30 ਨਵੰਬਰ। ਲੁਧਿਆਣਾ
ਪੰਜਾਬੀ ਰੰਗਮੰਚ ਯੁਵਾ ਪੁਰਸਕਾਰ ਪੰਜਾਬੀ ਨਾਟ ਅਕਾਡਮੀ ਦੇ ਚੇਅਰਮੈਨ ਸੰਤੋਖ ਸਿੰਘ ਸੁਖਾਣਾ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ, ਇਹ ਫ਼ੈਸਲਾ ਪੱਖੋਵਾਲ ਰੋਡ ਸਥਿੱਤ ਜੱਸੋਵਾਲ ਪੰਜਾਬੀ ਵਿਰਾਸਤ ਭਵਨ ਵਿਖੇ ਹੋਈ ਮਾਲਵਾ ਰੰਗਮੰਚ ਪੰਜਾਬ ਦੀ ਕਾਰਜਕਾਰਨੀ ਕਮੇਟੀ ਦੀ ਬੈਠਕ ਵਿਚ ਲਿਆ ਗਿਆ। ਮੰਚ ਦੇ ਪ੍ਰਬੰਧਕੀ ਨਿਰਦੇਸ਼ਕ ਡਾ. ਜਲੌਰ ਸਿੰਘ ਖੀਵਾ ਦੀ ਪ੍ਰਧਾਨੀ ਵਿੱਚ ਹੋਈ ਇਸ ਮੀਟਿੰਗ ਵਿਚ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਵਿਕਾਸ ਲਈ ਉਪਰਾਲੇ ਕਰਨ ਸਬੰਧੀ ਕਈ ਠੋਸ ਫੈਸਲੇ ਵੀ ਲਏ। ਡਾ. ਖੀਵਾ ਨੇ ਕਿਹਾ ਕਿ ਪੰਜਾਬੀ ਨਾਟਕ ਅਤੇ ਅਦਾਕਾਰੀ ਦਾ ਵਿਸ਼ਾ ਸਕੂਲਾਂ ਕਾਲਜ਼ਾਂ ਦੀ ਪੜਾਈ ਦਾ ਹਿੱਸਾ ਹੋਣਾ ਚਾਹੀਦਾ ਹੈ ਤਾਂ ਕਿ ਯੂਨੀਵਰਸਿਟੀਆਂ ਵਿੱਚੋਂ ਇਸ ਖੇਤਰ ਦੇ ਉੱਚ ਵਿਦਿਆ ਹਾਸਲ ਵਿਦਿਆਰਥੀਆਂ ਨੂੰ ਨੌਕਰੀਆਂ ਦੇ ਮੌਕੇ ਪ੍ਰਦਾਨ ਹੋ ਸਕਣ। ਡਾ. ਖੀਵਾ ਨੇ ਕਿਹਾ ਅੱਜ ਪੰਜਾਬੀ ਥੀਏਟਰ ਵਿਕਾਸ ਦੇ ਰਾਹ ਤੇ ਤੇਜ਼ੀ ਨਾਲ ਚੱਲ ਰਿਹਾ ਹੈ, ਜਿਸ ਤੋਂ ਭਵਿੱਖ ਵਿੱਚ ਵਧੇਰੇ ਆਸ ਕੀਤੀ ਜਾ ਸਕਦੀ ਹੈ ।

ਮਾਲਵਾ ਰੰਗਮੰਚ ਪੰਜਾਬ ਦੇ ਜਨਰਲ ਸਕੱਤਰ ਕੁਮਾਰ ਜਗਦੇਵ ਸਿੰਘ ਨੇ ਦੱਸਿਆ ਸੰਤੋਖ ਸਿੰਘ ਸੁਖਾਣਾ ਵੱਲੋਂ ਪੰਜਾਬੀ ਨਾਟਕ , ਥੀਏਟਰ ਅਤੇ ਰੰਗਕਰਮੀਆਂ ਲਈ ਕੀਤੇ ਗਏ ਉਤਸ਼ਾਹਜਨਕ ਅਤੇ ਸਾਰਥਿਕ ਕਾਰਜ਼ਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਇਹ ਪੁਰਸਕਾਰ ਦੇਣ ਦਾ ਫੈਸਲਾ ਸਰਬ ਸੰਮਤੀ ਨਾਲ ਕੀਤਾ ਗਿਆ ਹੈ। ਕੁਮਾਰ ਨੇ ਦੱਸਿਆ ਕਿ ਅਗਲੇ ਮਹੀਨੇ ਮੰਚ ਵੱਲੋਂ ਅਯੋਜਤ ਕੀਤੇ ਜਾ ਰਹੇ ਰਾਜ ਪੱਧਰੀ ਸਮਾਗਮ ਵਿੱਚ ਇਹ ਪੁਰਸਕਾਰ ਸ਼੍ਰੀ ਸੁਖਾਣਾ ਨੂੰ ਭੇਂਟ ਕੀਤਾ ਜਾਵੇਗਾ।
Leave a Reply