Jagsir Jeeda | ਜਗਸੀਰ ਜੀਦਾ |
ਜਗਸੀਰ ਜੀਦਾ ਪੰਜਾਬੀ ਲੋਕ ਗੀਤ ਦੀ ਵਿਧਾ ਬੋਲੀਆਂ ਅਤੇ ਟੱਪਿਆਂ ਵਿਚ ਲਿਖਦਾ ਅਤੇ ਉੱਚੀ ਹੇਕ ਨਾਲ ਗਾਉਂਦਾ ਵੀ ਹੈ। ਉਹ ਖੱਬੇ ਪੱਖੀ ਵਿਚਾਰਧਾਰਾ ਵਾਲਾ ਲਿਖਾਰੀ ਹੈ, ਪਰ ਉਸ ਦੀ ਖ਼ਾਸੀਅਤ ਇਹ ਹੈ ਕਿ ਆਪਣੀਆਂ ਬੋਲੀਆਂ ਵਿਚ ਉਹ ਕਾਮਰੇਡਾਂ ਵੱਲ ਉਂਗਲ ਚੁੱਕਣ ਲੱਗਿਆਂ ਵੀ ਪੂਰੀ ਦਿਲੇਰੀ ਦਿਖਾਉਂਦਾ ਹੈ। ਇਸ ਵੀਡੀਓ ਵਿਚ ਪਾਈ ਹਰ ਇਕ ਬੋਲੀ ਸਾਡੇ ਮੌਜੂਦਾ ਸਮਾਜ ਦੀ ਹਰ ਉਸ ਦੁਖਦੀ ਰਗ਼ ‘ਤੇ ਉਂਗਲ ਧਰਦੀ ਹੈ, ਜਿਸ ਨੂੰ ਅਸੀਂ ਦੇਖਦੇ ਰੋਜ਼ ਹਾਂ, ਪਰ ਉਨ੍ਹਾਂ ਬਾਰੇ ਇਸ ਅੰਦਾਜ਼ ਵਿਚ ਗੱਲ ਨਹੀਂ ਹੁੰਦੀ। ਬੋਲੀਆਂ ਸੁਣੋ, ਜੇ ਤੁਹਾਡੇ ਮਨ ਵਿਚ ਕੋਈ ਵਿਚਾਰ ਆਵੇ ਤਾਂ ਜ਼ਰੂਰ ਸਾਂਝਾ ਕਰੋ। ਇਹ ਵੀ ਦੱਸੋ ਕਿ ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣਾ ਚਾਹੋਗੇ?
Leave a Reply