ਲੁਧਿਆਣਾ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਪੰਜਾਬੀ ਭਵਨ ਵਿਖੇ ਹੋਈਆਂ ਚੋਣਾਂ ਵਿਚ ਪ੍ਰਧਾਨਗੀ ਦੇ ਅਹੁਦੇ ਲਈ ਡਾ. ਸੁਖਦੇਵ ਸਿੰਘ ਸਿਰਸਾ 602 ਵੋਟਾਂ ਹਾਸਲ ਕਰਕੇ ਵੱਡੇ ਫ਼ਰਕ ਨਾਲ ਜੇਤੂ ਰਹੇ। ਵਿਰੋਧੀ ਉਮੀਦਵਾਰ ਡਾ. ਤੇਜਵੰਤ ਸਿੰਘ ਮਾਨ ਹੋਰਾਂ ਨੂੰ 233 ਵੋਟਾਂ ਮਿਲੀਆਂ। ਗਿਆਰਾਂ ਵੋਟਾਂ ਰੱਦ ਹੋਈਆਂ। ਜਨਰਲ ਸਕੱਤਰ ਦੇ ਅਹੁਦੇ ਲਈ ਡਾ. ਅਨੂਪ ਸਿੰਘ ਬਟਾਲਾ ਪਹਿਲਾਂ ਹੀ ਬਿਨਾਂ ਮੁਕਾਬਲਾ ਜੇਤੂ ਹੋ ਚੁੱਕੇ ਹਨ। ਸੀਨੀਅਰ ਮੀਤ ਪ੍ਰਧਾਨ ਲਈ ਡਾ. ਸੁਰਜੀਤ ਸਿੰਘ (ਪਟਿਆਲਾ) 534 ਵੋਟਾਂ ਲੈ ਕੇ ਜੇਤੂ ਰਹੇ ਸਨ। ਉਨ੍ਹਾਂ ਦੇ ਮੁਕਾਬਲੇ ਵਿਚ ਉਮੀਦਵਾਰ ਡਾ. ਜੋਗਿੰਦਰ ਸਿੰਘ ਨਿਰਾਲਾ ਨੂੰ 272 ਵੋਟਾਂ ਮਿਲੀਆਂ। ਇਹ ਚੋਣ ਮੁੱਖ ਚੋਣ ਅਧਿਕਾਰੀ ਡਾ. ਸਰਜੀਤ ਸਿੰਘ ਗਿੱਲ, ਸਹਾਇਕ ਚੋਣ ਅਧਿਕਾਰੀ ਹਕੀਕਤ ਸਿੰਘ ਮਾਂਗਟ ਅਤੇ ਡਾ. ਪਰਮਜੀਤ ਸਿੰਘ ਦੇ ਸਹਿਯੋਗ ਨਾਲ ਨੇਪਰੇ ਚੜ੍ਹੀ। ਇਨ੍ਹਾਂ ਨਤੀਜਿਆਂ ਦਾ ਐਲਾਨ ਕਰਦਿਆਂ ਮੁੱਖ ਚੋਣ ਅਧਿਕਾਰੀ ਡਾ. ਸਰਜੀਤ ਸਿੰਘ ਗਿੱਲ ਨੇ ਦੱਸਿਆਂ ਕਿ ਪੂਰੀ ਚੋਣ ਪ੍ਰਕਿਰਿਆਂ ਸ਼ਾਂਤੀਪੂਰਨ ਰਹੀ ਅਤੇ ਦੂਰ ਦੁਰਾਡੇ ਤੋਂ ਆ ਕੇ ਅਕਾਡਮੀ ਦੇ 846 ਮੈਂਬਰਾਂ ਨੇ ਵੋਟਾਂ ਪਾਈਆਂ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀਆਂ ਚੋਣਾਂ ਵਿਚ ਜੇਤੂ ਰਹੇ ਅਹੁਦੇਦਾਰ ਜਿੱਤ ਦੀ ਖੁਸ਼ੀ ਸਾਂਝੀ ਕਰਦੇ ਹੋਏ |
ਪੂਰਾ ਦਿਨ ਪੰਜਾਬੀ ਭਵਨ ਦੇ ਵਿਹੜੇ ਵਿਚ ਲੇਖਕਾਂ ਦਾ ਮੇਲਾ ਲੱਗਿਆ ਰਿਹਾ ਅਤੇ ਚੋਣਾਂ ਦੇ ਬਹਾਨੇ ਮੇਲ-ਮਿਲਾਪ, ਵਿਚਾਰ ਵਟਾਂਦਰੇ ਅਤੇ ਸ਼ੁਗਲ ਮੇਲੇ ਦੌਰਾਨ ਚੋਣਾਂ ਦਾ ਸਿਲਸਿਲਾ ਬਾਅਦ ਦੁਪਹਿਰ 3 ਵਜੇ ਤੱਕ ਚੱਲਦਾ ਰਿਹਾ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪੰਜਾਬੀ ਅਧਿਐਨ ਸਕੂਲ ਦੇ ਚੇਅਰਮੈਨ ਅਤੇ ਪਿਛਲੇ ਛੇ ਸਾਲ ਤੋਂ ਲਗਾਤਾਰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਰਹੇ ਡਾ. ਸੁਖਦੇਵ ਸਿੰਘ ਸਿਰਸਾ ਨੇ ਪ੍ਰਧਾਨਗੀ ਦਾ ਅਹੁਦਾ ਜਿੱਤਣ ਤੋਂ ਬਾਅਦ ਕਿਹਾ ਕਿ ਅਗਲਾ ਸਾਲ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ 60ਵਾਂ ਡਾਇਮੰਡ ਜੁਬਲੀ ਵਰ੍ਹਾ ਹੈ। ਸਾਰਿਆਂ ਦੇ ਸਹਿਯੋਗ ਨਾਲ ਇਸ ਸਮੇਂ ਵਿਚ ਵੱਧ ਤੋਂ ਵੱਧ ਕਾਰਜ ਕਰਨ ਦਾ ਯਤਨ ਕੀਤਾ ਜਾਵੇਗਾ ਅਤੇ ਭਾਰਤ ਸਰਕਾਰ ਤੋਂ ਡਾਕ ਟਿਕਟ ਜਾਰੀ ਕਰਵਾਉਣ ਲਈ ਸਿਰਤੋੜ ਯਤਨ ਕੀਤੇ ਜਾਣਗੇ। ਪੰਜਾਬ ਸਰਕਾਰ ਨੇ 2011 ਦੇ ਬਜਟ ਵਿਚ ਦੋ ਕਰੋੜ ਰੁਪਏ ਐਲਾਨ ਕੀਤੇ ਸਨ ਉਸ ਨੂੰ ਲੈਣ ਲਈ ਪੂਰੇ ਯਤਨ ਕੀਤੇ ਜਾਣਗੇ। ਸਿਲਵਰ ਜੁਬਲੀ ਵਰ੍ਹੇ ਲਈ ਅੱਠ ਪ੍ਰਕਾਸ਼ਨਾਵਾਂ ਜੋ ਪ੍ਰਕਾਸ਼ਨ ਅਧੀਨ ਹਨ ਨੂੰ ਪਾਠਕਾਂ ਲਈ ਪੇਸ਼ ਕੀਤਾ ਜਾਵੇਗਾ। ਇਸ ਤਰ੍ਹਾਂ ਵਿਭਿੰਨ ਬਹੁ-ਪੱਖੀ ਕਾਰਜਾਂ ਰਾਹੀਂ ਪੰਜਾਬੀ ਲੇਖਕ ਤੇ ਲਿਖਤ ਨੂੰ ਪ੍ਰਮਾਣਿਤ ਕਰਨ ਹਿੱਤ ਕਾਰਜ ਆਰੰਭੇ ਜਾਣਗੇ ਅਤੇ ਸਮੂਹ ਪੰਜਾਬੀਆਂ ਨੂੰ ਅਕਾਦਮਿਕ ਪੱਧਰ ’ਤੇ ਜੋੜ ਕੇ ਉਨ੍ਹਾਂ ਦਾ ਚਿੰਤਨ ਪੱਧਰ ਉੱਚਾ ਕੀਤਾ ਜਾਵੇਗਾ।
ਜੇਤੂਆਂ ਦੀ ਸੂਚੀ ਅਤੇ ਉਨ੍ਹਾਂ ਨੂੰ ਮਿਲੀਆਂ ਵੋਟਾਂ ਦੀ ਗਿਣਤੀ-
ਪ੍ਰਧਾਨ
ਡਾ. ਸੁਖਦੇਵ ਸਿੰਘ ਸਿਰਸਾ 602
ਸੀਨੀਅਰ ਮੀਤ ਪ੍ਰਧਾਨ
ਡਾ. ਸੁਰਜੀਤ 534
ਜਨਰਲ ਸਕੱਤਰ
ਡਾ. ਅਨੂਪ ਸਿੰਘ (ਬਿਨਾਂ ਮੁਕਾਬਲਾ ਜੇਤੂ)
ਮੀਤ ਪ੍ਰਧਾਨ
ਤ੍ਰੈਲੋਚਨ ਲੋਚੀ 503
ਸੁਰਿੰਦਰ ਕੈਲੇ ਨੂੰ 457
ਗੁਰਚਰਨ ਕੌਰ ਕੋਚਰ ਨੂੰ 451
ਸੁਦਰਸ਼ਨ ਗਾਸੋ 445
ਸੀ. ਮਾਰਕੰਡਾ 342
ਪ੍ਰਬੰਧਕੀ ਬੋਰਡ
ਸਹਿਜਪ੍ਰੀਤ ਸਿੰਘ ਮਾਂਗਟ 590
ਖੁਸ਼ਵੰਤ ਬਰਗਾੜੀ 572
ਜਸਪਾਲ ਮਾਨਖੇੜਾ 494
ਭੁਪਿੰਦਰਪ੍ਰੀਤ ਕੌਰ 492
ਭੀਮਇੰਦਰ ਸਿੰਘ 487
ਗੁਲਜ਼ਾਰ ਪੰਧੇਰ 481
ਬੀਬਾ ਬਲਵੰਤ 465
ਨੀਤੂ ਅਰੋੜਾ 450
ਤਰਸੇਮ 414
ਭਗਵੰਤ ਸਿੰਘ 359
ਪ੍ਰੀਤਮ ਸਿੰਘ ਭਰੋਵਾਲ 349
ਭੁਪਿੰਦਰ ਸਿੰਘ ਸੰਧੂ 349
ਮੱਖਣ ਮਾਨ 349
ਹਰਵਿੰਦਰ ਸਿੰਘ ਸਿਰਸਾ (ਬਿਨਾਂ ਮੁਕਾਬਲਾ ਜੇਤੂ)
ਹਰਦੇਵ ਸਿੰਘ ਗਰੇਵਾਲ (ਬਿਨਾਂ ਮੁਕਾਬਲਾ ਜੇਤੂ)
ਹਰਵਿੰਦਰ ਸਿੰਘ ਸਿਰਸਾ (ਬਿਨਾਂ ਮੁਕਾਬਲਾ ਜੇਤੂ)
ਹਰਦੇਵ ਸਿੰਘ ਗਰੇਵਾਲ (ਬਿਨਾਂ ਮੁਕਾਬਲਾ ਜੇਤੂ)
ਬਾਕੀ ਉਮੀਦਵਾਰਾਂ ਦੀਆਂ ਵੋਟਾਂ ਦੀ ਗਿਣਤੀ
ਪ੍ਰਧਾਨ
ਤੇਜਵੰਤ ਮਾਨ 233
ਸੀਨੀਅਰ ਮੀਤ ਪ੍ਰਧਾਨ
ਜੋਗਿੰਦਰ ਸਿੰਘ ਨਿਰਾਲਾ 272
ਮੀਤ ਪ੍ਰਧਾਨ
ਕਰਾਂਤੀਪਾਲ 330
ਦੇਵ ਦਰਦ 277
ਗੁਰਮੀਤ ਕੱਲਰਮਾਜਰੀ 271
ਸਵਰਨਜੀਤ ਕੌਰ ਗਰੇਵਾਲ 255
ਸ਼ਰਨਜੀਤ ਕੌਰ 254
ਸੰਧੂ ਵਰਿਆਣਵੀ 232
ਪ੍ਰਬੰਧਕੀ ਬੋਰਡ
ਸਿਮਰਤ ਸੁਮੈਰਾ 325
ਰਾਮਮੂਰਤੀ 302
ਰਵੀ ਰਵਿੰਦਰ 299
ਹਰਬੰਸ ਮਾਲਵਾ 268
ਖੁਸ਼ਦੀਪ ਸਿੰਘ 177
ਗੁਲਜ਼ਾਰ ਸ਼ੌਂਕੀ 279
ਜਗਦੀਸ਼ ਰਾਏ ਕੁਲਰੀਆ 181
ਬਲਦੇਵ ਸਿੰਘ ਝੱਜ 291
ਭੁਪਿੰਦਰ 231
ਅਸ਼ੋਕ ਸਿੰਗਲ 254
Leave a Reply