ਆਪਣੀ ਬੋਲੀ, ਆਪਣਾ ਮਾਣ

ਦਲਵੀਰ ਸਿੰਘ ਲੁਧਿਆਣਵੀ ਦੀ ‘ਲੋਕ-ਮਨ ਮੰਥਨ’ ਦੀ ਘੁੰਡ ਚੁਕਾਈ

ਅੱਖਰ ਵੱਡੇ ਕਰੋ+=

ਲੁਧਿਆਣਾ: ਬੀਤੇ ਦਿਨੀਂ ਦਲਵੀਰ ਸਿੰਘ ਲੁਧਿਆਣਵੀ ਦਾ ਪਲੇਠਾ ਨਿਬੰਧ-ਸੰਗ੍ਰਹਿ ‘ਲੋਕ-ਮਨ ਮੰਥਨ’ ਦੀ ਘੁੰਡ ਚੁਕਾਈ, ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ), ਲੁਧਿਆਣਾ ਵਿਖੇ ਉਪ-ਕੁਲਪਤੀ ਡਾ. ਵੀ ਕੇ ਤਨੇਜਾ ਨੇ ਕੀਤੀ। ਡਾ. ਤਨੇਜਾ ਨੇ ਕਿਹਾ, “ਮੈਨੂੰ ਮਾਣ ਹੈ ਕਿ ਸਾਡੇ ਹੀ ਸਟਾਫ ਵਿਚੋਂ ਇਕ ਮੈਂਬਰ ਦਲਵੀਰ ਸਿੰਘ ਲੁਧਿਆਣਵੀ ਨੇ ਯੂਨੀਵਰਸਿਟੀ ਦੀ ਸੇਵਾ ਦੇ ਨਾਲ-ਨਾਲ ਆਪਣੀ ਲੇਖਣੀ ਰਾਹੀਂ ਮਾਂ-ਬੋਲੀ ਦੀ ਸੇਵਾ ਹੀ ਨਹੀਂ ਕੀਤੀ, ਸਗੋਂ ਸਮਾਜ ਨੂੰ ਨਵੀਂ ਸੇਧ ਦਿੱਤੀ ਹੈ । ਦਲਵੀਰ ਨੇ ਵਿਗਿਆਨਿਕ ਸੋਚ ਨੂੰ ਸਾਹਿਤ ਵਿੱਚ ਸ਼ਾਮਿਲ ਕਰਕੇ ਇੱਕ ਨਵੀਂ ਪਿਰਤ ਪਾਈ ਹੈ, ਜੋ ਆਮ ਲੋਕਾਂ ਨੂੰ ਅਪਣੇ ਵੱਲ ਖਿੱਚਦੀ ਹੈ ।”

ਪ੍ਰਧਾਨਗੀ ਮੰਡਲ ਵਿੱਚ ਮਾਣਯੋਗ ਡਾ. ਵੀ ਕੇ ਤਨੇਜਾ ਦੇ ਇਲਾਵਾ ਨਿਰਦੇਸ਼ਕ ਪਸਾਰ ਸਿੱਖਿਆ ਡਾ. ਉਂਕਾਰ ਸਿੰਘ ਪਰਮਾਰ, ਨਾਵਲਕਾਰ ਪ੍ਰੋ: ਨਰਿੰਜਨ ਤਸਨੀਮ, ਪੰਜਾਬੀ ਨਾਵਲ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਸ੍ਰ. ਕਰਮਜੀਤ ਸਿੰਘ ਔਜਲਾ ਅਤੇ ਪੰਜਾਬੀ ਸਭਿਆਚਾਰ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਗੁਰਭਜਨ ਗਿੱਲ ਸ਼ਾਮਿਲ ਹੋਏ । ਡਾ. ਪ੍ਰਿਥੀਪਾਲ ਸਿੰਘ ਸੋਹੀ ਅਤੇ ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਆਪਣੇ ਪਰਚੇ ਪੜ੍ਹੇ । ਡਾ. ਗੁਲਜ਼ਾਰ ਪੰਧੇਰ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਕਿਹਾ ਕਿ ਦਲਵੀਰ ਦੀ ਇਹ ਸੱਚੀ-ਸੁੱਚੀ ਕਿਰਤ ਹੈ ।

ਡਾ. ਉਂਕਾਰ ਸਿੰਘ ਪਰਮਾਰ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਚੰਗਾ ਸਾਹਿਤ ਹੀ ਚੰਗੇ ਸਮਾਜ ਦੀ ਸਿਰਜਣਾ ਕਰਦਾ ਹੈ । ਦਲਵੀਰ ਨੇ ਸਮਾਜਿਕ ਕੁਰੀਤੀਆਂ ਦੀ ਥੇਹ ਉੱਤੇ ਇੱਕ ਐਸਾ ਬੂਟਾ ਲਾਇਆ ਹੈ, ਜੋ ਬਿਹਤਰ ਸਮਾਜ ਦੀ ਸਿਰਜਣਾ ਕਰਦਾ ਹੋਇਆ ਭਾਰਤ ਨੂੰ ਬੁਲੰਦੀਆਂ ਵੱਲ ਲੈ ਜਾਵੇਗਾ ।

ਪ੍ਰੋ. ਨਰਿੰਜਨ ਤਸਨੀਮ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਹੋਇਆਂ ਕਿਹਾ ਕਿ ਦਲਵੀਰ ਸਿੰਘ ਲੁਧਿਆਣਵੀ ਆਪਣੇ ਲਿਖਣ-ਕਾਰਜ ਪ੍ਰਤੀ ਸੁਚੇਤ ਹੈ ਅਤੇ ਇਸ ਦੌਰ ਦੀਆਂ ਰੀਤਾਂ ਅਤੇ ਕੁਰੀਤਾਂ ਪ੍ਰਤੀ ਜਾਗਰੂਕ ਹੈ ।

ਕਰਮਜੀਤ ਸਿੰਘ ਔਜਲਾ ਨੇ ਕਿਹਾ ਕਿ ਲੁਧਿਆਣਵੀ ਦੀ ਪੰਜਾਬੀ ਲਿਖਣ ਸ਼ੈਲੀ ਜਿੱਥੇ ਅਲੰਕਾਰਾਤਮਿਕ ਹੈ, ਉੱਥੇ ਵਿਸ਼ੇ ਦੀ ਚੋਣ ਵਿਚ ਲੋਕ-ਹਿੱਤ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ ।

ਪ੍ਰੋ. ਗੁਰਭਜਨ ਗਿੱਲ ਨੇ ਕਿਹਾ ਕਿ ਦਲਵੀਰ ਆਪਣੇ ਕਥਨ ਦੇ ਸਮਰਥਨ ਲਈ ਇਤਿਹਾਸਕ ਹਵਾਲਿਆਂ ਅਤੇ ਪਰਮਾਣਾਂ ਨੂੰ ਰਵਾਇਤੀ ਅੰਦਾਜ਼ ਵਿੱਚ ਹੀ ਨਹੀਂ ਵਰਤਦਾ, ਸਗੋਂ ਪੂਰਬ ਲਿਖਤ ਜਾਣਕਾਰੀ ਨੂੰ ਪਹਿਲਾਂ ਆਤਮਸਾਤ ਕਰਦਾ ਹੈ ਅਤੇ ਬਾਅਦ ਵਿੱਚ ਮਧੂਮੱਖੀ ਵਾਂਗ ਸਾਡੇ ਸਾਹਮਣੇ ਸ਼ਹਿਦ-ਕਟੋਰੀ ਪਰੋਸ ਦਿੰਦਾ ਹੈ।

ਪੰਜਾਬੀ ਨਾਵਲ ਅਕਾਡਮੀ ਲੁਧਿਆਣਾ ਨੇ ਇਸ ਪ੍ਰਪੱਕ ਲਿਖਤ ਲਈ ਵਿਸ਼ੇਸ਼ ਸਨਮਾਨ ਵਜੋਂ ਮੋਮੈਂਟੋ ਅਤੇ ਦੁਸ਼ਾਲਾ ਦੇ ਕੇ ਦਲਵੀਰ ਸਿੰਘ ਲੁਧਿਆਣਵੀ ਨੁੰ ਸਨਮਾਨਿਤ ਕੀਤਾ । ਇਸ ਮੌਕੇ ‘ਤੇ ਲੇਖਕ ਨੇ ਆਪਣੇ ਵਿਚਾਰ ਵੀ ਰੱਖੇ ।

ਇਸ ਮੌਕੇ ‘ਤੇ ਸ. ਹਰਬੀਰ ਸਿੰਘ ਭੰਵਰ, ਡਾ. ਐਸ ਐਨ ਸੇਵਕ, ਡਾ. ਰਣਜੋਧਨ ਸਿੰਘ ਸਹੋਤਾ, ਡਾ. ਐਚ ਕੇ ਵਰਮਾ, ਜਸਵੰਤ ਸਿੰਘ ਅਮਨ, ਡਾ. ਐਸ ਐਸ ਸੋਢੀ, ਇੰਜ. ਸੁਖਦੇਵ ਸਿੰਘ, ਆਦਿ ਨੇ ਆਪੋ-ਆਪਣੇ ਵਿਚਾਰ ਰੱਖੇ।

ਉਪਰੰਤ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਗੁਰਭਜਨ ਗਿੱਲ ਨੇ ਕੀਤੀ । ਤ੍ਰੈਲੋਚਨ ਲੋਚੀ, ਪ੍ਰੀਤਮ ਪੰਧੇਰ, ਪ੍ਰੋ ਮਹਿੰਦਰਦੀਪ ਗਰੇਵਾਲ, ਤ੍ਰੈਲੋਚਨ ਝਾਂਡੇ, ਗੁਰਸ਼ਰਨ ਸਿੰਘ ਨਰੂਲਾ, ਕੇ ਸਾਧੂ ਸਿੰਘ, ਸੁਰਜਨ ਸਿੰਘ, ਅਮਰਜੀਤ ਸ਼ੇਰਪੁਰੀ, ਆਦਿ ਨੇ ਆਪੋ-ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਰੋਤਿਆਂ ਨੂੰ ਕੀਲ ਲਿਆ।

ਸਰੋਤਿਆਂ ਵਿਚ ਅੰਮ੍ਰਿਤਾ ਸੇਵਕ, ਸੁਰਿੰਦਰ ਕੌਰ, ਰੁਪਿੰਦਰ ਸਿੰਘ ਧਾਲੀਵਾਲ, ਜਪਨਾਮ ਸਿੰਘ, ਸੁਰਜੀਤ ਕੁਮਾਰ ਸ਼ਰਮਾ, ਮਨਜੀਤ ਸਿੰਘ, ਸੱਤਿਆ ਦਿਓਲ, ਸਵਤੰਤਰਾ ਲੁਥਰਾ, ਹਰਪ੍ਰੀਤ ਕੌਰ, ਸਰਬਜੀਤ ਵਿਰਦੀ, ਗੁਰਚਰਨ ਸਿੰਘ, ਸੁਰਿੰਦਰ ਬਾਂਸਲ, ਰਣਜੀਤ ਸਿੰਘ, ਮੁਨੀਸ਼, ਕੰਵਲ ਨਰੂਲਾ, ਜਗਜੀਤ ਸਿੰਘ, ਰਾਜ, ਆਦਿ ਹਾਜ਼ਿਰ ਸਨ । ਡਾ ਐਸ ਐਨ ਸੇਵਕ ਨੇ ਸਭ ਦਾ ਧੰਨਵਾਦ ਕੀਤਾ ।


ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ


Posted

in

, ,

Tags:

Comments

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com