ਕੇਂਦਰੀ ਪੰਜਾਬੀ ਲੇਖਕ ਸਭਾ ਦੇ ਚੋਣ ਨਤੀਜੇ
ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ ਵਿਚ ਕਰੀਬ 1400 ਲੇਖਕਾਂ ਨੇ ਵੋਟਾਂ ਪਾਈਆਂ। ਪੰਜਾਬ ਭਰ ਦੇ ਵੱਖ-ਵੱਖ ਸ਼ਹਿਰਾਂ ਤੋਂ ਬੱਸਾਂ ਅਤੇ ਕਾਰਾਂ ਵਿਚ ਜੱਥੇ ਬਣਾ ਕੇ ਪਹੁੰਚੇ ਮੈਂਬਰਾਂ ਨੇ ਹੁਮ-ਹੁੰਮਾ ਕੇ ਚੋਣ ਪ੍ਰਕਿਰਿਆ ਵਿਚ ਹਿੱਸਾ ਲਿਆ। ਪ੍ਰਧਾਨ ਦੇ ਅਹੁਦੇ ਲਈ ਕਰਨੈਲ ਸਿੰਘ ਨਿੱਝਰ ਅਤੇ ਬਲਦੇਵ ਸਿੰਘ ਸੜਕਨਾਮਾ ਚੋਣ ਮੈਦਾਨ ਵਿਚ ਸਨ। ਜਨਰਲ ਸਕੱਤਰ ਦੇ ਉਮੀਦਵਾਰਾਂ ਵਿਚ ਲਾਭ ਸਿੰਘ ਖੀਵਾ, ਤਲਵਿੰਦਰ ਸਿੰਘ, ਜਰਨੈਲ ਸਿੰਘ ਭੁੱਲਰ ਦੇ ਨਾਮ ਸ਼ਾਮਿਲ ਸਨ। ਸੀਨੀਅਰ ਮੀਤ ਪ੍ਰਧਾਨ ਲਈ ਸੁਲੱਖਣ ਸਰਹੱਦੀ, ਹਰਮੀਤ ਵਿਦਿਆਰਥੀ ਅਤੇ ਸੁਖਪਾਲ ਡੁਬਈ, ਮੀਤ ਪ੍ਰਧਾਨ ਲਈ ਭੁਪਿੰਦਰ ਸੰਧੂ, ਲਾਲ ਸਿੰਘ, ਤ੍ਰੈਲੋਚਨ ਲੋਚੀ, ਮਦਨ ਵੀਰਾ, ਜਸਵੀਰ ਝੱਜ, ਕਰਮ ਸਿੰਘ ਵਕੀਲ, ਸ਼ਬਦੀਸ਼, ਸੋਹਣ ਸਿੰਘ ਕਲਿਆਣ, ਪ੍ਰਗਟ ਸਿੰਘ ਜੰਬਰ ਉਮੀਦਵਾਰ ਸਨ, ਜਦ ਕਿ ਬੀਬੀ ਗੁਰਚਰਨ ਕੌਰ ਕੋਚਰ ਬਿਨ੍ਹਾਂ ਮੁਕਾਬਲਾ ਜੇਤੂ ਰਹੇ। ਸੱਕਤਰ ਦੇ ਅਹੁਦੇ ਲਈ ਕਸ਼ਮੀਰੀ ਲਾਲ ਚਾਵਲਾ, ਰਜਿੰਦਰ ਕੌਰ ਚੋਹਕਾ, ਤਰਲੋਚਨ ਝਾਂਡੇ, ਸਰਦਾਰਾ ਸਿੰਘ ਚੀਮਾ, ਸੁਰਿੰਦਰਪ੍ਰੀਤ ਘਣੀਆ, ਸੁਖਦਰਸ਼ਨ ਗਰਗ, ਚਰਨ ਕੌਸ਼ਲ, ਅਸ਼ਵਨੀ ਕੁਮਾਰ ਖੁਰਾਣਾ, ਦੀਪ ਜਗਦੀਪ ਸਿੰਘ, ਸੁਖਦੇਵ ਸਿੰਘ ਪ੍ਰੇਮੀ ਅਤੇ ਸੁਮਰਿਤ ਸੁਮੈਰਾ ਦੇ ਨਾਮ ਉਮੀਦਵਾਰਾਂ ਦੀ ਸੂਚੀ ਵਿਚ ਸਨ। ਮੁੱਖ ਚੋਣ ਅਧਿਕਾਰੀ ਜਨਮੇਜਾ ਸਿੰਘ ਜੌਹਲ ਨੇ ਦੱਸਿਆ ਕਿ ਸਵੇਰੇ ਕਰੀਬ 11 ਵਜੇ ਵੋਟਾਂ ਪਾਉਣ ਦੀ ਕਾਰਵਾਈ ਸ਼ੁਰੂ ਹੋਈ, ਜੋ ਸ਼ਾਮ 5 ਵਜੇ ਤੱਕ ਜਾਰੀ ਰਿਹਾ। ਇਸ ਦੌਰਾਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਤੋਂ ਪੰਜਾਬੀ ਲੇਖਕ ਅਤੇ ਸਾਹਿਤ ਸਭਾਵਾਂ ਦੇ ਮੈਂਬਰ ਵੋਟ ਪਾਉਣ ਪਹੁੰਚੇ। ਤਿੱਖੀ ਧੁੱਪ ਦੇ ਬਾਵਜੂਦ ਮੈਂਬਰਾਂ ਨੇ ਲੰਬੀਆਂ ਲਾਈਨਾਂ ਵਿਚ ਲੱਗ ਕੇ ਵੋਟਾਂ ਪਾਈਆਂ। ਸ਼ਾਮ ਕਰੀਬ 5.30 ਵਜੇ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਇਆ। ਬਲਦੇਵ ਸਿੰਘ 1037 ਵੋਟਾਂ ਲੈ ਕੇ ਪ੍ਰਧਾਨ ਦੇ ਅਹੁਦੇ ਲਈ ਜੇਤੂ ਰਹੇ, ਜਦਕਿ ਉਨ੍ਹਾਂ ਦੇ ਵਿਰੋਧੀ ਕਰਨੈਲ ਸਿੰਘ ਨਿੱਝਰ ਨੂੰ 390 ਵੋਟਾਂ ਪਈਆਂ। ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਸੁੱਲਖਣ ਸਰਹੱਦੀ 710 ਵੋਟਾਂ ਨਾਲ ਜੇਤੂ ਰਹੇ, ਜਦਕਿ ਬਾਕੀ ਦੋ ਉਮੀਦਵਾਰਾਂ ਹਰਮੀਤ ਵਿਦਿਆਰਥੀ ਨੂੰ 544 ਅਤੇ ਸੁਖਪਾਲ ਸਿੰਘ ਡੁਬਈ ਨੂੰ 155 ਵੋਟਾਂ ਪਈਆਂ। ਜਨਰਲ ਸਕੱਤਰ ਦੇ ਅਹੁਦੇ ਲਈ ਤਲਵਿੰਦਰ 664 ਵੋਟਾਂ ਨਾਲ ਜੇਤੂ ਰਹੇ, ਜਦਕਿ ਲਾਭ ਸਿੰਘ ਖੀਵਾ ਨੂੰ 593 ਅਤੇ ਜਰਨੈਲ ਸਿੰਘ ਭੁੱਲਰ ਨੂੰ 146 ਵੋਟਾਂ ਪਈਆਂ। ਮੀਤ ਪ੍ਰਧਾਨ ਦੇ ਅਹੁਦੇ ਲਈ ਮਦਨ ਵੀਰਾ 1034, ਤ੍ਰੈਲੋਚਨ ਲੋਚੀ 769, ਕਰਮ ਸਿੰਘ ਵਕੀਲ 697, ਸ਼ਬਦੀਸ਼ 629 ਵੋਟਾਂ ਨਾਲ ਅਤੇ ਬੀਬੀ ਗੁਰਚਰਨ ਕੌਰ ਕੋਚਰ ਬਿਨ੍ਹਾਂ ਮੁਕਾਬਲਾ ਜੇਤੂ ਰਹੇ। ਇਸੇ ਅਹੁਦੇ ਲਈ ਚੋਣ ਮੈਦਾਨ ਵਿਚ ਨਿੱਤਰੇ ਉਮੀਦਵਾਰ ਭੁਪਿੰਦਰ ਸੰਧੂ ਨੂੰ 623, ਲਾਲ ਸਿੰਘ ਨੂੰ 489. ਜਸਵੀਰ ਝੱਜ ਨੂੰ 619, ਸੋਹਣ ਸਿੰਘ ਕਲਿਆਣ ਨੂੰ 234 ਅਤੇ ਪ੍ਰਗਟ ਸਿੰਘ ਜੰਬਰ ਨੂੰ 183 ਵੋਟਾਂ ਪਈਆਂ। ਸਕੱਤਰ ਦੇ ਅਹੁਦੇ ਲਈ ਸਿਮਰਤ ਸੁਮੈਰਾ 849, ਸੁਖਦੇਵ ਸਿੰਘ ਪ੍ਰੇਮੀ 689, ਤਰਲੋਚਨ ਝਾਂਡੇ 661 ਅਤੇ ਸੁਰਿੰਦਰਪ੍ਰੀਤ ਘਣੀਆਂ 660 ਵੋਟਾਂ ਨਾਲ ਜੇਤੂ ਰਹੇ। ਇਸ ਅਹੁਦੇ ਦੇ ਬਾਕੀ ਉਮੀਦਵਾਰ ਕਸ਼ਮੀਰੀ ਲਾਲ ਚਾਵਲਾ 301, ਰਜਿੰਦਰ ਕੌਰ ਚੋਹਕਾ 363, ਸਰਦਾਰਾ ਸਿੰਘ ਚੀਮਾ 477, ਸੁਖਦਰਸ਼ਨ ਗਰਗ 443, ਚਰਨ ਕੌਸ਼ਲ 507, ਅਸ਼ਵਨੀ ਕੁਮਾਰ ਖੁਰਾਣਾ 61, ਦੀਪ ਜਗਦੀਪ ਸਿੰਘ 365 ਵੋਟਾਂ ਹਾਸਿਲ ਕਰ ਸਕੇ।
ਚੋਣ ਨਤੀਜਿਆਂ ਤੋਂ ਬਾਅਦ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਨੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦੀਆਂ ਕਿਹਾ ਕਿ ਭਰਾਤਰੀ ਜੱਥੇਬੰਦੀਆਂ ਨਾਲ ਅਕਾਡਮੀ ਦਾ ਸਹਿਯੋਗ ਹਮੇਸ਼ਾ ਬਣਿਆ ਰਹੇਗਾ। ਦੋਹਾਂ ਹੀ ਸੰਸਥਾਵਾਂ ਦਾ ਮਨੋਰਥ ਪੰਜਾਬੀ ਸਾਹਿਤ, ਸਭਿਆਚਾਰ ਅਤੇ ਭਾਸ਼ਾ ਦਾ ਪ੍ਰਚਾਰ-ਪਾਸਾਰ ਹੈ। ਪੰਜਾਬੀ ਅਕਾਡਮੀ ਇਸ ਸਾਂਝੇ ਮਨੋਰਥ ਦੀ ਪੂਰਤੀ ਲਈ ਕੇਂਦਰੀ ਲੇਖਕ ਸਭਾ ਨੂੰ ਲੋੜੀਂਦਾ ਸਹਿਯੋਗ ਦੇਵੇਗੀ। ਅਕਾਡਮੀ ਵੱਲੋ ਪ੍ਰੋ. ਗਿੱਲ, ਡਾ. ਗੁਰਇਕਬਾਲ ਸਿੰਘ, ਸਤੀਸ਼ ਗੁਲਾਟੀ ਨੇ ਹਾਰ ਪਾ ਕੇ ਜੇਤੂ ਵਿਦਵਾਨਾਂ ਨੂੰ ਵਧਾਈ ਦਿੱਤੀ ਅਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਪ੍ਰਗਤੀਸ਼ੀਲ ਲੇਖਕ ਮੰਚ ਵੱਲੋਂ ਸੁਸ਼ੀਲ ਦੁਸਾਂਝ ਨੇ ਟੀਮ ਦੀ ਜਿੱਤ ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ, ਸਮੂ੍ਹ ਮੈਂਬਰਾਂ ਦਾ ਧੰਨਵਾਦ ਕੀਤਾ।
Leave a Reply