ਆਪਣੀ ਬੋਲੀ, ਆਪਣਾ ਮਾਣ

ਡਾਇਰੀ ਦੇ ਪੰਨੇ । ਮਾਂ ਦੀਆਂ ਪੈੜ੍ਹਾਂ । ਗੁਰੀ ਲੁਧਿਆਣਵੀ

ਅੱਖਰ ਵੱਡੇ ਕਰੋ+=
punjabi writer guri ludhianavi
ਗੁਰੀ ਲੁਧਿਆਣਵੀ
ਸਾਲ 2011 ‘ਚ ਸ਼ਾਇਦ ਜੇਠ ਮਹੀਨੇ ਦੇ ਅਖੀਰਲੇ ਦਿਨ ਚਲਦੇ ਸੀ ਤੇ ਸਾਡੀ ਆਖਰੀ ਸੇਮੈਸਟਰ ਦੀ ਟ੍ਰੇਨਿੰਗ ਦਾ ਵੀ ਥੋੜ੍ਹਾ ਹੀ ਸਮਾਂ ਰਹਿ ਗਿਆ ਸੀ। ਮੇਰੀ ਪਿਆਰੀ ਦੋਸਤ ਦਾ ਫ਼ੋਨ ਆਇਆ ਕਿ ਮੰਮੀ ਨੇ ਮੋਹਾਲੀ ਆਉਣਾ ਤੇ ਤੂੰ ਕਿਤੇ ਜਾਈ ਨਾ, ਤੇਰੇ ਨਾਲ ਮਿਲਾਉਣਾ ਉਨ੍ਹਾਂ ਨੂੰ। ਮੇਰੀ ਤਾਂ ਖੁਸ਼ੀ ਦੀ ਕੋਈ ਹੱਦ ਹੀ ਨਹੀਂ ਰਹੀ। ਮੈਂ ਘਰ ਵੀ ਫ਼ੋਨ ਕਰਤਾ ਕਿ ਮੈਂ ਦੋ ਹਫ਼ਤੇ ਲਈ ਘਰ ਨਹੀਂ ਆਉਣਾ।
ਮੰਮੀ ਆਏ ਤੇ ਮੈਨੂੰ ਬਹੁਤ ਅਪਣੱਤ ਨਾਲ ਮਿਲੇ। ਜਿਵੇਂ ਮੇਰੇ ਦਿਮਾਗ ਚ ਛਵੀ ਸੀ ਕਿ ਜੱਟਾਂ ਦੇ ਮਾਪੇ ਬਹੁਤ ਅੜਬ ਹੁੰਦੇ ਨੇ, ਉਹ ਇਸ ਤੋਂ ਬਿਲਕੁਲ ਉਲਟ ਸੀ। ਤਿੰਨ ਦਿਨ ਦੇ ਵਕਫੇ ਵਿੱਚ ਅਸੀਂ ਸਭ ਇਕੱਠੇ ਆਨੰਦਪੁਰ ਸਾਹਿਬ, ਨਾਢਾ ਸਾਹਿਬ ਤੇ ਹੋਰ ਕਈ ਜਗ੍ਹਾ ਘੁੰਮ ਕੇ ਵੀ ਆਏ। ਕਿਤੇ ਵੀ ਉਨ੍ਹਾਂ ਨੇ ਮੈਨੂੰ ਓਪਰਾਪਨ ਨਹੀਂ ਮਹਿਸੂਸ ਹੋਣ ਦਿੱਤਾ। ਨਾਲ ਉਨ੍ਹਾਂ ਦਾ ਬਾਰਾਂ ਕੁ ਸਾਲ ਦਾ ਪੋਤਾ ‘ਕਰਨ’ ਵੀ ਆਇਆ ਸੀ। ਉਹ ਮੈਥੋਂ ਭਾਵੇਂ ਜਕਦਾ ਸੀ ਪਰ ਮੇਰਾ ਉਹਦੇ ਨਾਲ ਆਪਣੇ ਬੱਚੇ ਵਾਂਗ ਹੀ ਮੋਹ ਪੈ ਗਿਆ ਸੀ।
ਅੱਜ ਉਨ੍ਹਾਂ ਦੀ ਜਾਣ ਦੀ ਵਾਰੀ ਸੀ ਤੇ ਅੱਡੇ ਤੇ ਛੱਡ ਕੇ ਆਉਣ ਦੀ ਜ਼ਿੰਮੇਵਾਰੀ ਵੀ ਮੇਰੀ ਹੀ ਸੀ, ਕਿਉਂਕਿ ਮੇਰੀ ਦੋਸਤ ਦਾ ਕੁਝ ਸਮਾਨ ਮੰਮੀ ਨੇ ਘਰ ਵਾਪਿਸ ਵੀ ਲੈ ਕੇ ਜਾਣਾ ਸੀ। ਮੋਟਰਸਾਇਕਲ ਉੱਤੇ ਬਿਠਾ ਕੇ ਮੈਂ ਉਹਨਾਂ ਨੂੰ 43 ਸੈਕਟਰ ਬੱਸ ਅੱਡੇ ਤੱਕ ਲੈ ਗਿਆ। ਮੋਟਰ-ਸਾਇਕਲ ਬਾਹਰ ਖੜਾ ਕਰ ਕੇ ਮੈਂ ਸਮਾਨ ਚੁੱਕ ਕੇ ਉਹਨਾਂ ਦੇ ਨਾਲ ਪਿੰਡ ਦੇ ਕਾਉਂਟਰ ਵੱਲ ਹੋ ਤੁਰਿਆ। ਜਾਂਦਿਆਂ ਮੈਂ ਵੇਖਿਆ ਕਿ ਉਹਨਾਂ ਦੀ ਜੁੱਤੀ ਥੱਲੇ ਚੀਕਣੀ ਮਿੱਟੀ ਲੱਗ ਗਈ। ਪਰ ਕਾਹਲ੍ਹੀ ‘ਚ ਨਾ ਉਹਨਾਂ ਨੇ ਗੌਲਿਆ ਤੇ ਮੈਂ ਵੀ ਅਣਦੇਖਿਆ ਕਰਤਾ। ਕਾਉਂਟਰ ਤੇ ਬੱਸ ਤਿਆਰ ਖੜ੍ਹੀ ਸੀ। ਉਹਨਾਂ ਦਾ ਸਮਾਨ ਫੜਾ ਕੇ ਮੈਂ ਪੈਰੀਂ ਹੱਥ ਲਾਇਆ ਤੇ ਉਨ੍ਹਾਂ ਨੇ ਅਸੀਸ ਦਿੱਤੀ। “ਰੂਹ ਖੁਸ਼ ਹੋਗੀ ਪੁੱਤਰਾ ਤੈਨੂੰ ਵੇਖਕੇ..!! ਮੈਂ ਜੀਅ ਤੋੜ ਕੋਸ਼ਿਸ਼ ਕਰੂੰ ਕਿ ਤੂੰ ਹੀ…” ਇੰਨਾ ਕਹਿ ਕੇ ਕੇ ਉਹ ਪਿਆਰ ਨਾਲ ਗਲੇ ਮਿਲੇ। ਮੈਂ ਕਰਨ ਦਾ ਸਿਰ ਪਲੋਸਿਆ ਤੇ ਫਿਰ ੳਹ ਚਲੇ ਗਏ ।
footprints of mother in law beloved girlfriend mother
Footprints । ਮਾਂ ਦੀਆਂ ਪੈੜਾਂ ਦੇ ਨਿਸ਼ਾਨ ਦੀ ਤਸਵੀਰ
ਭਰੀਆਂ ਅੱਖਾਂ ਨਾਲ ਮੈਂ ਕਾਉਂਟਰ ਦੇ ਨਾਲ ਦੇ ਬੈਂਚ ਤੇ ਬੈਠਿਆ ਤਾਂ ਮੇਰੀ ਨਿਗ੍ਹਾ ਫ਼ਰਸ਼ ਤੇ ਪਈਆਂ ਪੈੜ੍ਹਾਂ ਤੇ ਪਈ। ਇਹਨਾਂ ਪੈੜ੍ਹਾਂ ਵਿੱਚ ਉਨ੍ਹਾਂ ਦੀ ਗਿੱਲੀ ਜੁੱਤੀ ਦੇ ਨਿਸ਼ਾਨ ਵੀ ਸੀ। ਕੁਦਰਤੀ ਉਦੋਂ ਮੈਂ ਆਪਣੇ ਦੋਸਤ ਦਾ ਛੋਟਾ ਕੈਮਰਾ ਜੇਬ ਵਿੱਚ ਪਾ ਕੇ ਲਿਆਇਆ ਸੀ ਜੋ ਉਸ ਨੂੰ ਵਾਪਸੀ ਤੇ ਮੋੜਨਾ ਸੀ। ਮੈਂ ਝੱਟ ਕੈਮਰਾ ਕੱਢਿਆ ਤੇ ਉਨ੍ਹਾਂ ਪੈੜਾਂ ਨੂੰ ਇੱਕ ਤਸਵੀਰ ‘ਚ ਕੈਦ ਕਰ ਲਿਆ। ਉਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਕਦੇ ਮਿਲ ਤਾਂ ਨਹੀਂ ਸਕਿਆ। ਪਰ ਜਦ ਵੀ ਕਿਤੇ ਇੱਛਾ ਜਾਗਦੀ ਹੈ ਤਾਂ ਬੇਵੱਸ ਹੋ ਕੇ ਇਹ ਤਸਵੀਰ ਵੇਖ ਲੈਨਾਂ। ਉਨ੍ਹਾਂ ਦੀ ਦਿੱਤੀ ਅਸੀਸ ਚੇਤੇ ਕਰ ਲੈਨਾ। ਕਿ ਸ਼ਾਇਦ… ਸ਼ਾਇਦ ਕਿਤੇ ਰੱਬ ਇਸ ਬੁੱਢੀ ਮਾਂ ਦੀ ਵੀ ਸੁਣ ਲਵੇ….
– ਗੁਰੀ ਲੁਧਿਆਣਵੀ

ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ


Posted

in

, ,

Tags:

Comments

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com