ਆਪਣੀ ਬੋਲੀ, ਆਪਣਾ ਮਾਣ

ਸ਼ਹੀਦ ਭਗਤ ਸਿੰਘ ਦੇ ਭਾਣਜੇ ਜਗਮੋਹਨ ਸਿੰਘ ਨਾਲ ਮੁਲਾਕਾਤ-ਇਂਦਰਜੀਤ ਨੰਦਨ

ਅੱਖਰ ਵੱਡੇ ਕਰੋ+=
ਸ਼ਹੀਦੇ ਆਜ਼ਮ ਭਗਤ ਸਿੰਘ ਦੇ ਪਰਿਵਾਰ ਦੀ ਅਗਲੀ ਪੀੜ੍ਹੀ ਵਿੱਚੋਂ ਪ੍ਰੋਫੈਸਰ ਜਗਮੋਹਨ ਸਿੰਘ ਐਸੀ ਸ਼ਖਸ਼ੀਅਤ ਹਨ, ਜੋ ਪੂਰੀ ਤਰ੍ਹਾਂ ਸਰਗਰਮ ਤੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਮਰਪਿਤ ਹਨ। ਜਗਮੋਹਨ ਸਿੰਘ ਇੱਕ ਸ਼ਖਸ਼ੀਅਤ ਹੀ ਨਹੀਂ ਆਪਣੇ ਆਪ ਵਿੱਚ ਇੱਕ ਸੰਸਥਾ ਹੈ। ਉਹ ਭਗਤ ਸਿੰਘ ਤੋਂ 3 ਸਾਲ ਛੋਟੀ ਉਨ੍ਹਾਂ ਦੀ ਭੈਣ ਅਮਰ ਕੌਰ ਦੇ ਪੁੱਤਰ ਹਨ। ਭਗਤ ਸਿੰਘ ਖੋਜ ਕਮੇਟੀ ਬਣਾ ਕੇ ਭਗਤ ਸਿੰਘ ਦੀਆਂ ਲਿਖਤਾਂ ਨੂੰ ਲੱਭਣਾ, ਫਿਰ ਸਾਂਭਣਾ, ਛਾਪਣਾ ਇਹ ਕੰਮ ਬਹੁਤ ਹੀ ਸਮਰਪਣ ਤੇ ਮਿਹਨਤ ਮੰਗਦਾ ਸੀ ਜੋ ਉਨ੍ਹਾਂ ਨੇ ਕਰ ਦਿਖਾਇਆ। ਸਿਰਫ਼ ਭਗਤ ਸਿੰਘ ਦੀਆਂ ਲਿਖਤਾਂ ਤੇ ਦਸਤਾਵੇਜ਼ਾਂ ਨੂੰ ਸਾਂਭਣ ਦਾ ਹੀ ਯਤਨ ਨਹੀਂ ਕੀਤਾ, ਸਗੋਂ ਭਗਤ ਸਿੰਘ ਦੇ ਸਾਥੀਆਂ ਦੀਆਂ ਲਿਖਤਾਂ ਤੇ ਦਸਤਾਵੇਜ਼ਾਂ ਨੂੰ ਵੀ ਖੋਜਿਆ ਤੇ ਸਾਂਭਿਆ। ਉਨ੍ਹਾਂ ਲਈ ਸਿਰਫ਼ ਭਗਤ ਸਿੰਘ ਹੀ ਨਹੀਂ ਹਰੇਕ ਦੇਸ਼ ਭਗਤ, ਹਰੇਕ ਸ਼ਹੀਦ ਹੀ ਆਪਣਾ ਹੈ ਤੇ ਉਸ ਹਰੇਕ ਦੇਸ਼ ਭਗਤ ਲਈ ਉਹ ਓਨੀ ਹੀ ਤਨਦੇਹੀ ਨਾਲ ਕੰਮ ਕਰਦੇ ਹਨ ਜਿੰਨਾ ਕਿ ਭਗਤ ਸਿੰਘ ਬਾਰੇ। ਇਹੋ ਜਿਹੀਆਂ ਗੱਲਾਂ ਉਨ੍ਹਾਂ ਦੀ ਸੋਚ ਤੇ ਸ਼ਖਸ਼ੀਅਤ ਨੂੰ ਪੇਸ਼ ਕਰਦੀਆਂ ਹਨ। ਉਹ ਸਿਰਫ਼ ਸ਼ਹੀਦਾਂ ਦੀ ਸੋਚ ਨੂੰ ਸਾਂਭ ਹੀ ਨਹੀਂ ਰਹੇ ਸਗੋਂ ਉਸ ਸੋਚ ’ਤੇ ਨਿਰੰਤਰ ਪਹਿਰਾ ਦੇ ਰਹੇ ਹਨ। ਉਨ੍ਹਾਂ ਨਾਲ ਮੁਲਾਕਾਤ ਕਰਨ ਦਾ ਮੈਨੂੰ ਮਾਣ ਹਾਸਿਲ ਹੋਇਆ ਜੋ ਪਾਠਕਾਂ ਲਈ ਪੇਸ਼ ਕਰ ਰਹੀ ਹਾਂ ।ਅਜੇ ਤੱਕ ਪੰਜਾਬ ਦੀ ਕਿਸੇ ਯੂਨੀਵਰਸਿਟੀ ਵਿੱਚ ਭਗਤ ਸਿੰਘ ਚੇਅਰ ਨਹੀਂ ਸਥਾਪਿਤ ਕੀਤੀ ਗਈ । ਇਸ ਬਾਰੇ ਤੁਸੀਂ ਕੀ ਕਹੋਗੇ ?Jagmohan Singh Nephew of Shaheed Bhagat Singhਸ਼ਹੀਦ ਭਗਤ ਸਿੰਘ ਦੇ ਭਾਣਜੇਜਗਮੋਹਨ ਸਿੰਘਸਰਾਕਾਰਾਂ ਨੂੰ ਭਗਤ ਸਿੰਘ ਤੋਂ ਡਰ ਵੀ ਲੱਗਦਾ ਤੇ ਮਜਬੂਰੀ ਇਹ ਹੈ ਕਿ ਉਨ੍ਹਾਂ ਨੂੰ ਛੱਡਿਆ ਵੀ ਨਹੀਂ ਜਾ ਸਕਦਾ। ਸਾਡੇ ਦਬਾਅ ਪਾਉਣ ’ਤੇ ਪਿਛਲੀ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਚੇਅਰ ਸਥਾਪਿਤ ਕਰਨਾ ਮੰਨਿਆ ਸੀ। ਪਰ ਚੇਅਰ ਸਥਾਪਿਤ ਕਰਨ ਨਾਲ ਵੀ ਭਗਤ ਸਿੰਘ ਬਾਰੇ ਜਾਂ ਉਸਦੀ ਵਿਚਾਰਧਾਰਾ ਬਾਰੇ ਕੰਮ ਹੋਣ ਦੀ ਉਮੀਦ ਘੱਟ ਹੈ। ਹੁਣ ਭਗਤ ਹੋਰਾਂ ਦੀ ਜਨਮ ਸ਼ਤਾਬਦੀ ਮਨਾਈ ਜਾ ਰਹੀ ਹੈ। ਇਸ ਦੌਰਾਨ ਸਮਾਗਮ ਕਰਕੇ ਕੱਪੜੇ ਵੰਡਣ ਜਾਂ ਪੱਗਾਂ ਵੰਡਣ ਨਾਲ ਕੁਝ ਨਹੀਂ ਹੋਣਾ। ਹਾਂ ਜੇ ਕੁਝ ਨੌਜਵਾਨਾਂ ’ਚ ਵੰਡਣਾ ਹੀ ਹੈ ਤਾਂ ਪੱਗਾਂ ਤੇ ਕੱਪੜਿਆਂ ਦੀ ਥਾਂ ’ਤੇ ਕਿਤਾਬਾਂ ਵੰਡ ਦੇਣ ਤਾਂ ਇਹ ਵੱਧ ਚੰਗਾ ਹੋਵੇਗਾ।ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਇੱਕ ਕੇਂਦਰੀ ਯੂਨੀਵਰਸਿਟੀ ਪੰਜਾਬ ਵਿੱਚ ਖੋਲ੍ਹਣ ਦੀ ਮੰਗ ਕੀਤੀ ਹੈ ਤੇ ਉਸਦਾ ਨਾਮ ਭਗਤ ਸਿੰਘ ਦੇ ਨਾਮ ’ਤੇ ਰੱਖਣ ਬਾਰੇ ਵੀ ਕਿਹਾ ਹੈ। ਉਸ ਵਿੱਚ ਭਗਤ ਸਿੰਘ ਸਬੰਧੀ ਕੋਈ ਕੰਮ ਹੋਏਗਾ ਜਾਂ ਸਿਰਫ਼ ਨਾਮ ਹੀ ਰੱਖਿਆ ਜਾਵੇਗਾ ?ਉਸ ਮੀਟਿੰਗ ਵਿੱਚ ਮੈਂ ਵੀ ਸ਼ਾਮਿਲ ਸੀ। ਇਹ ਹਵਾ ’ਚ ਹੀ ਗੱਲ ਸੀ। ਸੈਂਟਰ ਤੋਂ ਯੂਨੀਵਰਸਿਟੀ ਦੀ ਮੰਗ ਕੀਤੀ ਹੈ, ਪਰ ਉਹ ਸ਼ਾਇਦ ਡਿਫੈਂਸ ਨਾਲ ਸਬੰਧਿਤ ਮਿਲੇ। ਜੇ ਉਸਦਾ ਨਾਮ ਭਗਤ ਸਿੰਘ ਯੂਨੀਵਰਸਿਟੀ ਰੱਖਿਆ ਵੀ ਗਿਆ ਤਾਂ ਵੀ ਉਸ ਵਿੱਚ ਭਗਤ ਸਿੰਘ ਨਾਲ ਸਬੰਧਿਤ ਕੋਈ ਕੰਮ ਨਹੀਂ ਹੋਵੇਗਾ। ਜੇ ਭਗਤ ਸਿੰਘ ਦੇ ਨਾਂ ’ਤੇ ਕੋਈ ਇੰਸਟੀਚਿਊਟ ਖੋਲ੍ਹਿਆ ਜਾਵੇ ਤਾਂ ਉਹ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਸਮਰਪਿਤ ਹੋਵੇ। ਹਾਂ ਮੈਂ ਆਪਣੇ ਵਲੋਂ ਇੱਕ ਕੋਸ਼ਿਸ਼ ਕਰ ਰਿਹਾਂ। ਮੈਂ ਆਪਣੀ ਸਾਰੀ ਜਾਇਦਾਦ ‘ਸ਼ਹੀਦ ਭਗਤ ਸਿੰਘ ਸ਼ਤਾਬਦੀ ਫਾਊਂਡੇਸ਼ਨ’ ਨੂੰ ਟਰਾਂਸਫਰ ਕਰ ਰਿਹਾ ਹਾਂ। ਇਸ ਵਿੱਚ ਭਗਤ ਸਿੰਘ ਦੀ ਵਿਚਾਰਧਾਰਾ ਦੇ ਅਨੁਸਾਰ ਕੰਮ ਹੋਵੇਗਾ। ਜੋ ਨੌਜਵਾਨ ਕੰਮ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਇਸ ਵਿੱਚ ਲਿਆ ਜਾਵੇਗਾ, ਲੋਕਾਂ ਦੇ ਮਸਲਿਆਂ ਨੂੰ ਵਿਚਾਰਿਆ ਜਾਵੇਗਾ ਤੇ ਉਨ੍ਹਾਂ ਦੀ ਮਸਲਿਆਂ ਨੂੰ ਹੱਲ ਕਿਵੇਂ ਕਰਨਾ, ਇਹ ਸਾਰੇ ਵਿਚਾਰ ਫ਼ਾਊਂਡੇਸ਼ਨ ਵਿੱਚ ਹੋਣਗੇ। ਆਪਣੀ ਨਿੱਜੀ ਜਾਇਦਾਦ ਨੂੰ ਸਮਾਜਿਕ ਕੰਮਾਂ ਵਿੱਚ ਲਾਇਆ ਜਾਣਾ ਚਾਹੀਦਾ ਹੈ। ਅਸੀਂ ਇਹ ਫ਼ਾਊਂਡੇਸ਼ਨ 24 ਅਗਸਤ 2007 ਨੂੰ ਰਾਜਗੁਰੂ ਦੇ ਜਨਮ ਦਿਵਸ ਮੌਕੇ ਬਣਾਈ ਹੈ।ਆਈ.ਸੀ.ਐਸ.ਈ. ਦੀ ਛੇਵੀਂ ਜਮਾਤ ਦੀ ਹਿੰਦੀ ਦੀ ਪੁਸਤਕ ਵਿੱਚ ਭਗਤ ਸਿੰਘ ਨੂੰ ਆਤੰਕਵਾਦੀ ਲਿਖਿਆ ਗਿਆ ਹੈ, ਇਸ ਪਿੱਛੇ ਕਿਹੜੀ ਮਾਨਸਿਕਤਾ ਕੰਮ ਕਰਦੀ ਹੈ?ਅੰਗਰੇਜ਼ਾਂ ਨੇ ਭਗਤ ਸਿੰਘ ਤੇ ਉਸਦੀ ਵਿਚਾਰਧਾਰਾ ਤੋਂ ਨੌਜਵਾਨਾਂ ਨੂੰ ਦੂਰ ਰੱਖਣ ਲਈ ਕੁਝ ਖਾਸ ਕਿਸਮ ਦੀ ਵੋਕੈਬਲਰੀ ਇਸਤੇਮਾਲ ਵਿੱਚ ਲਿਆਂਦੀ । ਰਚਾਨਤਮਿਕ ਕੰਮ ਤੋਂ ਸਰਕਾਰਾਂ ਵੀ ਬੱਚਿਆਂ ਨੂੰ ਦੂਰ ਰੱਖਣਾ ਚਾਹੁੰਦੀਆਂ ਹਨ। ਇਹੋ ਜਿਹੀ ਵੋਕੈਬਲਰੀ ਬੱਚਿਆਂ ਦੇ ਮਨ ’ਚ ਪਾਉਂਦੇ ਹਨ ਤਾਂ ਕਿ ਬੱਚਿਆਂ ਨੂੰ ਅਸਲੀਅਤ ਤੋਂ ਦੂਰ ਰੱਖਿਆ ਜਾ ਸਕੇ।ਹੁਣ ਤੁਸੀਂ 1857 ਦਾ ਗਦਰ ਹੀ ਲੈ ਲਓ, 150 ਸਾਲ ਬਾਦ ਇਹ ਪਤਾ ਲੱਗਿਆ ਕਿ ਏਡੀ ਵੱਡੀ ਜੰਗ ਅੱਜ ਤੱਕ ਇਤਿਹਾਸ ਵਿੱਚ ਕਦੇ ਨਹੀਂ ਹੋਈ ਜਿਸ ਵਿੱਚ ਪੂਰਾ ਰਾਸ਼ਟਰ ਸ਼ਾਮਿਲ ਹੋਵੇ। ਇਸ ਵਿੱਚ ਹਰੇਕ ਤਬਕੇ ਦੇ ਲੋਕ ਬਿਨਾਂ ਕਿਸੇ ਭੇਦ ਭਾਵ, ਜਾਤ ਪਾਤ ਦੇ ਸ਼ਾਮਿਲ ਹੋਏ। ਇੱਥੋਂ ਤੱਕ ਕਿ ਔਰਤਾਂ ਵੀ ਤਲਵਾਰਾਂ ਲੈ ਕੇ ਇਸ ਵਿੱਚ ਲੜੀਆਂ। ਪਰ ਇਹ ਸਭ ਗੱਲਾਂ ਸਰਕਾਰ ਦਬਾਉਂਦੀ ਰਹੀ। ਮੈਂ ਪੁੱਛਦਾਂ ਕਿ ਕੀ ਏਨੀ ਵੱਡੀ ਬਗਾਵਤ ਕਾਮਯਾਬ ਨਹੀਂ ਹੁੰਦੀ? ਮੈਂ ਕਹਿੰਦਾ ਹਾਂ ਕਿ ਇਹ ਉਸ ਗਦਰ ਦੀ ਹੀ ਜਿੱਤ ਸੀ ਕਿ ਕੰਪਨੀ ਦਾ ਰਾਜ ਖਤਮ ਹੋਇਆ। ਉਸ ਤੋਂ ਬਾਅਦ ਰਾਜ ਵਿਕਟੋਰੀਆ ਦੇ ਹੱਥ ਆਇਆ ਜਿਸਦੀ ਸਮਝ ਲੋਕਾਂ ਨੂੰ ਵੀਹ ਪੱਚੀ ਸਾਲ ਬਾਅਦ ਆਈ ਕਿ ਅੰਗਰੇਜ਼ਾਂ ਦਾ ਰਾਜ ਕੰਪਨੀ ਰਾਜ ਤੋਂ ਚੰਗਾ ਨਹੀਂ ਹੈ। ਇਸੇ ਤਰ੍ਹਾਂ ਹੀ ਭਾਰਤ ਨੇ 1995 ਵਿੱਚ ਜੋ ਵਪਾਰਕ ਸੰਧੀ ਕੀਤੀ ਸੀ ਉਸਦੀ ਸਮਝ ਹੁਣ ਲੋਕਾਂ ਨੂੰ ਆ ਰਹੀ ਹੈ ਕਿ ਇਹ ਸਾਡੇ ਹੱਕ ਵਿੱਚ ਨਹੀਂ ਖ਼ਿਲਾਫ਼ ਹੈ।ਜੇ ਲੋਕਾਂ ਵਿੱਚ ਅਸਲੀ ਗੱਲ ਜਾਏਗੀ ਤਾਂ ਉਹ ਜਾਗ੍ਰਿਤ ਹੋਣਗੇ। ਇਸੇ ਤਰ੍ਹਾਂ ਹੀ ਇਹ ਗੱਲ ਵੀ ਗੌਰ ਤਲਬ ਹੈ ਕਿ ਭਗਤ ਸਿੰਘ ਹੁਰਾਂ ਨੂੰ ਫ਼ਾਂਸੀ ਕਿਉਂ ਲੱਗੀ ? ਲੋਕ ਸਮਝਦੇ ਹਨ ਕਿ ਸਾਂਡਰਸ ਦਾ ਕਤਲ ਕੀਤਾ ਸੀ ਇਸ ਲਈ ਫ਼ਾਂਸੀ ਲੱਗੀ ਪਰ ਅਸਲ ਗੱਲ ਤਾਂ ਇਹ ਸੀ ਕਿ ਉਨ੍ਹਾਂ ਨੇ ਅੰਗਰੇਜ਼ੀ ਸਰਕਾਰ ਖਿਲਾਫ਼ ਜੰਗ ਛੇੜੀ ਸੀ, ਇਸ ਲਈ ਉਨ੍ਹਾਂ ਨੂੰ ਫ਼ਾਂਸੀ ਦੀ ਸਜ਼ਾ ਦਿੱਤੀ ਗਈ। ਸੁਖਦੇਵ ਨੇ ਕੋਈ ਕਤਲ ਨਹੀਂ ਸੀ ਕੀਤਾ ਤੇ ਨਾ ਹੀ ਕਿਸੇ ਐਕਸ਼ਨ ਵਿੱਚ ਹਿੱਸਾ ਲਿਆ ਸੀ ਫਿਰ ਵੀ ਉਸਨੂੰ ਫ਼ਾਂਸੀ ਦਿੱਤੀ ਗਈ ਕਿਉਂਕਿ ਗੱਲ ਤਾਂ ਅਸਲ ਵਿੱਚ ਸਾਮਰਾਜ ਖਿਲਾਫ਼ ਜੰਗ ਛੇੜਨ ਦੀ ਸੀ ।ਇਸ ਲਈ ਸਰਕਾਰਾਂ ਭਗਤ ਸਿੰਘ ਨੂੰ ਜਿੰਮੇਵਾਰ ਥਾਂ ਨਹੀਂ ਦੇਣਗੀਆਂ, ਜੇ ਸਥਾਨ ਦੇਣਗੀਆਂ ਤਾਂ ਸੱਚਾਈ ਖੋਲ੍ਹਣੀ ਪਵੇਗੀ। ਉਹ ਭਗਤ ਸਿੰਘ ਲਈ ਅੱਤਵਾਦੀ ਸ਼ਬਦ ਇਸਤੇਮਾਲ ਕਰਕੇ ਨੌਜਵਾਨਾਂ ਨੂੰ ਵਰਗਲਾਉਣਾ ਚਾਹੁੰਦੇ ਹਨ।

lalla_logo_blue

ਅੱਗੇ ਪੜ੍ਹਨ ਲਈ ਲੌਗਿਨ ਕਰੋ ਜੀ। 

ਜੇ ਤੁਸੀਂ ਇਸ ਵੈਬਸਾਈਟ ‘ਤੇ ਪਹਿਲਾਂ ਕਦੇ ਲੌਗਿਨ ਨਹੀਂ ਕੀਤਾ ਤਾਂ ਨਵੀਂ ਆਈ-ਡੀ ਬਣਾ ਕੇ ਮੁਫ਼ਤ ਮੈਂਬਰਸ਼ਿਪ ਪ੍ਰਾਪਤ ਕਰਨ ਲਈ, ਹੇਠਾਂ ਕਲਿੱਕ ਕਰੋ। 

ਨਵੀਂ ਆਈ-ਡੀ ਬਣਾਉ

ਕੋਈ ਸਮੱਸਿਆ ਆ ਰਹੀ ਹੈ ਤਾਂ ਇੱਥੇ ਕਲਿੱਕ ਕਰ ਕੇ ਵੀਡੀਉ ਦੇਖੋ।

ਜਾਂ 87279-87379 ਉੱਤੇ ਵੱਟਸ-ਐਪ ਕਰੋ


ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ


Posted

in

,

Tags:

Comments

One response to “ਸ਼ਹੀਦ ਭਗਤ ਸਿੰਘ ਦੇ ਭਾਣਜੇ ਜਗਮੋਹਨ ਸਿੰਘ ਨਾਲ ਮੁਲਾਕਾਤ-ਇਂਦਰਜੀਤ ਨੰਦਨ”

  1. Anonymous Avatar
    Anonymous

    mery kosih he k me bhagat singh de soch nu agge dasa …te har insaan bhagat singh de asal personality nu zan skhe…

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com