ਨਵੇਂ ਸਾਲ ਅਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ
ਅੱਜ 28 ਦਿਸੰਬਰ 2009 ਨੂੰ ਲਫ਼ਜ਼ਾਂ ਦਾ ਪੁਲ ਆਪਣੀ ਰਸਮੀ ਸ਼ੁਰੂਆਤ ਦੀ ਪਹਿਲੀ ਵਰ੍ਹੇਗੰਢ ਮਨਾ ਰਿਹਾ ਹੈ। ਇਸ ਪੂਰੇ ਇਕ ਸਾਲ ਵਿਚ ਲਫ਼ਜ਼ਾਂ ਦਾ ਪੁਲ ਨੇ ਆਪ ਸਭ ਦੇ ਪਿਆਰ, ਹੁੰਗਾਰੇ ਅਤੇ ਉਤਸਾਹ ਸਦਕਾ ਪੰਜਾਬੀ ਪਾਠਕਾਂ ਵਿਚ ਚੰਗੀ ਪਛਾਣ ਬਣਾ ਲਈ ਹੈ। ਲਫ਼ਜ਼ਾਂ ਦਾ ਪੁਲ (ਗੂਗਲ ਪੇਜ ਰੈਂਕ 3)ਦਾ ਮੁੱਖ ਪੰਨਾ ਕਈ ਚਰਚਿਤ ਪੰਜਾਬੀ ਵੈੱਬਸਾਈਟਾਂ ਅਤੇ ਬਲੋਗ ਪੰਨਿਆਂ ਤੋਂ ਗੂਗਲ ਪੇਜ ਰੈਕਿੰਗ ਦੇ ਮਾਮਲੇ ਵਿਚ ਅੱਗੇ ਹੈ। ਇਹ ਸਭ ਰਚਨਾਕਾਰਾਂ ਦੀਆਂ ਬੇਹਰਤਰੀਨ ਰਚਨਾਵਾਂ ਅਤੇ ਪਾਠਕਾਂ ਦੇ ਸਾਡੇ ਪ੍ਰਤਿ ਮੋਹ ਦਾ ਪ੍ਰਤੀਕ ਹੈ।
ਇਸ ਇਕ ਸਾਲ ਦੌਰਾਨ ਅਸੀ ਆਪਣੇ ਵੱਖ-ਵੱਖ ਸੈਕਸ਼ਨਾਂ ਰਾਹੀਂ ਆਪਣੇ ਪਾਠਕਾਂ ਨੂੰ ਉਨ੍ਹਾਂ ਦੀ ਦਿਲਚਸਪੀ ਮੁਤਾਬਕ ਰਚਨਾਵਾਂ ਨਾਲ ਰੂ-ਬ-ਰੂ ਕਰਵਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ ਤੇ ਇਸ ਵਿਚ ਬਹੁਤ ਹੱਦ ਤੱਕ ਸਫਲ ਹੋਏ ਹਾਂ। ਰੇਡੀਓ ਸੈਕਸ਼ਨ ਵਿਚ ਹੀਰ ਵਾਰਿਸ ਸ਼ਾਹ ਦਾ 13 ਕਿਸਤਾਂ ਵਾਲਾ ਰੇਡੀਓ ਨਾਟਕ ਕਾਫੀ ਸਫ਼ਲ ਰਿਹਾ। ਭਵਿੱਖ ਵਿਚ ਇਹੋ ਜਿਹੇ ਹੋਰ ਉਪਰਾਲੇ ਕਰਨ ਦੀ ਯੋਜਨਾ ਹੈ। 31 ਦਸੰਬਰ ਦੀ ਰਾਤ ਨੂੰ ਹੀਰ ਵਾਰਿਸ ਸ਼ਾਹ ਦੀ 13 ਵੀਂ ਤੇ ਆਖਰੀ ਕਿਸਤ ਪ੍ਰਸਾਰਿਤ ਹੋਵੇਗੀ।
ਕਾਵਿ-ਸੰਵਾਦ ਸੈਕਸ਼ਨ ਵਿਚ ਅਸੀ ਚੰਗੀ ਸ਼ੁਰੂਆਤ ਕਰਨ ਦੇ ਨਾਲ ਹੀ 8 ਮਹੀਂਨੇ ਵਿਚ ਕਾਫੀ ਰਫਤਾਰ ਨਾਲ ਕੰਮ ਕੀਤਾ, ਪਰ ਆਖਰੀ 4 ਮਹੀਂਨਿਆਂ ਵਿਚ ਅਸੀ ਇਸ ਸੈਕਸ਼ਨ ਵਿਚ ਪੱਛੜ ਗਏ। ਆਸ ਹੈ ਨਵੇਂ ਸਾਲ ਵਿਚ ਤੁਸੀ ਇਸ ਸੈਕਸ਼ਨ ਨੂੰ ਮਜਬੂਤ ਬਣਾਉਣ ਵਿਚ ਭਰਪੂਰ ਯੋਗਦਾਨ ਦਿਓਗੇ। 26 ਜਨਵਰੀ ਨੂੰ ਕਾਵਿ-ਸੰਵਾਦ ਦਾ ਸੈਕਸ਼ਨ ਦਾ ਵੀ ਇਕ ਸਾਲ ਪੂਰਾ ਹੋ ਜਾਵੇਗਾ। 2009 ਵਿਚ ਅਸੀ ਆਜ਼ਾਦੀ ਵਿਸ਼ੇ ਨਾਲ ਕਾਵਿ-ਸੰਵਾਦ ਦੀ ਸ਼ੁਰੂਆਤ ਕੀਤੀ ਸੀ, ਇਸ ਵਾਰ ਜਨਵਰੀ ਅੰਕ ਦਾ ਵਿਸ਼ਾ ਕੀ ਹੋਵੇ ਤੁਸੀ 30 ਦਸੰਬਰ ਤੱਕ ਸੁਝਾਅ ਭੇਜ ਸਕਦੇ ਹੋ।
ਬਾਕੀ ਸੈਕਸ਼ਨਾਂ ਬਾਰੇ ਸੰਖੇਪ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ-
ਮਦਦ ਸੈਕਸ਼ਨ(ਦੇਖਣ ਲਈ ਕਲਿੱਕ ਕਰੋ)
www.madad.lafzandapul.com
ਇਸ ਸੈਕਸ਼ਨ ਵਿੱਚ ਅਸੀ ਪੰਜਾਬੀ ਬੋਲੀ ਨੂੰ ਕੰਮਪਿਊਟਰ ਅਤੇ ਇੰਟਰਨੈੱਟ ਤੇ ਟਾਈਪ ਕਰਨ ਦੀਆਂ ਉਪਲੱਬਧ ਆਧੁਨਿਕ ਤਕਨੀਕਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੰਦੇ ਹਾਂ। ਇਸ ਸੈਕਸ਼ਨ ਵਿੱਚ ਪੰਜਾਬੀ ਟਾਈਪਿੰਗ ਮੁਫਤ ਸਿੱਖਣ ਲਈ ਖਾਸ ਟਿਊਟਰ ਪਾਇਆ ਗਿਆ ਹੈ। ਜਿਸ ਰਾਹੀਂ ਤੁਸੀ ਕੁਝ ਹੀ ਮਿੰਟਾਂ ਵਿੱਚ ਪੰਜਾਬੀ ਟਾਇਪ ਆਸਾਨੀ ਨਾਲ ਸਿੱਖ ਸਕਦੇ ਹੋ।
ਕਵਿਤਾ ਸੈਕਸ਼ਨ(ਦੇਖਣ ਲਈ ਕਲਿੱਕ ਕਰੋ)
www.kavita.lafzandapul.com
ਇਸ ਸੈਕਸ਼ਨ ਵਿੱਚ ਅਸੀ ਚਰਚਿਤ ਅਤੇ ਸਥਾਪਿਤ ਕਵੀਆਂ ਦੇ ਨਾਲ ਹੀ, ਉਭਰਦੇ ਕਵੀ ਸਾਥੀਆਂ ਦੀਆਂ ਨਵੀਆਂ ਅਤੇ ਮੌਲਿਕ ਰਚਨਾਵਾਂ ਪ੍ਰਕਾਸ਼ਿਤ ਕਰਦੇ ਹਾਂ। ਕਈ ਖਾਸ ਭੱਖਦੇ ਮਸਲਿਆਂ ਅਤੇ ਖ਼ਾਸ ਦਿਨਾਂ ਤੇ ਵੀ ਰਚਨਾਵਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ। ਤੁਹਾਨੂੰ ਵੀ ਰਚਨਾਵਾਂ ਭੇਜਣ ਦਾ ਖੁੱਲਾ ਸੱਦਾ ਹੈ।
ਕਾਵਿ-ਸੰਵਾਦ ਸੈਕਸ਼ਨ(ਦੇਖਣ ਲਈ ਕਲਿੱਕ ਕਰੋ)
www.kaavsamvaad.lafzandapul.com
ਕਾਵਿ-ਸੰਵਾਦ ਲਫ਼ਜ਼ਾਂ ਦਾ ਪੁਲ ਵੈੱਬਸਾਈਟ ਦਾ ਮਾਸਿਕ ਇੰਟਰਨੈੱਟ ਮੈਗਜ਼ੀਨ ਹੈ, ਜਿਸ ਵਿੱਚ ਹਰ ਮਹੀਨੇ ਅਸੀ ਇਕ ਵਿਸ਼ੇ ਤੇ ਕਵਿਤਾਵਾਂ ਮੰਗਦੇ ਹਾਂ ਤੇ ਉਨ੍ਹਾਂ ਕਵਿਤਾਵਾਂ ਨੂੰ ਇੱਕਠੇ ਇਕ ਮੈਗਜ਼ੀਨ ਦੇ ਰੂਪ ਵਿੱਚ ਮਹੀਨੇ ਦੇ ਆਖਰੀ ਹਫਤੇ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਹਰ ਮਹੀਨੇ ਵਿਸ਼ਾ ਵੀ ਪਾਠਕ ਤੇ ਕਵੀ ਸਾਥੀ ਹੀ ਦੱਸਦੇ ਹਨ।
ਰੇਡਿਓ ਸੈਕਸ਼ਨ(ਦੇਖਣ ਲਈ ਕਲਿੱਕ ਕਰੋ)
www.radio.lafzandapul.com
ਇਸ ਸੈਕਸ਼ਨ ਵਿੱਚ ਅਸੀ ਪੰਜਾਬੀ ਸਾਹਿੱਤ ਅਤੇ ਲੋਕ ਗਾਇਕੀ ਦੇ ਸੰਗੀਤਬੱਧ ਰੂਪ ਨੂੰ ਪੇਸ਼ ਕਰਦੇ ਹਾਂ। ਇਸ ਵਿੱਚ ਤੁਸੀ ਚਰਚਿਤ ਸ਼ਾਇਰਾਂ ਅਤੇ ਕਲਾਕਾਰਾਂ ਦੇ ਸੰਗੀਤਕ ਸਾਹਿੱਤ ਨੂੰ ਸੁਣ ਸਕਦੇ ਹੋ। ਜੇ ਤੁਹਾਡੇ ਕੋਲ ਵੀ ਕੋਈ ਇਹੋ ਜਿਹੀ ਰਚਨਾ ਹੋਵੇ ਜਾਂ ਤੁਸੀ ਖੁਦ ਆਪਣੀ ਆਵਾਜ਼ ਵਿੱਚ ਕੋਈ ਰਚਨਾ ਸੰਗੀਤਬੱਧ ਕੀਤੀ ਹੈ ਤਾਂ ਤੁਸੀ ਸਾਨੂੰ ਇਸ ਸੈਕਸ਼ਨ ਲਈ ਭੇਜ ਸਕਦੇ ਹੋ।
ਜਾਣਕਾਰੀ ਸੈਕਸ਼ਨ(ਦੇਖਣ ਲਈ ਕਲਿੱਕ ਕਰੋ)
www.jaankaari.lafzandapul.com
ਇਸ ਵਿੱਚ ਅਸੀ ਲਫ਼ਜ਼ਾਂ ਦਾ ਪੁਲ ਬਾਰੇ ਜਰੂ੍ਰੀ ਜਾਣਕਾਰੀ ਨਵੇਂ ਕਾਰਜਾਂ ਬਾਰੇ ਸੂਚਨਾ, ਕਾਵਿ-ਸੰਵਾਦ ਦੇ ਵਿਸ਼ਿਆਂ ਬਾਰੇ ਜਾਣਕਾਰੀ ਸਮੇਂ ਸਮੇਂ ਤੇ ਪਾਉਂਦੇ ਰਹਿੰਦੇ ਹਾਂ। ਲਫ਼ਜ਼ਾਂ ਦਾ ਪੁਲ ਕੀ ਹੈ ਤੇ ਇਸ ਦਾ ਮੰਤਵ ਕੀ ਹੈ, ਇਸ ਸੈਕਸ਼ਨ ਵਿੱਚ ਤੁਸੀ ਪੂਰੀ ਜਾਣਕਾਰੀ ਵਿਸਤਾਰ ਨਾਲ ਪੜ੍ਹ ਸਕਦੇ ਹੋ।
-/-/-/-/-/-/-/-/-/-/-/-/-/-/-/-/-/-/-/-/-/-/-/-/-/-/-/-/-/-/-/-/-/-/-/-/
ਮਿੱਤਰੋ ਸਾਡਾ ਮੁੱਖ ਮੰਤਵ ਪੰਜਾਬੀ ਭਾਸ਼ਾਂ ਅਤੇ ਲਿੱਪੀ ਨੂੰ ਵਕਤ ਦੇ ਹਾਣ ਦਾ ਬਣਾਉਣਾ ਹੈ। ਆਪਣੇ ਸੁਝਾਅ ਦਿਓ ਕਿ ਹੋਰ ਕੀ ਕੀ ਹੋਣਾ ਚਾਹੀਦਾ ਹੈ।
ਲਫ਼ਜ਼ਾਂ ਦਾ ਪੁਲ ਦੇ ਵੱਖ-ਵੱਖ ਕਾਰਜਾਂ ਵਿਚ ਵਿਸ਼ੇਸ਼ ਸਹਿਯੋਗ ਦੇਣ ਲਈ ਅਸੀ
ਪੰਜਾਬੀ ਮੇਰੀ ਆਵਾਜ਼ http://punjabirajpura.blogspot.com/
ਗ਼ੁਲਾਮ ਕਲਮ http://ghulamkalam.blogspot.com/
ਜਾਗੋ http://jaggowakeup.blogspot.com/
ਇੰਦਰਜੀਤ ਨੰਦਨ http://inderjitnandan.blogspot.com/
ਪੇਂਡੂ ਪੰਜਾਬੀ ਮੁੰਡਾ http://alamwalia.blogspot.com/
ਸਮਰਜੀਤ ਸਿੰਘ ਸ਼ੱਮੀ http://shammionline.blogspot.com/
ਤੁਹਾਡੇ ਰੂਬਰੂ ਹਾਂ http://tuhaderubruhan.blogspot.com/
ਸ਼ਬਦਾਂ ਦੇ ਪਰਛਾਵੇਂ http://parchanve.wordpress.com/
ਦੇ ਲਈ ਬੇਹੱਦ ਧੰਨਵਾਦੀ ਹਾਂ।
ਤਹਿ ਦਿਲੋਂ ਧੰਨਵਾਦੀ ਹਾਂ ਜਨਾਬ ਬਖ਼ਸ਼ਿੰਦਰ ਜੀ ਦੇ ਜਿਨ੍ਹਾਂ ਨੇ ਭਾਸ਼ਾਈ ਮਾਮਲਿਆਂ ਵਿਚ ਸਾਡਾ ਮਾਰਗ-ਦਰਸ਼ਨ ਕੀਤਾ।
ਇਕ ਵਾਰ ਫੇਰ ਨਵੇਂ ਸਾਲ ਅਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ
—
ਦੀਪ ਜਗਦੀਪ ਸਿੰਘ
ਲਫ਼ਜ਼ਾਂ ਦਾ ਪੁਲ
http://www.lafzandapul.com
write@lafzandapul.com
lafzandapul@gmail.com
Leave a Reply