ਇਕ ਲੇਖਕ ਦੀ ਮੌਤ, ਪੁਨਰ-ਜਨਮ ਤੇ ਦੁਨੀਆ ’ਤੇ ਡੰਕਾ!

Perumal Murugan, Tamil Writer, Biography in Punjabi

ਤਾਮਿਲ ਲੇਖਕ ਪੇਰੂਮਲ ਮੁਰੂਗਨ ਨੇ ਐਲਾਨ ਕੀਤਾ ਸੀ ਕਿ ਉਹ ਮਰ ਚੁੱਕਾ ਹੈ। ਪੂਰੀ ਦੁਨੀਆ ਵਿਚ ਉਸਦਾ ਡੰਕਾ ਵੱਜ ਰਿਹਾ ਹੈ। ਆਖ਼਼ਰ ਕੀ ਕਾਰਨ ਸਨ ਕਿ ਮੁਰੂਗਨ ਨੂੰ ਆਪਣੀ ਮੌਤ ਦਾ ਐਲਾਨ ਕਰਨਾ ਪਿਆ ਸੀ?

Love Letter to Amrita Pritam – ਅੰਮ੍ਰਿਤਾ ਪ੍ਰੀਤਮ ਨਾਂ ਪ੍ਰੇਮਪੱਤਰ

Amrita Pritam

ਅੰਮ੍ਰਿਤਾ ਪ੍ਰੀਤਮ ਦੇ ਨਾਂ ਖੁੱਲ੍ਹਾ ਪ੍ਰੇਮ-ਪੱਤਰ: ਆਪਣੀ ਸਾਰੀ ਉਮਰ ਦੇ ਇਸ਼ਕ ਨੂੰ ਬੇਦਾਵਾਚਿਤਾਵਨੀ: ‘ਅੰਮ੍ਰਿਤਾ ਪ੍ਰੀਤਮ ਦੇ ਪ੍ਰਸ਼ੰਸਕ ਇਹ ਪੋਸਟ ਨਾ ਪੜ੍ਹਨ, ਭਾਵਨਾਵਾਂ ਨੂੰ ਠੇਸ ਪਹੁੰਚਣ ਲਈ ਪਾਠਕ ਖ਼ੁਦ ਜ਼ਿੰਮੇਵਾਰ ਹੋਣਗੇ।’ ਨੋਟ: ਇਹ ਲੇਖ ਦਾ ਪਹਿਲਾ ਖਰੜਾ ਅੰਮ੍ਰਿਤ ਪ੍ਰੀਤਮ ਦੇ 99ਵੇਂ ਜਨਮਦਿਨ ‘ਤੇ 31 ਅਗਸਤ 2018 ਨੂੰ ਫੇਸਬੁੱਕ ‘ਤੇ ਛਾਪਿਆ ਗਿਆ ਸੀ। ਉਦੋਂ ਤੋਂ ਲੈ ਕੇ … Read more

ਆਉ ਕੈਨੇਡਾ ਦੇ ਪੰਜਾਬੀਆਂ ਤੋਂ ਸਬਕ ਸਿੱਖੀਏ!

Book and Pen

ਪੂਰੀ ਦੁਨੀਆਂ ਵਿਚ ਇਹ ਗੱਲ ਬੜੇ ਮਾਣ ਨਾਲ ਪੜ੍ਹੀ/ਸੁਣੀ ਗਈ ਕਿ ਪੰਜਾਬੀ ਕੈਨੇਡਾ ਦੀ ਤੀਸਰੀ ਭਾਸ਼ਾ ਬਣ ਗਈ ਹੈ। ਇਹ ਖ਼ਬਰ ਇਸ ਤਰ੍ਹਾਂ ਸੁਣਾਈ ਅਤੇ ਪੇਸ਼ ਕੀਤੀ ਗਈ ਜਿਵੇਂ ਕੈਨੇਡਾ ਦੀ ਸਰਕਾਰ

ਫੇਸਬੁੱਕੀ ਲੇਖਕਾਂ ਦਾ ਸੱਚ – Writers on Facebook

Punjabi Stories, Punjabi Poetry, Punjabi Facebook

ਫੇਸਬੁੱਕ ਦੀ ਵਰਤੋਂ Punjabi ਉਸਾਰੂ ਕੰਮ ਲਈ ਘੱਟ ਅਤੇ ਇਸ਼ਕ-ਮਿਜਾਜ਼ੀ ਲਈ ਵੱਧ ਕਰਦੇ ਹਨ। ਫੇਸਬੁੱਕ ਦੀ ਡੂੰਘੀ ਘੋਖ ਕਰਕੇ ਸਿੱਟਾ ਕੱਢਣਾ ਹੋਵੇ ਤਾਂ writers‘ਬੀਬੀਆਂ’ ਦਾ ਪੱਲੜਾ ਹੀ ਭਾਰੀ ਹੋਵੇਗਾ।

ਗਲੈਮਰ ਦੇ ਸ਼ਿਕਾਰ ਮਨੋਰੰਜਨ ਉੇਦਯੋਗ ਦੀ ਪੱਤਰਕਾਰੀ ਅਤੇ ਪੱਤਰਕਾਰ

ਸੰਪਾਦਕੀ ਪੰਜਾਬੀਆਂ ਦੀ ਸਭ ਤੋਂ ਵੱਡੀ ਪਛਾਣ ਅਤੇ ਉਨ੍ਹਾਂ ਦੀ ਸਭ ਤੋਂ ਵੱਡੀ ਖ਼ਾਮੀ ਇਕੋ ਹੀ ਹੈ। ਲੋੜੋਂ ਵੱਧ ਦਿਖਾਵਾ ਕਰਨਾ। ਮਨੋਰੰਜਨ ਉਦਯੋਗ ਦੀ ਗਲੈਮਰ ਭਰੀ ਦੁਨੀਆਂ ਦਿਖਾਵੇ ਨੂੰ ਉਤਸ਼ਾਹਿਤ ਕਰਦੀ ਹੈ। ਇਸ ਦੁਨੀਆਂ ਵਿਚ ਜੋ ਪਰਦੇ ‘ਤੇ ਨਜ਼ਰ ਆਉਂਦਾ ਹੈ, ਉਸ ਉੱਪਰ ਮੇਕਅੱਪ ਦੀ ਇਕ ਮੋਟੀ ਪਰਤ ਚੜ੍ਹੀ ਹੁੰਦੀ ਹੈ। ਇਸ ਪਰਤ ਦੇ ਹੇਠਾਂ … Read more

ਆਓ ਵਕਤ ਦੇ ਸਫ਼ੇ ‘ਤੇ ਮਨੋਰੰਜਨ ਦੀ ਪੈਂਸਿਲ ਨਾਲ ਪੰਜਾਬੀਅਤ ਦੀ ਲਕੀਰ ਵਾਹੀਏ

ਸੰਪਾਦਕੀ ਅਕਸਰ ਪੜ੍ਹਦੇ-ਸੁਣਦੇ ਹਾਂ ਕਿ ਨਵੇਂ ਸੰਚਾਰ ਸਾਧਨਾਂ ਟੀ.ਵੀ., ਇੰਟਰਨੈੱਟ ਅਤੇ ਮੋਬਾਈਲ ਫੋਨਾਂ ਰਾਹੀਂ ਸਾਡੇ ਸੱਭਿਆਚਾਰ ਨੂੰ ਖੋਰਾ ਲੱਗ ਰਿਹਾ। ਕੀ ਇਹ ਗੱਲਾਂ ਪੜ੍ਹਦਿਆਂ-ਸੁਣਦਿਆਂ ਇੰਝ ਨਹੀਂ ਮਹਿਸੂਸ ਹੁੰਦਾ ਹੈ ਕਿ ਇਹ ਗੱਲਾਂ ਕਰਨ ਵਾਲੇ ਸਾਨੂੰ ਇਹ ਕਹਿ ਰਹੇ ਹਨ ਕਿ ਪੱਥਰ ਯੁੱਗ ਵਿਚ ਮੁੜ ਜਾਵੋ। ਪੱਤੇ ਪਾਓ, ਕੱਚਾ ਮਾਸ ਅਤੇ ਪੱਤੇ ਖਾਓ, ਆਪਣੀ ਰਫ਼ਤਾਰ ਬੈੱਲਗੱਡੀ … Read more

ਸਾਹਿਤਕ ਸੰਸਥਾਵਾਂ ਦੀਆਂ ਚੋਣਾ ਤੇ ਸਿਆਸਤ ਦਾ ਪ੍ਰਭਾਵ

ਸੰਪਾਦਕੀ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਪੰਜਾਬੀ ਸਾਹਿਤ ਅਕਾਡਮੀ ਦੀਆਂ ਚੋਣਾ ਦੇ ਸੰਦਰਭ ਵਿਚ  ਦੀਪ ਜਗਦੀਪ ਸਿੰਘ ਪੰਜਾਬ ਵਿਚ ਰਾਜਨੀਤਿਕ ਸੱਤਾ ਦੀ ਵਾਗਡੋਰ ਦਾ ਫੈਸਲਾ ਕਰਨ ਵਾਲੀਆਂ ਚੋਣਾਂ ਦਾ ਦੌਰ ਮੁੱਕਿਆ ਤਾਂ ਸਾਹਿਤਕ ਸੱਤਾ ਦੀਆਂ ਡੋਰਾਂ ਤੇ ਮੁੱਠੀਆਂ ਕੱਸਣ ਦਾ ਦੌਰ ਸ਼ੁਰੂ ਹੋ ਗਿਆ ਹੈ। ਇਹ ਦੌਰ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਅਤੇ ਕੇਂਦਰੀ ਪੰਜਾਬੀ ਲੇਖਕ … Read more

ਇੰਟਰਨੈੱਟ ਰਾਹੀਂ ਪੰਜਾਬੀ ਦੀ ਤਰੱਕੀ ਲਈ ਸਾਂਝੇ ਉੱਦਮ ਦੀ ਲੋੜ-ਤੀਸਰੀ ਵਰ੍ਹੇਗੰਢ ਤੇ ਵਿਸ਼ੇਸ਼

ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ!!! ਨਵੇਂ ਸਾਲ ਅਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਤਿੰਨ ਸਾਲ ਪਹਿਲਾਂ 28 ਦਸੰਬਰ 2008 ਵਾਲੇ ਦਿਨ ਲਫ਼ਜ਼ਾਂ ਦਾ ਪੁਲ ਪੰਜਾਬੀ ਸਾਹਿਤ ਪ੍ਰੇਮਿਆਂ, ਲੇਖਕਾਂ ਅਤੇ ਪਾਠਕਾਂ ਵਿਚਾਲੇ ਵਿਸ਼ਵ-ਵਿਆਪੀ ਲਫ਼ਜ਼ਾਂ ਦੀ ਸਾਂਝ ਉਸਰਾਨ ਦੇ ਮਕਸਦ ਨਾਲ ਸ਼ੁਰੂ ਕੀਤਾ ਗਿਆ ਸੀ। ਇਨ੍ਹਾਂ ਤਿੰਨ … Read more

ਅੰਮ੍ਰਿਤਾ-ਇਮਰੋਜ਼ ਦਾ ਘਰ – Home of Amrita-Imroz

Imroz

ਅੰਮ੍ਰਿਤਾ ਨੂੰ ਗਿਆਂ ਛੇ ਸਾਲ ਹੋ ਗਏ ਨੇ… ਪਰ ਉਸ ਦੀਆਂ ਯਾਦਾਂ ਉਸ ਦੇ ਘਰ ਵਿਚ ਵੱਸਦੀਆਂ ਹਨ… ਸਾਡੇ ਸਭ ਦੇ ਦਿਲ ਵਿਚ ਵੱਸਦੀਆਂ ਹਨ… ਹੁਣ ਬੱਸ ਇਹ ਸਾਡੇ ਦਿਲਾਂ ਵਿਚ ਹੀ ਰਹਿਣਗੀਆਂ… ਕਿਉਂ ਕਿ ਅੰਮ੍ਰਿਤਾ ਦਾ ਘਰ ਹੁਣ ਢਹਿ ਗਿਐ… ਉਸ ਵਿਚ ਸੰਜੋਈਆਂ ਯਾਦਾਂ ਦੇ ਨਕਸ਼ ਮਲਬੇ ਦੀ ਕਬਰ ਹੇਠ ਦਫਨ ਹੋ ਗਏ ਨੇ… ਇਮਰੋਜ਼ ਨਵੇਂ ਘਰ ਆ ਗਿਐ… ਪਰ ਨਵੇਂ ਘਰ ਦਾ ਚਾਅ ਬਿਲਕੁਲ ਨਹੀਂ ਐ…ਇਹੋ ਜਿਹੇ ਨਵੇਂ ਘਰ ਦਾ ਚਾਅ ਹੋ ਵੀ ਕਿਵੇਂ ਸਕਦੈ… ਉਹ ਘਰ ਜੋ ਪੁਰਾਣੇ ਰਿਸ਼ਤਿਆਂ ਅਤੇ ਘਰ ਵਿਚ ਪੁੰਗਰੀਆਂ ਸੱਧਰਾਂ ਦੇ ਸ਼ਮਸ਼ਾਨ ਘਾਟ ਦੇ ਉੱਪਰ ਉੱਸਰਿਆ ਹੋਵੇ… ਉਸ ਨਵੇਂ ਘਰ ਦਾ ਚਾਅ ਨਾ ਉੱਥੇ ਰਹਿਣ ਵਾਲਿਆਂ ਨੂੰ ਹੋ ਸਕਦਾ ਹੈ ਅਤੇ ਨਾ ਜਾਣ ਵਾਲਿਆਂ ਨੂੰ…

ਅੰਮ੍ਰਿਤਾ ਪ੍ਰੀਤਮ ਦਾ ਹੌਜ਼ ਖ਼ਾਸ ਵਾਲਾ ਮਲਬੇ ਵਿਚ ਤਬਦੀਲ ਹੁੰਦਾ ਹੋਇਆ (ਤਸਵੀਰ ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਹਿਤ)

ਮਲਬੇ ਦੇ ਢੇਰ ਵਿਚ ਤਬਦੀਲ ਹੋ ਗਿਆ ਅੰਮ੍ਰਿਤਾ ਦਾ ਇਹ ਉਹੀ ਘਰ ਸੀ… ਜਿੱਥੇ ਆਪਣਾ ਸਰੀਰ ਤਿਆਗ ਜਾਣ ਦੇ ਬਾਵਜੂਦ ਅੰਮ੍ਰਿਤਾ ਮੌਜੂਦ ਸੀ। ਜਿਸ ਦੀ ਫਿਜ਼ਾ ਵਿਚ ਅੰਮ੍ਰਿਤਾ ਦੇ ਸਾਹ ਘੁਲੇ ਹੋਏ ਸਨ। ਜਿਨ੍ਹਾਂ ਵਿਚੋਂ ਇਮਰੋਜ਼ ਅੱਜ ਵੀ ਸਾਹ ਲੈਂਦਾ ਸੀ। ਕੌਣ ਜਾਣੇ ਕਿਉਂ ਉਸ ਦੀ ਫਿਜ਼ਾ ਵਿਚ ਲਾਲਚ ਦਾ ਜ਼ਹਿਰ ਘੁੱਲ ਗਿਆ ਜਾਂ ਮਜਬੂਰੀ ਦੀ ਕੁੜੱਤਣ ਅਤੇ ਉਸ ਘਰ ਦੀਆਂ ਕੰਧਾ ਜੋ ਕਦੇ ਕੈਨਵਸ ਹੁੰਦੀਆਂ ਸਨ, ਉਸ ਘਰ ਦੀ ਛੱਤ ਜੋ ਕਦੇ ਸੁਪਨਿਆਂ ਦਾ ਆਸਮਾਨ ਸਜਾਉਂਦੀ ਸੀ, ਪਲਕ ਝਪਦਿਆਂ ਢਹਿ ਢੇਰੀ ਹੋ ਗਏ।

ਉਹੀ ਘਰ ਜਿਸ ਦੀ ਛੱਤ ਉੱਤੇ ਇਕ ਬਗੀਚਾ ਸੀ, ਜਿਸ ਵਿਚ ਰੱਖੇ ਗਮਲਿਆਂ ਵਿਚ ਰੰਗ-ਬਿਰੰਗੇ ਫੁੱਲ ਖਿੜਦੇ ਸਨ। ਉਵੇਂ ਜਿਵੇਂ ਅੰਮ੍ਰਿਤਾ ਦੇ ਹੱਥ ਵਿਚ ਫੜੀ ਕਲਮ ਦੇ ਕੋਰੇ ਕਾਗਜ਼ ਨੂੰ ਛੋਹਣ ਤੇ ਕਵਿਤਾਵਾਂ ਖਿੜ ਆਉਂਦੀਆਂ ਸਨ। ਇਮਰੋਜ਼ ਨੂੰ ਸ਼ਾਇਦ ਇਹ ਫੁੱਲ ਅੰਮ੍ਰਿਤਾ ਦੀਆਂ ਕਵਿਤਾਵਾਂ ਹੀ ਲੱਗਦੇ ਸਨ। ਇਸੇ ਲਈ ਅੰਮ੍ਰਿਤਾ ਦੇ ਤੁਰ ਜਾਣ ਤੋਂ ਬਾਅਦ ਵੀ ਇਸ ਘਰ ਨੂੰ ਛੱਡਣ ਤੋਂ ਪਹਿਲਾਂ ਤੱਕ ਇਮਰੋਜ਼ ਹਰ ਰੋਜ਼ ਸਵੇਰ-ਸ਼ਾਮ ਇਨ੍ਹਾਂ ਗਮਲਿਆਂ ਵਿਚ ਲੱਗੇ ਫੁੱਲ-ਬੂਟਿਆਂ ਨੂੰ ਪਾਣੀ ਦਿੰਦਾ ਰਿਹਾ ਸੀ। ਮੈਨੂੰ ਵੀ ਸ਼ਾਇਦ ਇਸ ਗੱਲ ਦਾ ਇਲਮ ਨਾ ਹੁੰਦਾ ਜੇ ਮੈਂ ਉਸ ਸ਼ਾਮ ਕੇ-25 ਹੌਜ ਖ਼ਾਸ ਵਾਲੇ ਓਸ ਘਰ ਨਾ ਗਿਆ ਹੁੰਦਾ, ਜਿਸ ਵੇਲੇ ਇਮਰੋਜ਼ ਛੱਤ ਵਾਲੇ ਬਗੀਚੇ ਨੂੰ ਪਾਣੀ ਲਾ ਰਿਹਾ ਸੀ।

ਇਮਰੋਜ਼ ਨਾਲ ਮੁਲਾਕਾਤ

ਘਰ ਦਾ ਗੇਟ ਲੰਘ ਕੇ ਜਦੋਂ ਮੈਂ ਪੌੜਿਆਂ ਕੋਲ ਪੁੱਜਾ ਤਾਂ ਮੈਂਨੂੰ ਧੁਰ ਸਿਖਰ ਵੱਲ ਜਾਂਦੀਆਂ ਪੌੜੀਆਂ ਦਾ ਰਾਹ ਦਿਖਾ ਦਿੱਤਾ ਗਿਆ ਸੀ। ਉੱਪਰ ਪਹੁੰਚਦਿਆਂ ਹੀ ਇਮਰੋਜ਼ ਦਾ ਖਿੜਿਆ ਹੋਇਆ ਚਿਹਰਾ ਦਿਸਿਆ ਸੀ। ਇਮਰੋਜ਼ ਨਾਲ-ਨਾਲ ਪਾਣੀ ਲਾ ਰਿਹਾ ਸੀ, ਨਾਲੇ ਗੱਲਾਂ ਕਰੀ ਜਾ ਰਿਹਾ ਸੀ। ਕਦੇ ਘਰ ਦੇ ਅਗਲੇ ਹਿੱਸੇ ਦੀ ਨੀਵੀਂ ਛੱਤ ਤੇ ਕਦੇ ਪਿਛਲੇ ਹਿੱਸੇ ਦੀ ਥੋੜ੍ਹੀ ਉੱਚੀ ਛੱਤ ਤੇ ਮੈਂ ਉਸ ਦੇ ਅੱਗੜ-ਪਿੱਛੜ ਘੁੰਮਦਾ ਰਿਹਾ, ਗੱਲਾਂ ਕਰਦਾ ਰਿਹਾ ਤੇ ਉਹ ਪੂਰੀ ਤਨਦੇਹੀ ਨਾਲ ਗਮਲਿਆਂ ਵਿਚ ਪਾਣੀ ਪਾਉਂਦਾ ਰਿਹਾ।

ਸੰਨ 2006 ਵਿਚ ਲੁਧਿਆਣਾ ਫੇਰੀ ਦੌਰਾਨ ਇਮਰੋਜ਼ ਨਾਲ ਯਾਦਗਾਰੀ ਪਲਾਂ ਦੌਰਾਨ ਦੀਪ ਜਗਦੀਪ ਸਿੰਘ

ਸ਼ਾਮ ਢਲ ਗਈ ਤਾਂ ਅਸੀ ਹੇਠਾਂ ਆ ਕੇ ਬਹਿ ਗਏ, ਚਾਰੇ ਪਾਸੇ ਅੰਮ੍ਰਿਤਾ ਦੀ ਹੋਂਦ ਦਾ ਅਹਿਸਾਸ ਸੀ, ਕਿਉਂ ਕਿ ਅੰਮ੍ਰਿਤਾ ਨੂੰ ਇਮਰੋਜ਼ ਨੇ ਕਦੀ ਵੀ ‘ਸੀ’ ਨਹੀਂ ਹੋਣ ਦਿੱਤਾ, ਹਮੇਸ਼ਾ ‘ਹੈ’ ਹੀ ਰਹਿਣ ਦਿੱਤਾ। ਉਸ ਸ਼ਾਮ ਦੋਬਾਰਾ ਕਦੇ ਫੇਰ ਆਉਣ ਦਾ ਖ਼ਿਆਲ ਲੈ ਕੇ ਮੈਂ ਘਰ ਮੁੜ ਆਇਆ। ਕਈ ਵਾਰ ਸੋਚਿਆ, ਕਿਸੇ ਦਿਨ ਫੇਰ ਅੰਮ੍ਰਿਤਾ ਤੇ ਇਮਰੋਜ਼ ਨੂੰ ਮਿਲ ਆਈਏ, ਉਸ ਘਰ ਨੂੰ ਮਿਲ ਆਈਏ… ਪਰ ਕਦੇ ਸੱਬਬ ਹੀ ਨਾ ਬਣ ਸਕਿਆ। ਮਹਾਂਨਗਰ ਦੀ ਜ਼ਿੰਦਗੀ, ਜ਼ਿੰਦਗੀ ਕਿੱਥੇ ਰਹਿ ਜਾਂਦੀ ਐ…

ਘਰ ਦੇ ਮਲਬਾ ਬਣਨ ਦੀ ਖ਼ਬਰ

ਇਸੇ ਕਸ਼-ਮ-ਕਸ਼ ਵਿਚ ਇਕ ਦਿਨ ਪੱਤਰਕਾਰ ਦੋਸਤ ਇਮਰਾਨ ਦਾ ਫੋਨ ਆਇਆ। ਕਹਿਣ ਲੱਗਾ, “ਮੈਂ ਹੌਜ਼ ਖ਼ਾਸ ਖੜ੍ਹਾਂ। ਅੰਮ੍ਰਿਤਾ ਦੇ ਘਰ ਦਾ ਪਤਾ ਦੱਸ। ਇਮਰੋਜ਼ ਨੂੰ ਮਿਲਣ ਨੂੰ ਜੀ ਕਰਦੈ। ਮੈਂ ਜਵਾਬ ਦਿੱਤਾ, “ਕੇ-25 ਕਿਸੇ ਨੂੰ ਵੀ ਪੁੱਛ ਲੈ। ਸੌਖਿਆਂ ਪਹੁੰਚ ਜਾਵੇਂਗਾ। ਥੋੜ੍ਹੀ ਦੇਰ ਬਾਅਦ ਫਿਰ ਫੋਨ ਆਇਆ। ਇਮਰਾਨ ਕਹਿੰਦਾ, “ਇੱਥੇ ਤਾਂ ਕੋਈ ਮਜਦੂਰ ਲੱਗੇ ਨੇ। ਘਰ ਦੀ ਤੋੜ-ਭੰਨ ਚੱਲ ਰਹੀ ਐ। ਘਰ ਹੈ ਤਾਂ ਇਹੀ ਨਾ?” ਮੈਨੂੰ ਲੱਗਿਆ ਉਹ ਕਿਸੇ ਹੋਰ ਘਰ ਮੂਹਰੇ ਖੜ੍ਹਾ ਹੈ। ਮੈਂ ਉਸ ਨੂੰ ਧਿਆਨ ਨਾਲ ਲੱਭਣ ਲਈ ਕਹਿ ਕਿ ਗੱਲ ਮੁਕਾ ਦਿੱਤੀ। ਉਸ ਤੋਂ ਬਾਅਦ ਨਾ ਉਸਦਾ ਫੋਨ ਆਇਆ। ਨਾ ਮੈਂ ਕੀਤਾ। ਨਾ ਇਸ ਬਾਰੇ ਕੋਈ ਗੱਲ ਹੋਈ। ਗੱਲ ਆਈ ਗਈ ਹੋ ਗਈ।

ਕੁਝ ਦਿਨਾਂ ਬਾਅਦ ਦਿੱਲੀ ਅਕਾਦਮੀ ਦੀ ਇਕ ਸਾਹਿਤਕ ਮਿਲਣੀ ਵਿਚ ਇਮਰੋਜ਼ ਨਾਲ ਮੁਲਾਕਾਤ ਹੋ ਗਈ। ਉਨ੍ਹਾਂ ਨਾਲ ਅੰਮੀਆਂ ਕੁੰਵਰ ਵੀ ਸੀ। ਅੰਮ੍ਰਿਤਾ ਨਾਲ ਮਿਲਦੇ ਜੁਲਦੇ ਨਾਮ ਵਾਲੀ ਆਪਣੀ ਮਹਿਬੂਬ ਨੂੰ ਇਮਰੋਜ਼ ਨਾਲ ਪਹਿਲੀ ਵਾਰ ਮਿਲਵਾਉਂਦਿਆਂ ਮੈਂ ਕਿਹਾ ਸੀ, “ਇਹ ਮੇਰੀ ਅੰਮ੍ਰਿਤਾ ਐ। ਇਹ ਬੜੀ ਸੋਹਣੀ ਕਵਿਤਾ ਲਿਖਦੀ ਐ।” ਇਮਰੋਜ਼ ਨੇ ਮੁਸਕੁਰਾਉਂਦਿਆਂ ਜਵਾਬ ਦਿੱਤਾ ਸੀ, “ਤੂੰ ਬੜੀ ਕਿਸਮਤ ਵਾਲਾ ਐਂ।” ਮੈਂ ਕਿਹਾ, “ਕਿਸੇ ਦਿਨ ਇੱਕਠੇ ਘਰ ਆਵਾਂਗੇ ਤੁਹਾਡੇ”। “ਜ਼ਰੂਰ” ਕਹਿ ਕਿ ਉਹ ਹੋਰ ਮਿਲਣ ਵਾਲਿਆਂ ਦੀ ਭੀੜ ਨਾਲ ਘਿਰ ਗਿਆ ਸੀ।

ਹੌਜ਼ ਖ਼ਾਸ ਵਾਲਾ ਘਰ ਟੁੱਟਣ ਤੋਂ ਬਾਅਦ ਨਵੇਂ ਘਰ ਵਿਚ ਇਮਰੋਜ਼

ਅੰਮੀਆਂ ਕੁੰਵਰ ਮੈਨੂੰ ਬਾਂਹ ਫੜ੍ਹ ਕੇ ਪਾਸੇ ਲੈ ਗਈ। ਹੌਲੀ ਜਿਹੀ ਉਸ ਨੇ ਪੁੱਛਿਆ ਸੀ, “ਤੈਨੂੰ ਪਤੈ ਨਾ। ਇਮਰੋਜ਼ ਨੇ ਘਰ ਬਦਲ ਲਿਐ।” ਮੇਰੀ ਹੈਰਾਨੀ ਦੀ ਹੱਦ ਨਾ ਰਹੀ, ਪਰ ਉਸ ਨੂੰ ਛੁਪਾ ਲੈਣਾ ਹੀ ਬਿਹਤਰ ਸੀ। ਨਾ ਮੈਂ ਵਿਸਤਾਰ ਵਿਚ ਜਾਣ ਦੀ ਹਾਲਤ ਵਿਚ ਸਾਂ ਤੇ ਨਾ ਹੀ ਮਾਹੌਲ ਦੱਸਣ ਵਾਲਾ ਸੀ। ਸੋ, ਅੰਮੀਆਂ ਨੇ ਨਵਾਂ ਪਤਾ ਲਿਖਾ ਦਿੱਤਾ।

ਘਰ ਜਾਂਦਿਆਂ ਸਾਰੇ ਰਾਹ ਮੈਂ ਇਹੀ ਸੋਚਦਾ ਰਿਹਾ ਕਿ ਇਹ ਤਾਂ ਸ਼ਾਇਦ ਇਕ ਦਿਨ ਹੋਣਾ ਹੀ ਸੀ। ਹੁਣ ਘਰ, ਘਰ ਰਹੇ ਹੀ ਨਹੀਂ। ਇਮਾਰਤਾਂ ਬਣ ਗਏ ਨੇ ਜਾਂ ਮਹਿੰਗੇ ਪਲਾਟ ਅਖਵਾਉਂਦੇ ਨੇ। ਦਿੱਲੀ ਵਰਗੇ ਮਹਾਂਨਗਰ ਅਤੇ ਹੌਜ਼ ਖ਼ਾਸ ਵਰਗੇ ਮੈਟਰੋ ਰੇਲ ਨਾਲ ਜੁੜੇ ਮਹਿੰਗੇ ਇਲਾਕੇ ਵਿਚ ਮਹਿੰਗੇ ਭਾਅ ਵਿਕਦੇ ਨੇ।

ਇਸ ਦਾ ਜੋ ਮੁੱਲ ਇਮਰੋਜ਼ ਦੇ ਦਿਲ ਵਿਚ ਸੀ, ਸਾਡੀਆਂ ਨਜ਼ਰਾਂ ਵਿਚ ਸੀ, ਉਹ ਸ਼ਾਇਦ ਰਹਿੰਦੀ ਦੁਨੀਆਂ ਤੱਕ ਕੋਈ ਨਾ ਪਾ ਸਕੇ। ਫਿਰ ਵੀ ‘ਮਾਰਕੀਟ ਰੇਟ’ ਦੇ ਹਿਸਾਬ ਨਾਲ ਇਸ ਪਲਾਟ ਦਾ ਮਹਿੰਗਾ ਮੁੱਲ ਜਰੂਰ ਪਿਆ ਹੋਣੈ। ਚੰਗਾ ਭਾਅ ਵੀ ਮਿਲ ਗਿਆ ਤੇ ਇਮਰੋਜ਼ ਦੇ ਰਹਿਣ ਦਾ ਇੰਤਜ਼ਾਮ ਵੀ ਹੋ ਗਿਆ, ਪਰ ਅੰਮ੍ਰਿਤਾ ਦਾ ਇਸ ਘਰ ਨੂੰ ਸੰਭਾਲੇ ਜਾਣ ਦਾ ਸੁਪਨਾ, ਸੁਪਨਾ ਹੀ ਬਣ ਕੇ ਰਹਿ ਗਿਆ। ਸੋਚਦਾਂ, ਉਸ ਮੱਕੇ ਜਿਹੇ ਘਰ ਦੇ ਢਹਿ ਜਾਣ ਦਾ ਦਰਦ ਵੀ ਉਸੇ ਦੇ ਮਲਬੇ ਵਿਚ ਦਫਨ ਕਰ ਆਵਾਂ…!!!

ਹੋਰ ਕਰ ਵੀ ਕੀ ਸਕਦੇ ਆਂ?

(ਇਸ ਲੇਖ 10 ਜੁਲਾਈ 2011 ਦੇ ਪੰਜਾਬੀ ਜਾਗਰਣ ਅਖ਼ਬਾਰ ਦੇ ਅਦਬ ਪੰਨੇ ‘ਤੇ ਛਪਿਆ ਸੀ )

ਅੰਮ੍ਰਿਤਾ ਪ੍ਰੀਤਮ ਬਾਰੇ ਹੋਰ ਲੇਖ ਪੜ੍ਹਨ ਲਈ ਕਲਿੱਕ ਕਰੋ

ਬਿਹਤਰੀਨ ਪੰਜਾਬੀ ਕਿਤਾਬਾਂ ਘਰ ਬੈਠੇ ਮੰਗਵਾਓ

ਲਫ਼ਜ਼ਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। 

ਸਰਤਾਜ ! ਇਹ ਸਵਾਲ ਧੁਖ਼ਦੇ ਰਹਿਣਗੇ

ਇਹ ਲੇਖ 30 ਮਾਰਚ 2010 ਨੂੰ ਲਿਖਿਆ ਸੀ, ਜਿਸ ਵੇਲੇ ਸਤਿੰਦਰ ਸਰਤਾਜ ਅਤੇ ਤਰਲੋਕ ਸਿੰਘ ਜੱਜ ਵਿਚਾਲੇ ਸਾਹਿਤੱਕ ‘ਚੋਰੀ’ ਦੇ ਮਸਲੇ ਨੂੰ ਲੈ ਕੇ ਆਪਸੀ ਸਹਿਮਤੀ ਨਾਲ ਨਜਿੱਠਣ ਦੀ ਮੁੱਢਲੀ ਕੌਸ਼ਿਸ਼ ਧੁੰਦਲੀ ਪੈ ਰਹੀ ਸੀ। ਸਰਤਾਜ ਕੈਨੇਡਾ ਜਾਣ ਤੋਂ ਪਹਿਲੀ ਰਾਤ ਜੱਜ ਹੁਰਾਂ ਨੂੰ ਵਿਦੇਸ਼ ਫੇਰੀ ਤੋਂ ਪਰਤ ਕੇ ਮਸਲਾ ਸਰਬ-ਸੰਮਤੀ ਨਾਲ ਹੱਲ ਕਰਨ ਦਾ … Read more

ਨਿੱਜੀ ਮੁਫਾਦਾਂ ਨੂੰ ਲਾਂਭੇ ਰੱਖ ਕੇ ਪੰਜਾਬੀਅਤ ਦੇ ਹਿੱਤ ਲਈ ਲੜੀ ਜਾਵੇ ਸਾਹਿੱਤ ਸੰਸਥਾਵਾਂ ਦੀ ਚੋਣ

ਸੰਪਾਦਕੀਦੀਪ ਜਗਦੀਪ ਸਿੰਘ ਦੋ ਸਾਲ ਬਾਅਦ ਹੋਣ ਵਾਲੀਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਚੋਣਾਂ ਦਾ ਬਿਗੁਲ ਇਕ ਵਾਰ ਫਿਰ ਵੱਜ ਚੁੱਕਾ ਹੈ। ਫਿਰ ਵੱਖ-ਵੱਖ ਧੜ੍ਹਿਆਂ ਨੇ ਆਪਣੇ-ਆਪਣੇ ਉਮੀਦਵਾਰ (ਸਾਹਿੱਤਕਾਰ) ਇਸ ਸਿਰਮੌਰ ਸਾਹਿਤਕ ਅਦਾਰੇ ਦੀ ਸਿਆਸਤ ਅਤੇ ਪ੍ਰਬੰਧ ਨੂੰ ਆਪਣੇ ਕਬਜ਼ੇ ਵਿਚ ਲੈਣ ਲਈ ਚੋਣ ਮੈਦਾਨ ਵਿਚ ਉਤਾਰ ਦਿੱਤੇ ਹਨ। 2 ਮਈ ਨੂੰ ਹੋਣ ਵਾਲੀਆਂ ਚੋਣਾਂ … Read more

ਲਫ਼ਜ਼ਾਂ ਦਾ ਪੁਲ ਦੀ ਪਹਿਲੀ ਵਰ੍ਹੇਗੰਢ ਦੀਆਂ ਮੁਬਾਰਕਾਂ

ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ!!! ਨਵੇਂ ਸਾਲ ਅਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਅੱਜ 28 ਦਿਸੰਬਰ 2009 ਨੂੰ ਲਫ਼ਜ਼ਾਂ ਦਾ ਪੁਲ ਆਪਣੀ ਰਸਮੀ ਸ਼ੁਰੂਆਤ ਦੀ ਪਹਿਲੀ ਵਰ੍ਹੇਗੰਢ ਮਨਾ ਰਿਹਾ ਹੈ। ਇਸ ਪੂਰੇ ਇਕ ਸਾਲ ਵਿਚ ਲਫ਼ਜ਼ਾਂ ਦਾ ਪੁਲ ਨੇ ਆਪ ਸਭ ਦੇ ਪਿਆਰ, ਹੁੰਗਾਰੇ ਅਤੇ … Read more

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com