ਪੰਜਾਬੀ ਬਾਲ ਸਾਹਿਤ ਦੇ ਖੇਤਰ ਵਿਚ ਇਕਬਾਲ ਸਿੰਘ ਦਾ ਨਾਂ ਪੰਜਾਬ ਵਾਸੀਆਂ ਲਈ ਭਾਵੇਂ ਨਵਾਂ ਹੈ, ਪਰ ਉਹ ਪਿਛਲੇ ਇੱਕ ਦਹਾਕੇ ਤੋਂ ਨਿਰੰਤਰ ਸਾਹਿਤ ਸਿਰਜਣਾ ਕਰਦਾ ਆ ਰਿਹਾ ਹੈ।ਇਕਬਾਲ ਸਿੰਘ ਹੋਰਾਂ ਦਾ ਜਨਮ 8 ਅਗਸਤ 1966 ਨੂੰ ਪਿੰਡ ਹਮਜ਼ਾਪੁਰ (ਹਰਿਆਣਾ) ਵਿੱਚ ਹੋਇਆ। ਉਨ੍ਹਾਂ ਆਪਣੀ ਉਚੇਰੀ ਸਿੱਖਿਆ ਐਮ. ਏ. ਅਰਥ ਸਾਸ਼ਤਰ ਤੇ ਪੰਜਾਬੀ, ਐਮ. ਫ਼ਿਲ (ਪੰਜਾਬੀ) ਤੇ ਡਿਪਲੋਮਾ ਇਨ ਸਟੈਟੇਟਿਕਸ ਪ੍ਰਾਪਤ ਕੀਤੀ। ਕਿੱਤੇ ਵਜੋਂ ਉਹ ਪੰਜਾਬੀ ਅਧਿਆਪਕ ਹਨ। ਇਸ ਨਾਤੇ ਬੱਚਿਆਂ ਨਾਲ ਉਸ ਦਾ ਹਰ ਪਲ ਦਾ ਰਿਸ਼ਤਾ ਹੈ। ਇਸੇ ਕਰਕੇ ਹੀ ਉਸ ਨੂੰ ਬੱਚਿਆਂ ਦੀ ਰੁਚੀ ਤੇ ਮਨੋਵਿਗਿਆਨ ਨੂੰ ਸਮਝਣ ਦਾ ਵਧੇਰੇ ਮੌਕਾ ਮਿਲਦਾ ਹੈ।ਇਕਬਾਲ ਸਿੰਘ ਨੇ ਪੰਜਾਬੀ ਬਾਲ ਸਾਹਿਤ ਵਿਚ ‘ਵਹਿਮੀ ਰਾਜਾ‘, ‘ਪਿੰਡ ਵਿਚ ਪਰਮੇਸ਼ਰ ਵੱਸਦਾ’, ‘ਬਾਂਗਰ ਦਾ ਰਾਜਾ’ ਅਤੇ ‘ਸ਼ੇਰ ਦੀ ਮਾਸੀ’ ਚਾਰ ਮੌਲਿਕ ਪੁਸਤਕਾਂ ਸਿਰਜੀਆਂ ਹਨ। ਉਸ ਦੀ ਪੁਸਤਕ ‘ਵਹਿਮੀ ਰਾਜ’ ਨੂੰ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ, ਪੰਚਕੂਲਾ ਵਲੋਂ 2005 ਦਾ ਪੁਰਸਕਾਰ ਮਿਲ ਚੁੱਕਾ ਹੈ।ਇਕਬਾਲ ਸਿੰਘ ਹੋਰਾਂ ਆਪਣੀਆਂ ਕਹਾਣੀਆਂ ਨੂੰ ਵਿਗਿਆਨਕ ਨਜ਼ਰੀਏ ਨਾਲ ਸਿਰਜਿਆ ਹੈ। ਉਨ੍ਹਾਂ ਇਤਿਹਾਸ, ਪਸ਼ੂ-ਪੰਛੀ ਅਤੇ ਜਾਨਵਰਾਂ ਨੂੰ ਆਪਣੀਆਂ ਕਹਾਣੀਆਂ ਦੇ ਪਾਤਰ ਬਣਾਇਆ ਹੈ। ਬੱਚਿਆਂ ਦੇ ਪੱਧਰ ਦੀਆਂ ਇਨ੍ਹਾਂ ਕਹਾਣੀਆਂ ਨੂੰ ਪਾਠਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਦੂਰ-ਦੁਰਾਡੇ ਬੈਠੇ ਮਾਂ ਬੋਲੀ ਦੇ ਇਸ ਸਜੱਗ ਲੇਖਕ ਦੀ ਕਲਮ ਨੂੰ ਪਛਾਣਨ ਦੀ ਬੇਹੱਦ ਪ੍ਰਸੰਸਾ ਹੋਈ ਹੈ।ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਉਨ੍ਹਾਂ ਦੀ ਪੁਸਤਕ ‘ਸ਼ੇਰ ਦੀ ਮਾਸੀ’ ਨੂੰ ਮਾਤਾ ਜਸਵੰਤ ਕੌਰ ਸਰਬੋਤਮ ਮੌਲਿਕ ਬਾਲ ਪੁਸਤਕ ਪੁਰਸਕਾਰ (ਸਾਲ 2009) ਪ੍ਰਦਾਨ ਕੀਤਾ ਗਿਆ।-ਸੁਖਦੇਵ ਸਿੰਘ
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ
by
Tags:
Leave a Reply