ਆਪਣੀ ਬੋਲੀ, ਆਪਣਾ ਮਾਣ

Punjabi Poetry ਆਜ਼ਾਦੀ ਦਾ ਬਲਾਤਕਾਰ -ਰੇਣੂ ਨੱਈਅਰ

ਅੱਖਰ ਵੱਡੇ ਕਰੋ–+=
Punjabi Poetry ਆਜ਼ਾਦੀ ਦਾ ਬਲਾਤਕਾਰ -ਰੇਣੂ ਨੱਈਅਰ
Punjabi Poetry about Freedom | Azadi da Balatkar by Renu Nayyar | ਆਜ਼ਾਦੀ ਦਾ ਬਲਾਤਕਾਰ – ਰੇਣੂ ਨੱਈਅਰ

ਆਜ਼ਾਦੀ
ਸ਼ਾਇਦ 1947 ‘ਚ ਮਿਲੀ
ਕਿਸੇ ਸੌਗਾਤ ਨੂੰ ਕਹਿੰਦੇ ਹੋਣਗੇ
ਪਰ ਆਜ਼ਾਦੀ
ਸਿਰਫ ਇੱਕ ਦਿਨ ਦੀ ਦਾਸਤਾਨ ਨਹੀਂ
ਇਹ ਤਾਂ ਹਰ ਰੋਜ਼ ਦੀ ਜੰਗ ਹੈ
ਸੁਬਹਾ ਤੋਂ ਸ਼ਾਮ ਤੱਕ ਦੀ
15 ਅਗਸਤ ਜਾਂ 26 ਜਨਵਰੀ ਨੂੰ
ਲਾਉਡ ਸਪੀਕਰਾਂ ‘ਤੇ ਉੱਚੀ ਉੱਚੀ
ਦੇਸ਼ ਭਗਤੀ ਦੇ ਗਾਣੇ ਵਜਾਉਣ ਨਾਲ
ਆਜ਼ਾਦੀ ਨਹੀਂ ਮਨਾ ਹੁੰਦੀ
ਆਜ਼ਾਦੀ ਤਾਂ ਅੱਜ ਵੀ ਗ਼ੁਲਾਮ ਹੈ
ਪਰ ਦੁਸ਼ਮਣ ਹੁਣ ਬਾਹਰ ਦੇ ਨਹੀਂ
ਘਰ ਦੇ ਹੀ ਨੇ
ਤੇ ਆਪਣੇ ਹੀ ਘਰ ਦਿਆਂ ਦੇ ਹੱਥੋਂ
ਰੋਜ਼ ਹੁੰਦਾ ਹੈ ਇਸ ਦਾ
ਬਲਾਤਕਾਰ!!!

-ਰੇਣੂ ਨੱਈਅਰ


ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਇਕੋ ਵਾਰ ਸਹਿਯੋਗ ਕਰਨ ਲਈ ਰਕਮ ਚੁਣੋ।

ਸਾਡੀ ਪੱਕੀ ਮੈਂਬਰਸ਼ਿਪ ਲੈਣ ਲਈ ਬਟਨ ਦੱਬੋ

ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ

Comments

Leave a Reply

Your email address will not be published. Required fields are marked *