ਯੰਗ ਰਾਈਟਰਜ਼ ਐਸੋਸੀਏਸ਼ਨ ਪੀ.ਏ. ਯੂ. ਲੁਧਿਆਣਾ ਵੱਲੋਂ ਯੂਨੀਵਰਸਿਟੀ ਦੇ ਵਿਦਿਆਰਥੀ ਭਵਨ ਵਿਖੇ ਕਲਾ ਅਤੇ ਸਾਹਿਤ ਰਾਹੀਂ ਵੇਲਨਟਾਈਨ ਡੇ ਮਨਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਗੁਰਮੀਤ ਸੰਧੂ ਮੁੱਖ ਮਹਿਮਾਨ ਵਜੋਂ ਅਤੇ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ, ਜਨਮੇਜਾ ਸਿੰਘ ਜੌਹਲ, ਤਰਲੋਚਨ ਲੋਚੀ, ਜਗਰਾਜ ਨਾਰਵੇ ਆਦਿ ਸ਼ਾਮਿਲ ਹੋਏ। ਸੰਸਥਾ ਦੀ ਪ੍ਰਧਾਨ ਜਗਦੀਸ਼ ਕੌਰ ਵੱਲੋ ਸਮਾਗਮ ਦੀ ਸ਼ੁਰੂਆਤ ਭਗਤ ਰਵਿਦਾਸ ਅਤੇ ਪੰਜਾਬੀ ਸੂਰਮੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਕੀਤੀ ਗਈ।
ਗੁਰਮੀਤ ਸੰਧੂ ਦਾ ਸੁਆਗਤ ਕਰਦੇ ਹੋਏ ਵਿਦਿਆਰਥੀ |
ਇਸ ਦੌਰਾਨ ਵਿਦਿਆਰਥੀ ਤਰੁਣ ਦੱਤ, ਸਰਬਜੀਤ ਸਿੰਘ, ਬਲਦੇਵ ਸਿੰਘ ਕਲਸੀ, ਕਰੁਣ, ਇਸ਼ਾਨੀ ਨਾਗਪਾਲ. ਅੰਕਿਤਾ ਬਤਰਾ, ਕੰਚਨ ਵੱਲੋਂ ਕਾਵਿ ਅਤੇ ਸੰਗੀਤਕ ਪੇਸ਼ਕਾਰੀਆਂ ਕੀਤੀਆਂ ਗਈਆਂ। ਗੁਰਮੀਤ ਸੂੰਧੂ ਨੇ ਹਾਇਕੂ ਵਿਧਾ ਬਾਰੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਦਾ ਹਾਇਕੂ ਮੁਕਾਬਲਾ ਵੀ ਕਰਵਾਇਆ ਗਿਆ।
ਸੰਗੀਤਕ ਪੇਸ਼ਕਾਰੀ ਕਰਦੇ ਹੋਏ ਵਿਦਿਆਰਥੀ |
ਮੰਚ ਸੰਚਾਲਕ ਦੀ ਭੂਮਿਕਾ ਕ੍ਰਿਤਿਕਾ ਗੁਪਤਾ ਅਤੇ ਯੋਗਰਾਜ ਸਿੰਘ ਵੱਲੋਂ ਨਿਭਾਈ ਗਈ। ਸੰਸਥਾ ਵੱਲੋਂ ਵਿਦਿਆਰਥੀ ਜਸਪ੍ਰੀਤ ਸਿੰਘ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਸ਼ਿਵ ਲੁਧਿਆਣਵੀ, ਸੁਖਵਿੰਦਰ ਸਿੰਘ, ਹਰਲੀਨ ਸੋਨਾ ਅਤੇ ਅੰਗਰੇਜ਼ੀ ਆਨ-ਲਾਈਨ ਰਸਾਲੇ ਲਿਟਰੇਰੀ ਜਿਊਲਜ਼ ਦੀ ਸੰਪਾਦਕ ਅੰਮ੍ਰਿਬੀਰ ਕੌਰ ਤੋ ਇਲਾਵਾ ਵਿਦਿਆਰਥੀ ਅਭਿਸ਼ੇਕ ਵੈਦ, ਸਵਰਨਜੀਤ ਸਿੰਘ, ਪ੍ਰੀਤਸਾਗਰ ਸਿੰਘ, ਗੁਰਵਿੰਦਰ ਸਰਾਂ, ਰੁਪਿੰਦਰ ਮਾਨ, ਆਸੀਸ਼, ਰਿਸ਼ਭ, ਮਨਜੋਤ ਕੌਰ, ਬਲਜੋਤ ਕੌਰ, ਸ਼ਰਨਦੀਪ ਕੌਰ, ਮਨਪ੍ਰੀਤ ਕੌਰ, ਪੂਜਾ, ਗੁਨਵੀਨ ਕੌਰ ਆਦਿ ਸ਼ਾਮਿਲ ਸਨ। ਸਮਾਗਮ ਦੌਰਾਨ ਬੁਝਾਰਤਾਂ, ਪਿਆਰ ਅਤੇ ਵਰਤਮਾਨ ਹਾਲਾਤ ਸੰਬੰਧੀ ਪ੍ਰਸ਼ਨ-ਉੱਤਰ ਮੁਕਾਬਲਾ ਅਤੇ ਵਿਦਿਆਰਥਣ ਕਿਰਨਦੀਪ ਕੌਰ ਗਿੱਲ ਦੁਆਰਾ ਲਗਾਈ ਗਈ ਚਿੱਤਰ ਪ੍ਰਦਰਸ਼ਨੀ ਆਕਰਸ਼ਣ ਦਾ ਕੇਂਦਰ ਰਹੀ। ਗੁਰਮੀਤ ਸੰਧੂ ਨੇ ਸੰਸਥਾ ਦੀ ਕਲਾ ਅਤੇ ਹਾਇਕੂ ਪ੍ਰਤੀ ਉਤਸ਼ਾਹ ਦੀ ਪ੍ਰਸ਼ੰਸਾ ਕੀਤੀ, ਗੁਰਭਜਨ ਸਿੰਘ ਗਿੱਲ ਨੇ ਆਪਣੇ ਸੰਬੋਧਨ ਦੌਰਾਨ ਵੇਲਨਟਾਈਨ ਡੇ ਸੁਚੱਜੇ ਢੰਗ ਨਾਲ ਮਨਾਉਣ ਲਈ ਵਧਾਈ ਦੇ ਨਾਲ ਹੀ ਗੁਰੂ ਰਵਿਦਾਸ ਦੁਆਰਾ ਦਿੱਤੇ ਗਏ ਸੁਨੇਹੇ ਨੂੰ ਅਪਨਾਉਣ ਦੀ ਪ੍ਰੇਰਨਾ ਦਿੱਤੀ।
Leave a Reply