨ੍ਹਾਂ ਜਵਾਬਾਂ ਤੋਂ ਖਫ਼ਾ ਅਦਾਲਤ ਨੇ 15 ਬੈਂਤਾਂ ਦੀ ਸਜ਼ਾ ਦਿੱਤੀ। ਆਪ ਨੇ ਹਰ ਬੈਂਤ ਦੇ ਵਾਰ ‘ਤੇ ‘ਭਾਰਤ ਮਾਂ ਦੀ ਜੈ’ ਅਤੇ ‘ਮਹਾਤਮਾ ਗਾਂਧੀ ਦੀ ਜੈ’ ਨਾਅਰੇ ਲਾਏ। ਇਸ ਤੋਂ ਬਾਦ ਆਪਦੇ ਨਾਂਅ ਨਾਲ ਪੱਕੇ ਤੌਰ ‘ਤੇ ਹੀ ਆਜ਼ਾਦ ਜੁੜ ਗਿਆ ਅਤੇ ਆਪ ਚੰਦਰ ਸ਼ੇਖਰ ਆਜ਼ਾਦ ਹੋ ਗਏ।ਕਿਵੇਂ ਹੋਏ ਮਹਾਤਮਾ ਗਾਂਧੀ ਦੇ ਰਾਹ ਤੋਂ ਦੂਰ?ਫਰਵਰੀ 1922 ਵਿੱਚ ਉਸ ਸਮੇਂ ਨਾ-ਮਿਲਵਰਤਨ ਅੰਦੋਲਨ ਵਾਪਸ ਲਿਆ ਗਿਆ, ਜਦ ਇਹ ਪੂਰੀ ਚੜ੍ਹਤ ‘ਤੇ ਸੀ। ਦੂਜੇ ਪਾਸੇ 1921-22 ਵਿੱਚ ਬਾਰਦੌਲੀ ਵਿੱਚ ਵੀ ਆਜ਼ਾਦੀ ਲਈ ਬੜਾ ਭਾਰੀ ਸੱਤਿਆਗ੍ਰਹਿ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਚੌਰਾ ਚੌਰੀ ਵਿੱਚ ਹੋਈ ਇੱਕ ਘਟਨਾ ਪਿੱਛੋਂ ਇੰਨਾ ਵੱਡਾ ਅੰਦੋਲਨ ਵਾਪਸ ਲੈਣਾ ਇੱਕ ਮੰਦਭਾਗੀ ਘਟਨਾ ਸੀ। ਬਸ ਇਸੇ ਨੇ ਹੀ ਆਪ ਦਾ ਮਹਾਤਮਾ ਗਾਂਧੀ ਦੇ ਰਾਹ ਅਤੇ ਅੰਦੋਲਨ ਤੋਂ ਮਨ ਖੱਟਾ ਕਰ ਦਿੱਤਾ ਸੀ। ਬਾਰਦੌਲੀ ਦੀਆਂ ਤਿਆਰੀਆਂ ਵਿੱਚੇ ਰਹਿ ਜਾਣ ਕਰਕੇ ਕ੍ਰਾਂਤੀਕਾਰੀ ਅੰਦੋਲਨਕਾਰੀਆਂ ਦੇ ਵਿੱਚ ਰੋਹ ਸੀ। ਜੋ ਨੌਜਵਾਨ ਆਪਣੀਆਂ ਪੜ੍ਹਾਈਆਂ ਛੱਡ ਕੇ ਨਾ-ਮਿਲਵਰਤਨ ਲਹਿਰ ਵਿੱਚ ਸ਼ਾਮਿਲ ਹੋਏ ਸਨ, ਉਹਨਾਂ ਨੂੰ ਮਹਾਤਮਾ ਗਾਂਧੀ ਨੇ ਨਿਰਾਸ਼ ਕੀਤਾ ਸੀ। ਚੰਦਰ ਸ਼ੇਖਰ ਆਜ਼ਾਦ ਅੰਦਰ ਵੀ ਬੇਚੈਨੀ ਸੀ। ਉਹ ਵੀ ਭਾਰਤ ਦੀ ਆਜ਼ਾਦੀ ਦਾ ਸੁਪਨਾ ਲੈ ਕੇ ਹੀ ਤਾਂ ਇਸ ਵਿੱਚ ਕੁੱਦਿਆ ਸੀ।ਇਸ ਤੋਂ ਬਾਅਦ ਕਾਸ਼ੀ ਵਿੱਦਿਆਪੀਠ ਵਿੱਚ ਆਪ ਨੇ ਦਾਖਲਾ ਲਿਆ ਅਤੇ ਇੱਥੇ ਹੀ ਉਨ੍ਹਾਂ ਦੀ ਮਨਮਥਨਾਥ ਗੁਪਤ ਅਤੇ ਪ੍ਰਣਵੇਸ਼ ਚੈਟਰਜੀ ਨਾਲ ਮੁਲਾਕਾਤ ਹੋਈ ਤੇ ਇਨਕਲਾਬੀ ਸੰਗਠਨ ਵਿੱਚ ਸ਼ਾਮਿਲ ਹੋਣ ਦੇ ਬੂਹੇ ਖੁੱਲ੍ਹ ਗਏ।ਇੱਕ ਨਵੇਂ ਕ੍ਰਾਂਤੀਕਾਰੀ ਦਲ ਦਾ ਗਠਨਮਹਾਤਮਾ ਗਾਂਧੀ ਤੋਂ ਟੁੱਟੇ ਅਸੰਤੁਸ਼ਟ ਨੌਜਵਾਨਾ ਨੇ ਨਵੀਂ ਜੱਥੇਬੰਦੀ ਦੀ ਭਾਲ ਸ਼ੂਰ ਕੀਤੀ। 1923 ਵਿੱਚ ਸ਼ਚਿੰਦਰਨਾਥ ਸਾਨਿਆਲ ਦੇ ਯਤਨਾ ਨਾਲ ਇੱਕ ਜੱਥੇਬੰਦੀ ਦਾ ਗਠਨ ਕੀਤਾ ਗਿਆ। 1924 ਤੱਕ ਹੋਰ ਵੀ ਜੱਥੇਬੰਦੀਆਂ ਦਾ ਗਠਨ ਹੋਇਆ। ਬੰਗਾਲ ਦੇ ਪੁਰਾਣੇ ਕ੍ਰਾਂਤੀਕਾਰੀਆਂ ਨੇ ਵੀ ਸੰਗਠਿਤ ਹੋਣਾ ਸ਼ੂਰ ਕੀਤਾ, ਪਰ 1924 ਦੇ ਬੰਗਾਲ ਆਰਡੀਨੈਂਸ ਕਰਕੇ ਇਨ੍ਹਾਂ ਨੂੰ ਵੱਡਾ ਧੱਕਾ ਲੱਗਾ। ਸਾਨਿਆਲ ਤੇ ਰਾਮ ਪ੍ਰਸਾਦ ਬਿਸਮਿਲ ਨੇ ਹੋਰ ਦਲਾਂ ਨਾਲ ਮਿਲ ਕੇ ਇੱਕ ਜੱਥੇਬੰਦੀ ਖੜ੍ਹੀ ਕੀਤੀ, ਜਿਸਦਾ ਨਾਂ ਹਿੰਦੁਸਤਾਨ ਪ੍ਰਜਾਤੰਤਰ ਸੰਘ ਰੱਖਿਆ ਗਿਆ। ਇਲਾਹਾਬਾਦ ਵਿਖੇ ਸ਼ਚਿੰਦਰਨਾਥ ਸਾਨਿਆਲ, ਰਾਮ ਪ੍ਰਸਾਦ ਬਿਸਮਿਲ ਅਤੇ ਯਦੂਗੋਪਾਲ ਮੁਖ਼ਰਜੀ ਨੇ ਮਿਲ ਕੇ ਇਸਦੇ ਸੰਵਿਧਾਨ ਦਾ ਨਿਰਮਾਣ ਕੀਤਾ, ਜੋ ਪੀਲੇ ਕਾਗਜ਼ ਉੱਪਰ ਲਿਖਿਆ ਗਿਆ ਅਤੇ ਇਹ ਪੀਲਾ ਪਰਚਾ (Yellow Pamphlet) ਨਾਮ ਨਾਲ ਮਸ਼ਹੂਰ ਹੋਇਆ। ਇਸ ਤੋਂ ਇਲਾਵਾ ਇੱਕ ਹੋਰ ਦਸਤਾਵੇਜ਼ ਤਿਆਰ ਕੀਤਾ ਗਿਆ, ਜੋ ਹਿੰਦੁਸਤਾਨ ਪ੍ਰਜਾਤੰਤਰ ਸੰਘ (ਐਚ. ਆਰ. ਏ) ਦਾ ਐਲਾਨਨਾਮਾ ਸੀ। ਇਹ ਪੂਰੇ ਉੱਤਰੀ ਭਾਰਤ ਵਿੱਚ 1 ਜਨਵਰੀ 1925 ਦੀ ਰਾਤ ਵੰਡਿਆ ਗਿਆ।ਚੰਦਰ ਸ਼ੇਖਰ ਆਜ਼ਾਦ ਦਾ ਐਚ•ਆਰ•ਏ• ਵਿੱਚ ਸ਼ਾਮਿਲ ਹੋਣਾ

lalla_logo_blue

ਅੱਗੇ ਪੜ੍ਹਨ ਲਈ ਲੌਗਿਨ ਕਰੋ ਜੀ। 

ਜੇ ਤੁਸੀਂ ਇਸ ਵੈਬਸਾਈਟ ‘ਤੇ ਪਹਿਲਾਂ ਕਦੇ ਲੌਗਿਨ ਨਹੀਂ ਕੀਤਾ ਤਾਂ ਨਵੀਂ ਆਈ-ਡੀ ਬਣਾ ਕੇ ਮੁਫ਼ਤ ਮੈਂਬਰਸ਼ਿਪ ਪ੍ਰਾਪਤ ਕਰਨ ਲਈ, ਹੇਠਾਂ ਕਲਿੱਕ ਕਰੋ। 

ਨਵੀਂ ਆਈ-ਡੀ ਬਣਾਉ

ਕੋਈ ਸਮੱਸਿਆ ਆ ਰਹੀ ਹੈ ਤਾਂ ਇੱਥੇ ਕਲਿੱਕ ਕਰ ਕੇ ਵੀਡੀਉ ਦੇਖੋ।

ਜਾਂ 87279-87379 ਉੱਤੇ ਵੱਟਸ-ਐਪ ਕਰੋ


ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ


Posted

in

Tags:

Comments

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com